ਕੀ ਆਪਣੀਆਂ ਸੰਵਿਧਾਨਕ ਸ਼ਕਤੀਆਂ ਤੋਂ ਅਣਜਾਣ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਹੋ ਦੇ ਨਾਤੇ ਆਪਣੀਆਂ ਸੰਵਿਧਾਨਕ ਸ਼ਕਤੀਆਂ ਨੂੰ ਪੂਰੀ ਤਰ੍ਹਾਂ ਅਣਜਾਣ ਹੈ ? ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਵਿਧਾਨਕ ਅਹੁਦਾ ਹੈ। ਚੇਅਰਮੈਨ ਹੋਣ ਦੇ ਨਾਤੇ ਚੇਅਰਮੈਨ ਖੁਦ ਸ਼ੋ ਮੋਟੋ ਨੋਟਿਸ ਲੈ ਸਕਦੀ ਹੈ । ਇਸ ਸਰਕਾਰ ਤੋਂ ਜਵਾਬ ਮੰਗ ਸਕਦੀ ਹੈ ਅਤੇ ਕਾਰਵਾਈ ਕਰ ਸਕਦੀ ਹੈ । ਪਰ ਇਹ ਪਹਿਲੀ ਵਾਰ ਹੋਇਆ ਹੈ , ਜਦੋ ਸੰਵਿਧਾਨਕ ਅਹੁਦੇ ਤੇ ਵਿਰਾਜਮਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਪੰਜਾਬ ਸਰਕਾਰ ਤੇ ਵਰ੍ਹਦਿਆਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਕ ਹਫ਼ਤੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਮਾਮਲੇ ਸਬੰਧੀ ਜਵਾਬ ਨਹੀਂ ਦਿੱਤਾ ਤਾਂ ਉਹ ਭੁੱਖ ਹੜਤਾਲ ‘ਤੇ ਬੈਠ ਜਾਣਗੇ । ਇਹ ਪਹਿਲੀ ਵਾਰ ਹੋਵਗਾ ਜਾਂਦੀ ਕਿਸੇ ਸੰਵਿਧਾਨਕ ਅਹੁਦੇ ਤੇ ਬੈਠੀ ਚੇਅਰਮੈਨ ਭੁੱਖ ਹੜਤਾਲ ਤੇ ਬੈਠੇਗੀ ਕਿ ਸਰਕਾਰ ਨੇ ਉਹਨਾਂ ਦਾ ਜਵਾਬ ਨਹੀਂ ਦਿਤਾ ਹੈ ।
ਉਨ੍ਹਾਂ ਕਿਹਾ ਕਿ ਜੇਕਰ ਪਬਲਿਕ ਕਰੇ ਤਾਂ ਜੁਰਮ ‘ਤੇ ਜੇ ਤੁਹਾਡੇ ਮੰਤਰੀ ਕਰਨ ਤਾਂ ਉਹ ਸਾਧ ਬਣ ਜਾਂਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਟੌਂਟ ਦੱਸਦਿਆਂ ਕਿਹਾ ਕਿ ਸਾਡਾ ਕੁੱਤਾ ਤਾਂ ਕੁੱਤਾ ਅਤੇ ਤੁਹਾਡਾ ਕੁੱਤਾ ਟੌਮੀ ਵਾਹ ! ਮਹਿਲਾ ਕਮਿਸ਼ਨ ਚੇਅਰਮੈਨ ਨੇ ਦੱਸਿਆ ਕਿ ਸਰਕਾਰ ਨੇ ਇਸ ਮਾਮਲੇ ਵਿਚ ਸਾਲ 2018 ਵਿਚ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਦਾ ਜਵਾਬ ਨਹੀਂ ਦਿੱਤਾ ਹੈ, ਗੁਲਾਟੀ ਨੇ ਅਦਾਲਤ ਜਾਣ ਬਾਰੇ ਵੀ ਕਿਹਾ।
ਜਦੋ ਕੇ ਮਹਿਲਾ ਕਮਿਸ਼ਨ ਚੇਅਰਮੈਨ ਕੋਲ ਖੁਲ ਕਾਫੀ ਸ਼ਕਤੀਆਂ ਹੈ ਭੁੱਖ ਹੜਤਾਲ ਦੇ ਫੈਸਲੇ ਤੋਂ ਲਗਦਾ ਹੈ ਕੇ ਮਹਿਲਾ ਕਮਿਸ਼ਨ
ਦੀ ਚੇਅਰਮੈਨ ਨੂੰ ਆਪਣੀਆਂ ਸ਼ਕਤੀਆਂ ਬਾਰੇ ਪਤਾ ਨਹੀਂ ਹੈ ? ਅਗਰ ਮੁਨੀਸ਼ਾ ਗੁਲਾਟੀ ਧਰਨੇ ਤੇ ਬੈਠਦੀ ਹੈ ਤਾਂ ਇਹ ਸੰਵਿਧਾਨਕ ਅਹੁਦਾ ਦਾ ਵੱਡਾ ਅਪਮਾਨ ਹੋਵੇਗਾ ।