Punjab

ਨਰੇਗਾ ਮੁਲਾਜ਼ਮਾਂ ਦੀ ਮੀਟਿੰਗ ਫਿਰ ਰਹੀ ਬੇਸਿੱਟਾ,19 ਅਗਸਤ ਨੂੰ ਮੁੜ ਹੋਵੇਗੀ ਮੀਟਿੰਗ

*ਮੁਲਾਜ਼ਮਾਂ ਦੀਆਂ ਦਲੀਲਾਂ ਦਾ ਅਫ਼ਸਰਸ਼ਾਹੀ ਕੋਲ ਨਹੀਂ ਸੀ ਕੋਈ ਜਵਾਬ*
*
ਮੋਹਾਲੀ 17 ਅਗਸਤ (       ) ਵਿਕਾਸ ਭਵਨ ਮੋਹਾਲੀ ਵਿਖੇ ਨਰੇਗਾ ਮੁਲਾਜ਼ਮਾਂ ਦਾ ਚੱਲ ਰਿਹਾ ਪੱਕਾ ਮੋਰਚਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਮੁਲਾਜ਼ਮਾਂ ਵੱਲੋਂ ਸੋਮਵਾਰ ਨੂੰ ਚੰਡੀਗੜ੍ਹ ਵੱਲ ਮਾਰਚ ਵੀ ਕੀਤਾ ਗਿਆ ਸੀ। ਭਾਵੇਂ ਕਿ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਅੰਕਿਤ ਬਾਂਸਲ ਨਾਲ ਮੌਕੇ ਤੇ ਹੀ ਪ੍ਰਸ਼ਾਸਨ ਵੱਲੋਂ ਮੀਟਿੰਗ ਵੀ ਕਰਵਾਈ ਗਈ ਪਰ ਮਸਲਾ ਹੱਲ ਨਹੀਂ ਹੋ ਰਿਹਾ। ਅੱਜ ਪੰਜਾਬ ਭਵਨ ਵਿਖੇ ਸਰਕਾਰ,ਪੇਂਡੂ ਵਿਕਾਸ ਅਤੇ ਪੰਚਾਇਤ ਉੱਚ ਅਧਿਕਾਰੀਆਂ ਨਾਲ ਯੂਨੀਅਨ ਦੇ ਵਫ਼ਦ ਦੀ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਤੋਂ ਬਾਅਦ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਵਰਿੰਦਰ ਸਿੰਘ,ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਅਮਰੀਕ ਸਿੰਘ ਮਹਿਰਾਜ,ਵਿੱਤ ਸਕੱਤਰ ਮਨਸ਼ੇ ਖਾਂ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ,ਮੀਤ ਪ੍ਰਧਾਨ ਹਰਪਿੰਦਰ ਸਿੰਘ, ਸਲਾਹਕਾਰ ਜਗਤਾਰ ਸਿੰਘ ਅਤੇ ਐਡੀਟਰ ਰਮਨ ਕੁਮਾਰ ਨੇ ਸਾਂਝੇ ਬਿਆਨ ਰਾਹੀਂ  ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਅਫ਼ਸਰਸ਼ਾਹੀ ਵੱਲੋਂ ਇੱਕ ਵਾਰ ਨੌਕਰੀ ਤੋਂ ਕੱਢ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਯੂਨੀਅਨ ਵੱਲੋਂ ਸਪੱਸ਼ਟ ਉੱਤਰ ਦਿੱਤਾ ਕਿ ਤੁਸੀਂ ਨੌਕਰੀ ਤੋਂ ਕੱਢੋ ਅਸੀਂ ਸੰਘਰਸ਼ ਕਰਕੇ ਵਾਪਸ ਆਵਾਂਗੇ।ਇਸ ਤੇ ਵਿਧਾਇਕਾਂ ਨੇ ਅਫ਼ਸਰਸ਼ਾਹੀ ਨੂੰ ਵਰਜਦਿਆਂ ਕਿਹਾ ਕਿ ਜੇ ਅੱਜ ਸਰਕਾਰ ਦਾ ਕੋਈ ਵੀ ਨੁਮਾਇੰਦਾ ਪਿੰਡਾਂ ਵਿੱਚ ਵੜਨ ਦੇ ਕਾਬਿਲ ਹੋਇਆ ਹੈ ਤਾਂ ਉਹ ਨਰੇਗਾ ਮੁਲਾਜ਼ਮਾਂ ਦੇ ਦਿਨ-ਰਾਤ ਇੱਕ ਕਰਕੇ ਕਰਵਾਏ ਵਿਕਾਸ ਕਾਰਜਾਂ ਸਕਦਾ ਹੀ ਹੈ।
ਯੂਨੀਅਨ ਵਫ਼ਦ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਪਿਛਲੇ ਸਮੇਂ ਵਿੱਚ ਹੋਈਆਂ ਮੀਟਿੰਗਾਂ ਵਿੱਚ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਅਧਿਆਪਕਾਂ ਦੀ ਤਰਜ਼ ਤੇ ਰੈਗੂਲਰ ਕਰਨ, ਰੈਗੂਲਰ ਕਰਨ ਤੱਕ ਹਿਮਾਚਲ ਪੈਟਰਨ ਤੇ ਪੇ ਸਕੇਲ ਲਾਗੂ ਕਰਨ ਦੀਆਂ ਵਾਰ-ਵਾਰ ਮੰਨੀਆਂ ਮੰਗਾਂ ਅਤੇ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦਿਆਂ ਦਾ ਹਵਾਲਾ ਦਿੰਦਿਆਂ ਆਪਣਾ ਪੱਖ ਮਜ਼ਬੂਤੀ ਨਾਲ ਰੱਖਿਆ। ਸਰਕਾਰ ਵੱਲੋਂ ਮੀਟਿੰਗ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਦਵਿੰਦਰ ਸਿੰਘ ਘੁਬਾਇਆ, ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਛਤਵਾਲ, ਸੰਯੁਕਤ ਵਿਕਾਸ ਕਮਿਸ਼ਨਰ ਸੁਮੀਤ ਜਾਰੰਗਲ,ਵਿੱਤ ਸਕੱਤਰ ਸੀਮਾ ਜੈਨ, ਡਿਪਟੀ ਡਾਇਰੈਕਟਰ ਸਰਬਜੀਤ ਸਿੰਘ ਵਾਲੀਆ ਸਮੇਤ ਹੋਰ ਅਫਸਰ ਵੀ ਹਾਜ਼ਰ ਸਨ। ਅੱਜ ਦੀ ਮੀਟਿੰਗ ਵਿੱਚ ਕੋਈ ਹੱਲ ਤਾਂ ਨਹੀਂ ਹੋ ਸਕਿਆ ਪਰ ਦੋਵਾਂ ਹਾਜ਼ਰ ਕੈਬਨਿਟ ਮੰਤਰੀਆਂ ਨੇ 19 ਅਗਸਤ ਨੂੰ ਮੁੜ ਮੀਟਿੰਗ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!