Punjab

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ : ਪਰਗਟ ਸਿੰਘ

ਪੰਜਾਬ ਦੇ ਸਾਬਕਾ ਸਿਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ।ਪਿਛਲੇ ਕੁਝ ਦਿਨਾਂ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਅਤੇ 20 ਗੋਲੀਆਂ ਚਲਾਈਆਂ ਗਈਆਂ। ਨਵਾਂਸ਼ਹਿਰ ਦੇ ਪੈਟਰੋਲ ਪੰਪ ‘ਤੇ ਕਾਂਗਰਸੀ ਪੰਚ ਦਾ ਕਤਲ ਕਰ ਦਿੱਤਾ ਗਿਆ। 15 ਗੋਲੀਆਂ ਚਲਾਈਆਂ ਗਈਆਂ ਹਨ । ਮਜੀਠਾ ਵਿੱਚ ਦੋ ਵਿਅਕਤੀਆਂ ਦੇ ਕਤਲ ਤੋਂ ਬਾਅਦ ਫਿਰਕੂ ਤਣਾਅ ਭੜਕ ਗਿਆ। ਅੰਮ੍ਰਿਤਸਰ ਵਿੱਚ ਇੱਕ ਡਾਕਟਰ ਪਰਿਵਾਰ ‘ਤੇ ਗੋਲੀਬਾਰੀ ਕਰਕੇ ਲੁੱਟਿਆ ਗਿਆ ਹੈ। ਜਦੋਂ ਕਿ ਇਹ ਸਭ ਕੁਝ ਹੋ ਰਿਹਾ ਹੈ ਤਾਂ ‘ਆਪ’ ਸਰਕਾਰ ਲੰਬੀ ‘ਚ ਕਿਸਾਨਾਂ ਨੂੰ ਕੁੱਟਣ ‘ਚ ਲੱਗੀ ਹੋਈ ਹੈ।ਜ਼ੀਰਾ ‘ਚ ‘ਆਪ’ ਦੇ ਗੁੰਡਿਆਂ ਨੇ ਕਾਂਗਰਸੀ ਵਰਕਰ ਦਾ ਕਤਲ ਕਰ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!