Punjab

ਹਾਈਕੋਰਟ ਦੇ ਇਕ ਫੈਸਲੇ ਨੇ ਕਾਂਗਰਸ ਵਿੱਚ ਲਿਆਂਦਾ ਤੂਫ਼ਾਨ ,ਮੁੱਖ ਮੰਤਰੀ ਕਰ ਰਹੇ ਨੇ ਕਾਂਗਰਸ ਵਿਧਾਇਕ ਨਾਲ ਬੈਠਕ

ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਹਾਈਕੋਰਟ ਦੇ ਇਕ ਫੈਸਲੇ ਤੋਂ ਬਾਅਦ ਕਾਂਗਰਸ ਅੰਦਰ ਤੂਫ਼ਾਨ ਲਿਆ ਦਿੱਤਾ ਹੈ । ਹਾਈਕੋਰਟ ਦੇ ਫੈਸਲੇ ਤੋਂ ਬਾਅਦ ਸਰਕਾਰ ਦੀ ਹੋਈ ਕਿਰਕਰੀ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕ ਨਾਲ ਮੰਥਨ ਵਿੱਚ ਜੁਟ ਗਏ ਹਨ ਅਤੇ ਨਵਾਂ ਹੱਲ ਤਲਾਸ਼ਣ ਵਿੱਚ ਜੁਟ ਗਏ ਹਨ ।  ਹਾਈ ਕੋਰਟ ਦੇ ਇਕ ਫੈਸਲੇ ਕਾਰਨ ਸਰਕਾਰ ਤੇ ਸਵਾਲ ਉੱਠ ਰਹੇ ਹਨ , ਜਿਸ ਦੇ ਚਲਦੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੱਲ੍ਹ ਮੰਤਰੀ ਮੰਡਲ ਦੀ ਬੈਠਕ ਵਿੱਚ ਆਪਣਾ ਅਸਤੀਫਾ ਮੁਖ ਮੰਤਰੀ ਨੂੰ ਸੋਪ ਦਿੱਤਾ ਸੀ ।  ਜਿਸਨੂੰ ਮੁੱਖ ਮੰਤਰੀ ਨੇ ਨਾ ਮਨਜੂਰ ਕਰ ਦਿੱਤਾ ਸੀ । ਇਸ ਤੋਂ ਇਲਾਵਾ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਵੀ ਬੈਠਕ ਵਿੱਚ ਕਾਫੀ ਨਰਾਜ਼ ਦਿਖੇ  । ਕੱਲ੍ਹ ਦੀ ਬੈਠਕ ਵਿੱਚ ਐਡਵੋਕੇਟ ਜਰਨਲ ਅਤੁਲ ਨੰਦਾ ਵੀ ਮੌਜੂਦ ਸਨ ,ਜਿਨ੍ਹਾਂ ਤੇ ਵੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਵਾਲ ਖੜੇ ਕੀਤੇ ?

ਸੂਤਰਾਂ ਦਾ ਕਹਿਣਾ ਹੈ ਇਸ ਸਮੇ ਨੰਦਾ ਵੀ ਕਾਫੀ ਮੁਸ਼ਕਲ ਵਿੱਚ ਫਸ ਗਏ ਹੈ  । ਸਰਕਾਰ ਦੀ 4 ਸਾਲ ਦੀ ਮੇਹਨਤ ਬੇਕਾਰ ਚਲੀ ਗਈ ਹੈ । ਕੋਰਟ ਦੇ ਇਕ ਫੈਸਲੇ ਨੇ ਸਰਕਾਰ ਨੂੰ ਲੋਕਾਂ ਦੇ ਕਟਹਿਰੇ ਵਿੱਚ ਖੜਾ ਕਰ ਦਿਤਾ ਹੈ ।  ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 6 ਮਹੀਨੇ ਦਾ ਸਮਾਂ ਰਹਿ ਗਿਆ ਹੈ । ਉਧਰ ਹਾਈ ਕੋਰਟ ਨੇ ਐਸ ਆਈ ਟੀ ਦਾ ਨਵੇਂ ਸਿਰੇ ਤੋਂ ਗਠਨ ਕਰਨ ਦੇ ਆਦੇਸ਼ ਦਿੱਤੇ ਹਨ । ਹਾਈਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦਾ ਪੂਰੀ ਤਰ੍ਹਾਂ ਪੋਸਟ ਮਾਰਟਮ ਕਰ ਦਿਤਾ ਹੈ ਅਤੇ ਰਿਪੋਰਟ ਦੀਆਂ ਧਜੀਆਂ ਉਡਾ ਦਿੱਤੀਆਂ ਹਨ । ਇਸ ਲਈ ਪੰਜਾਬ ਸਰਕਾਰ ਕਸੂਤੀ ਸਥਿਤੀ ਵਿੱਚ ਫਸ ਗਈ ਹੈ।
ਕੱਲ੍ਹ ਮੰਤਰੀ ਮੰਡਲ ਦੀ ਬੈਠਕ ਵਿੱਚ ਹੋਈ ਬਹਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵਿਧਾਇਕ ਦੀ ਬੈਠਕ ਬੁਲਾਈ ਹੈ । ਇਕ ਬੈਠਕ ਖ਼ਤਮ ਹੋ ਚੁੱਕੀ ਹੈ । ਦੂਸਰੀ ਚੱਲ ਰਹੀ ਹੈ । ਜਿਸ ਵਿੱਚ ਬੇਅਦਬੀ ਦੇ ਮੁੱਦੇ ਤੇ ਚਰਚਾ ਹੋ ਰਹੀ ਹੈ । ਸਰਕਾਰ ਹੁਣ ਇਸ ਮੁੱਦੇ ਤੇ ਮੰਥਨ ਕਰ ਰਹੀ ਹੈ ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!