ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦਾ ਮਾਮਲਾ ; ਕੇਂਦਰੀ ਏਜੇਂਸੀਆਂ ਦੇ ਨਿਸਾਨੇ ਤੇ ਮੁੱਖ ਦੋਸ਼ੀ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਕੋਰੋਨਾ ਕਾਲ ਦੇ ਦੌਰਾਨ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦਾ ਭਾਂਡਾ ਫੁੱਟਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਵਿਚ ਅਜੇ ਤੱਕ ਕੁਝ ਸਾਹਮਣੇ ਨਹੀਂ ਆਇਆ ਹੈ ਕਿ ਇਸ ਪਿੱਛੇ ਕੌਣ ਲੋਕ ਸਨ ਇਸ ਦੀ ਜਾਂਚ ਦੇ ਹੁਕਮ ਪੰਜਾਬ ਸਰਕਾਰ ਵਲੋਂ ਦਿੱਤੇ ਸਨ ਹੁਣ ਇਸ ਮਾਮਲੇ ਵਿਚ ਅਹਿਮ ਪਹਿਲੂ ਸਾਹਮਣੇ ਆਇਆ ਹੈ ਜਦੋ ਇਸ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਪਤਰਕਾਰ ਸੰਮੇਲਨ ਦੌਰਾਨ ਪੁੱਛਿਆ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਇਸ ਮਾਮਲੇ ਦੀ ਜਾਂਚ ਕੇਂਦਰੀ ਏਜੇਂਸੀਆਂ ਕਰ ਰਹੀਆਂ ਹਨ ਜਸੀ ਤੋਂ ਸਾਫ ਹੈ ਇਸ ਮਾਮਲੇ ਵਿਚ ਵੀ ਹੁਣ ਜਲਦੀ ਹੀ ਨਵਾਂ ਮੋੜ ਆਏਗਾ ਕੈਪਟਨ ਦੇ ਇਸ ਬਿਆਨ ਤੋਂ ਸਾਫ ਹੋ ਗਿਆ ਹੈ ਕਿ ਕਾਂਗਰਸ ਦੇ ਕੁਝ ਨੇਤਾ ਨਕਲੀ ਸ਼ਰਾਬ ਦੇ ਮਾਮਲੇ ਵਿਚ ਵੀ ਕੇਂਦਰੀ ਜਾਂਚ ਏਜੇਂਸੀਆਂ ਦੇ ਨਿਸ਼ਾਨੇ ਤੇ ਹਨ ਦੱਸਣਯੋਗ ਹੈ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਇਸ ਮਾਮਲੇ ਵਿਚ ED ਦੀ ਜਾਂਚ ਦੀ ਮੰਗ ਕੀਤੀ ਸੀ ਅਤੇ ਕੁਝ ਵਿਧਾਇਕਾਂ ਦੇ ਨਾਮ ਲਏ ਸਨ ਅਤੇ ਇਸ ਮਾਮਲੇ ਵਿਚਬ ਜਾਂਚ ਦੀ ਮੰਗ ਕੀਤੀ ਸੀ