June 14, 2021

ਸੁਖਪਾਲ ਖਹਿਰਾ ਨੂੰ ਰਾਹਤ : ਈ.ਡੀ. ਦੀ ਐਡਜੁਡੀਕੇਟਿੰਗ ਅਥਾਰਟੀ ਨਹੀਂ ਲਏਗੀ ