August 5, 2021

ਕੋਰੋਨਾ ਦੇ ਵੱਧ ਰਹੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਚੁੱਕ ਸਕਦੀ ਹੈ ਸਖ਼ਤ ਕਦਮ

ਕੋਰੋਨਾ ਦੇ ਵੱਧ ਰਹੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਚੁੱਕ ਸਕਦੀ ਹੈ ਸਖ਼ਤ ਕਦਮ

ਮੁਖ ਮੰਤਰੀ ਦੀ ਪ੍ਰਧਾਨ ਮੰਤਰੀ ਨਾਲ ਬੈਠਕ ਕੱਲ੍ਹ
ਪੰਜਾਬ ਅੰਦਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਚਲਦੇ ਪੰਜਾਬ ਸਰਕਾਰ ਸਖਤ ਕਦਮ ਚੁੱਕ ਸਕਦੀ ਹੈ ।  ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਕੋਰੋਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀਡੀਓ ਕਾਨਫਰੰਸ ਕਰਨ ਜਾ ਰਹੇ ਹਨ ।

ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜਰ ਸਖ਼ਤ ਕਦਮ ਚੁੱਕਣ ਜਾ ਰਹੀ ਹੈ | ਇਸ ਸਮੇ ਪੰਜਾਬ ਅੰਦਰ ਕਾਫੀ ਮਾਮਲੇ ਵੱਧ ਰਹੇ ਹਨ ਅਤੇ ਪੰਜਾਬ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਦੇਸ਼ ਵਿਚ ਦੂਜੇ ਨੰਬਰ ਤੇ ਆ ਗਿਆ ਹੈ । ਜਿਸ ਕਾਰਨ ਸਰਕਾਰ ਕੱਲ੍ਹ ਵੱਡੇ ਫੈਸਲੇ ਲੈਣ ਜਾ ਰਹੀ ਹੈ । ਪੰਜਾਬ ਅੰਦਰ ਅੱਜ 1475 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਪੰਜਾਬ ਅੰਦਰ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ । ਅੱਜ ਪੰਜਾਬ ਅੰਦਰ ਕੋਰੋਨਾ ਨਾਲ 38 ਮੌਤਾਂ ਹੋਈਆਂ ਹਨ

ਮੀਡੀਆ ਬੁਲੇਟਿਨ—(ਕੋਵਿਡ—19)

