ਆਗਾਮੀ ਵਿਧਾਨ ਸਭਾ ਚੋਣਾਂ-2022:ਪ੍ਰਚਾਰ ਵੈਨ ਸਵੀਪ ਗਤੀਵਿਧੀਆਂ ਸਬੰਧੀ ਆਮ ਲੋਕਾਂ ਨੂੰ ਕਰੇਗੀ ਜਾਗਰੂਕ
ਪ੍ਰਚਾਰ ਵੈਨ ਸਵੀਪ ਗਤੀਵਿਧੀਆਂ ਸਬੰਧੀ ਆਮ ਲੋਕਾਂ ਨੂੰ ਕਰੇਗੀ ਜਾਗਰੂਕ: ਸ.ਅਰਵਿੰਦਪਾਲ ਸਿੰਘ ਸੰਧੂ
ਡਿਪਟੀ ਕਮਿਸ਼ਨਰ ਨੇ ਪ੍ਰਚਾਰ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਬਠਿੰਡਾ, 13 ਦਸੰਬਰ : ਭਾਰਤ ਚੋਣ ਕਮਿਸ਼ਨਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਆਮ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਤਹਿਤ ਵੱਖ-ਵੱਖ ਤਰਾਂ ਦੀਆਂ ਗਤੀਵਿਧੀਆਂ ਜ਼ਿਲੇ ਅੰਦਰ ਚਲਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ.ਅਰਵਿੰਦਪਾਲ ਸਿੰਘ ਸੰਧੂ ਨੇ ਸਵੀਪ ਗਤੀਵਿਧੀਆਂ ਤਹਿਤ ਇੱਕ ਵਿਸ਼ੇਸ ਪ੍ਰਚਾਰ ਵੈਨ ਨੂੰ ਹਰੀ ਝੰਡੀ ਦਖਾਉਣ ਉਪਰੰਤ ਸਾਂਝੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ.ਅਰਵਿੰਦਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਵੀਪ ਗਤੀਵਿਧੀਆ ਤਹਿਤ ਵੋਟ ਬਣਾਉਣ ਤੋਂ ਲੈ ਕੇ ਵੋਟ ਦੀ ਵਰਤੋਂ ਕਰਨ ਅਤੇ ਭਾਰਤੀ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਇਨਾਂ ਗਤੀਵਿਧੀਆਂ ਤਹਿਤ ਆਮ ਲੋਕਾਂ ਨੂੰ ਵੱਧ ਤੋਂ ਵੱਧ ਨਵੀਂ ਵੋਟ ਬਣਾਉਣ, ਬਿਨਾਂ ਕਿਸੇ ਡਰ ਭੈ ਦੇ ਆਪਣੀ ਵੋਟ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਵੈਨ ਨੂੰ ਰਵਾਨਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਇਹ ਵੀ ਦੱਸਿਆ ਕਿ ਇਹ ਪ੍ਰਚਾਰ ਵੈਨ 13, 14 ਤੇ 15 ਦਸੰਬਰ ਨੂੰ ਬਠਿੰਡਾ ਸ਼ਹਿਰੀ ਖੇਤਰ, 16 ਦਸੰਬਰ ਨੂੰ ਫੂਲ, ਰਾਮਪੁਰਾ ਅਤੇ ਮਹਿਰਾਜ, 17 ਦਸੰਬਰ ਨੂੰ ਫੂਲ, ਭਾਈਰੂਪਾ, ਭਗਤਾ ਭਾਈਕਾ, 18 ਦਸੰਬਰ ਨੂੰ ਗਿੱਲ ਪੱਤੀ, ਨਈਆਂ ਵਾਲਾ, ਗੋਨਿਆਣਾ ਮੰਡੀ ਅਤੇ ਭੌਖੜਾ, 19 ਦਸਬੰਰ ਨੂੰ ਭੁੱਚੋ ਖੁਰਦ, ਭੁੱਚੋ ਮੰਡੀ, ਪੂਹਲਾ ਤੇ ਨਥਾਣਾ, 20 ਦਸਬੰਰ ਨੂੰ ਬਠਿੰਡਾ ਦਿਹਾਤੀ ਦੇ ਜੋਧਪੁਰ ਰੋਮਾਣਾ, ਗੁਰੂਸਰ ਸ਼ੇਹਣੈਵਾਲਾ, ਸੰਗਤ, ਜੱਸੀ ਬਾਗਵਾਲੀ, ਗੁਰਥੜੀ, ਪੱਥਰਾਲਾ ਅਤੇ ਡੂੰਮਵਾਲੀ ਵਿਖੇ ਜਾ ਕੇ ਪ੍ਰਚਾਰ ਕਰੇਗੀ।
