Punjab
ਪਟਿਆਲਾ ਵਿਖੇ ਮੁੱਖ ਮੰਤਰੀ ਕੋਠੀ ਦਾ 17 ਅਗਸਤ ਨੂੰ ਕੀਤਾ ਜਾਵੇਗਾ ਘੇਰਾਉ
– ਮੁਲਾਜਮਾਂ ਨੂੰ ਰੇਗੂਲਰ ਕਰਨ ਦੀ ਮੰਗ ਨੂੰ ਲੈ ਕੇ ਕੀਤਾ ਜਾਵੇਗਾ ਪ੍ਰਦਰਸ਼ਨ
– ਪੰਜਾਬ ਸਟੇਟ ਏਡਜ਼ ਕੰਟਰੋਲ ਇੰਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਸਟੇਟ ਹੈਡਕੁਆਟਰ ਕੋਰ ਕਮੇਟੀ ਦਾ ਗਠਨ
ਚੰਡੀਗੜ੍ਹ, 5 ਅਗਸਤ
ਪੰਜਾਬ ਸਟੇਟ ਏਡਜ਼ ਕੰਟਰੋਲ ਇੰਮਲਾਈਜ਼ ਵੈਲਵੇਅਰ ਐਸੋਸੀਏਸ਼ਨ ਵੱਲੋਂ ਰੇਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਟਿਆਲਾ ਵਿਖੇ ਮੁੱਖ ਮੰਤਰੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਸੰਬੰਧੀ ਸਟੇਟ ਹੈਡਕੁਆਟਰ ਦੇ ਸਟਾਫ ਦੀ ਮੀਟਿੰਗ ਕੀਤੀ ਗਈ। ਇਸ ਵਿੱਚ ਐਸੋਸੀਏਸ਼ਨ ਦੇ ਉਪ ਪ੍ਰਧਾਨ ਜਸਮੇਲ ਸਿੰਘ ਦਿਓਲ ਅਤੇ ਕੈਸ਼ੀਅਰ ਗੁਰਜੰਟ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਸਟੇਟ ਹੈਡਕੁਆਟਰ ਤੇ 5 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸੁਰਿੰਦਰ ਸਿੰਘ, ਮਨੀਸ਼ ਕੁਮਾਰ, ਰਾਜਨ ਕੁਮਾਰ, ਰਮਨਦੀਪ ਕੌਰ ਤੇ ਆਸ਼ੂ ਗਰਗ ਨੂੰ ਸ਼ਾਮਿਲ ਕੀਤਾ ਗਿਆ। ਕੋਰ ਕਮੇਟੀ ਨੇ ਭਰੋਸਾ ਦਿੱਤਾ ਕਿ ਉਹ ਐਸੋਸੀਏਸ਼ਨ ਨਾਲ ਖੜੇ ਹਨ ਤੇ ਫੀਲਡ ਸਟਾਫ ਦੇ ਨਾਲ ਨਾਲ ਸਟੇਟ ਹੈਡਕੁਆਟਰ ਦਾ ਸਟਾਫ ਵੀ ਧਰਨੇ ਵਿੱਚ ਸ਼ਮੂਲਿਅਤ ਕਰੇਗਾ।
ਕੋਰ ਕਮੇਟੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਪਰੰਤੂ ਸਰਕਾਰ ਆਉਣ ਤੋਂ ਬਾਅਦ ਮੁਲਾਜਮਾਂ ਨੂੰ ਸਿਰਫ ਲਾਠੀਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ। ਹੁਣ ਸਾਢੇ ਚਾਰ ਸਾਲ ਤੱਕ ਲਾਰੇ ਲਗਾਉਣ ਤੋਂ ਬਾਅਦ ਰੇਗੂਲਰ ਕਰਨ ਲਈ ਸ਼ਰਤਾਂ ਰੱਖ ਦਿੱਤੀਆਂ ਹਨ। ਇਸ ਵਿੱਚ 66000 ਮੁਲਾਜਮ ਦੱਸੇ ਜਾ ਰਹੇ ਹਨ, ਜਦੋਂ ਕਿ ਇਸ ਅਨੁਸਾਰ 6600 ਮੁਲਾਜਮ ਵੀ ਰੇਗੂਲਰ ਨਹੀਂ ਕੀਤੇ ਜਾ ਸਕਦੇ। ਮੁਲਾਜਮਾਂ ਨੂੰ ਰੇਗੂਲਰ ਕਰਨ ਨੂੰ ਲੈ ਕੇ ਸਿਹਤ ਮੰਤਰੀ,ਪੰਜਾਬ ਪੈਨਲ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਸਿਹਤ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਉਹ ਕਮੇਟੀ ਆਫ ਆਫਿਸਰਜ਼ ਕੋਲ ਖਰੜਾ ਬਣਾ ਕੇ ਭੇਜ ਕੇ ਮੰਗਾਂ ਦਾ ਖਰੜਾ ਭੇਜ ਕੇ ਪੂਰਾ ਕਰਵਾ ਦਿੱਤਾ ਜਾਵੇਗਾ, ਜੋ ਕਿ ਭੇਜ ਵੀ ਦਿੱਤਾ ਗਿਆ, ਪਰੰਤੂ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕੱਢਵਾ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਵਾਅਦਾ ਖਿਲਾਫੀ ਦੇ ਚੱਲਦੇ 17 ਅਗਸਤ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਕੋਠੀ ਦਾ ਘਿਰਾਉ ਕਰਨ ਲਈ ਮਜਬੂਰ ਹਨ। ਇਸ ਮੌਕੇ ਤੇ ਸਟੇਟ ਹੈਡਕੁਆਟਰ ਦਾ ਸਮੂਹ ਸਟਾਫ ਮੌਜੂਦ ਰਿਹਾ।