ਮਿਤੀ: 16—3—2021
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1 ਲਏ ਗਏ ਨਮੂਨਿਆਂ ਦੀ ਗਿਣਤੀ 5427097
2 ਅੱਜ ਲਏ ਗਏ ਕੁੱਲ ਨਮੂਨੇ 33272
3 ਅੱਜ ਕੀਤੇ ਗਏ ਕੁੱਲ ਟੈਸਟ 20164
4 ਪਾਜ਼ੀਟਿਵ ਪਾਏ ਗਏ ਕੁੱਲ ਮਰੀਜ਼ਾਂ ਦੀ ਗਿਣਤੀ 201036
5 ਠੀਕ ਹੋਏ ਮਰੀਜ਼ਾਂ ਦੀ ਗਿਣਤੀ 182283
6 ਐਕਟਿਵ ਕੇਸਾਂ ਦੀ ਗਿਣਤੀ 12616
7 ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 272
8 ਮਰੀਜ਼ ਜਿਹਨਾਂ ਦੀ ਸਥਿਤੀ ਗµਭੀਰ ਹੈ ਅਤੇ ਵੈਟੀਲੇਟਰ ’ਤੇ ਹਨ 26
9 ਮ੍ਰਿਤਕਾਂ ਦੀ ਕੁਲ ਗਿਣਤੀ 6137
10 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਹੈਲਥ ਵਰਕਰਾਂ ਦੀ ਗਿਣਤੀ 2480
11 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਹੈਲਥ ਵਰਕਰਾਂ ਦੀ ਕੁੱਲ ਗਿਣਤੀ 112683
12 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਫਰੰਟਲਾਈਨ ਵਰਕਰਾਂ ਦੀ ਗਿਣਤੀ 2888
13 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਫਰੰਟਲਾਈਨ ਵਰਕਰਾਂ ਦੀ ਕੁੱਲ ਗਿਣਤੀ 103091
14 ਅੱਜ ਦੂਜੀ ਖੁਰਾਕ ਲੈਣ ਵਾਲੇ ਹੈਲਥ ਵਰਕਰ 973
15 ਦੂਜੀ ਖੁਰਾਕ ਲੈਣ ਵਾਲੇ ਕੁੱਲ ਹੈਲਥ ਵਰਕਰ 55800
16 ਅੱਜ ਦੂਜੀ ਖੁਰਾਕ ਲੈਣ ਵਾਲੇ ਫਰੰਟਲਾਈਨ ਵਰਕਰ 2171
17 ਦੂਜੀ ਖੁਰਾਕ ਲੈਣ ਵਾਲੇ ਫਰੰਟਲਾਈਨ ਵਰਕਰਾਂ ਦੀ ਕੁੱਲ ਗਿਣਤੀ 17152
18 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 5368
19 ਅੱਜ ਦੂਜਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਗਿਣਤੀ 3144
20 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ
215774
ਹੁਣ ਤੱਕ ਦੂਜਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 72952
60 ਸਾਲ ਤੋਂ ਵੱਧ ਉਮਰ ਅਤੇ 45 ਤੋਂ ਵੱਧ ਉਮਰ ਦੀ ਸਹਿਰੋਗਾਂ ਵਾਲੀ ਆਬਾਦੀ ਜਿਹਨਾਂ ਨੂੰ ਅੱਜ ਪਹਿਲਾ ਟੀਕਾ ਲੱਗਾ 17054
60 ਸਾਲ ਤੋਂ ਵੱਧ ਉਮਰ ਅਤੇ 45 ਤੋਂ ਵੱਧ ਉਮਰ ਦੀ ਸਹਿਰੋਗਾਂ ਵਾਲੀ ਕੁੱਲ ਆਬਾਦੀ ਜਿਹਨਾਂ ਨੂੰ ਪਹਿਲਾ ਟੀਕਾ ਲੱਗਾ 127186

16—3—2021 ਨੂੰ ਕੇਸ:
ਆਕਸੀਜਨ ’ਤੇ ਰ¤ਖੇ ਨਵੇਂ ਮਰੀਜ਼ਾਂ ਦੀ ਗਿਣਤੀ—00
ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ — 16
ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ— 02
ਠੀਕ ਹੋਏ ਨਵੇਂ ਮਰੀਜ਼ਾਂ ਦੀ ਗਿਣਤੀੑ ੑ 751
ਨਵੀਆਂ ਮੌਤਾਂ ਦੀ ਗਿਣਤੀ — 38
16—3—2021 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ— 1475

ਲੁਧਿਆਣਾ 245
ਜਲੰਧਰ 121
ਪਟਿਆਲਾ 197
ਅੰਮ੍ਰਿਤਸਰ 118
ਐਸ ਏ ਐਸ ਨਗਰ 192
ਬਠਿੰਡਾ 37
ਗੁਰਦਾਸਪੁਰ 39
ਸੰਗਰੂਰ 11
ਹੁਸ਼ਿਆਰਪੁਰ 257
ਫਿਰੋਜ਼ਪੁਰ 4
ਪਠਾਨਕੋਟ 5
ਫਰੀਦਕੋਟ 2
ਮੋਗਾ 11
ਕਪੂਰਥਲਾ 45
ਮੁਕਤਸਰ 4
ਬਰਨਾਲਾ 4
ਫਤਿਹਗੜ੍ਹ ਸਾਹਿਬ 9
ਫਾਜ਼ਿਲਕਾ 15
ਰੋਪੜ 3
ਤਰਨ ਤਾਰਨ 21
ਮਾਨਸਾ 3
ਐਸ.ਬੀ.ਐਸ. ਨਗਰ 132