ਇਸੇ ਤਰਾ ਪ੍ਰਚਾਰ ਵੈਨ ਵੱਲੋਂ 21 ਦਸਬੰਰ ਨੂੰ ਬਠਿੰਡਾ ਦਿਹਾਤੀ ਅਧੀਨ ਪੈਂਦੇ ਬਹਿਮਣ ਦੀਵਾਨਾ, ਬੁਲਾਡੇਵਾਲਾ, ਦਿਉਣ, ਬੱਲੂਆਣਾ, ਸਰਦਾਰਗੜ ਅਤੇ ਵਿਰਕ ਕਲਾਂ, 22 ਦਸੰਬਰ ਨੰੂ ਬਠਿੰਡਾ ਦਿਹਾਤੀ ਦੇ ਜੱਸੀ ਪੌਂ ਵਾਲੀ, ਕਟਾਰ ਸਿੰਘ ਵਾਲਾ, ਕੋਟ ਸ਼ਮੀਰ ਅਤੇ ਕੋਟਫੱਤਾ ਵਿਖੇ ਜਾ ਕੇ ਪ੍ਰਚਾਰ ਕੀਤਾ ਜਾਵੇਗਾ।
ਇਸੇ ਤਰਾਂ ਇਹ ਵੈਨ 23 ਦਸੰਬਰ ਨੂੰ ਤਲਵੰਡੀ ਸਾਬੋ ਦੇ ਪਿੰਡਾਂ ਲੇਲੇਵਾਲਾ, ਸੇਖਪੁਰਾ, ਜਗਾ ਰਾਮ ਤੀਰਥ, ਸਿੰਘੂ, ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ, ਲਹਿਰੀ , ਨੰਗਲਾ ਅਤੇ ਨਥੇਹਾ, 24 ਦਸਬੰਰ ਨੂੰ ਤਲਵੰਡੀ ਸਾਬੋ ਦੇ ਹੀ ਪਿੰਡਾਂ ਜੱਜਲ, ਮਲਕਾਣਾ, ਗਾਟਵਾਲੀ, ਜੋਗੇਵਾਲਾ, ਗਿਆਨਾ, ਫੁੱਲੋਖਾਰੀ, ਕਣਕਵਾਲ, ਰਾਮਾਂ, ਤਰਖਵਾਲਾ, ਬਾਘਾ ਆਦਿ ਪਿੰਡਾਂ ਵਿੱਚ ਪ੍ਰਚਾਰ ਕਰਨ ਹਿਤ ਜਾਵੇਗੀ।
ਇਸੇ ਤਰਾਂ 25 ਦਸੰਬਰ ਨੂੰ ਤਲਵੰਡੀ ਸਾਬੋ ਅਧੀਨ ਪੈਂਦੇ ਤਲਵੰਡੀ ਸਾਬੋ, ਭਾਗੀਵਾਂਦਰ, ਜੀਵਨ ਸਿੰਘ ਵਾਲਾ, ਨਸੀਬਪੁਰਾ, ਸ਼ੇਰਗੜ, ਕੋਟ ਬਖਤੂ, ਮਾਨ ਵਾਲਾ, ਬੰਗੀ ਦੀਪਾ, ਬੰਗੀ ਰਘੂ, ਬੰਗੀ ਨਿਹਾਲ, ਬੰਗੀ ਰੁਲਦੂ, ਕਮਾਲੂ, ਲੇਲੇਆਣਾ ਅਤੇ ਮਾਹੀ ਨੰਗਲ, 26 ਦਸੰਬਰ ਨੂੰ ਬਘੈਰ ਚਰੱਤ ਸਿੰਘ ਵਾਲਾ, ਬੁਰਜ ਸੇਮਾ, ਬਘੈਰ ਮੁਹੱਬਤ, ਯੋਗਪੁਰ ਪਾਖਰ, ਯਾਤਰੀ ਮਾੜੀ, ਮਾਨਸਾ ਕਲਾਂ, ਸੰਦੋਹਾ, ਕਮਾਲੂ, ਕੋਟਲੀ ਖੁਰਦ ਅਤੇ ਮੌੜ ਮੰਡੀ, 27 ਦਸੰਬਰ ਨੂੰ ਗਹਿਰੀ ਬਾਰਾਂ ਸਿੰਘ, ਚਨਾਰਥਲ, ਭਾਈ ਬਖਤੌਰ, ਰਾਮਨਗਰ, ਕੁੱਤੀਵਾਲ, ਡਿੱਖ, ਢੱਡੇ, ਚਾਉਂਕੇ, ਬਾਲਿਆਂਵਾਲੀ, ਪਿੰਡ ਰਾਮਪੁਰਾ, ਮੰਡੀ ਕਲਾਂ, ਭਦੌੜ, ਨੰਦਗੜ ਕੋਟੜਾ, ਗਿੱਲ ਕਲਾਂ, ਕਰਾੜਵਾਲਾ ਅਤੇ ਚੋਟੀਆਂ ਆਦਿ ਪਿੰਡਾਂ ਵਿੱਚ ਜਾ ਕੇ ਇਹ ਵੈਨ ਆਮ ਲੋਕਾਂ ਨੂੰ ਵੋਟਰ ਜਾਗਰੂਕਤਾ ਸਬੰਧੀ ਜਗਾਰੂਕ ਕਰੇਗੀ।
ਇਸ ਮੌਕੇ ਤਹਿਸੀਲਦਾਰ ਚੋੋਣਾਂ ਸ੍ਰੀ ਗੁਰਚਰਨ ਸਿੰਘ ਆਦਿ ਹਾਜ਼ਰ ਸਨ।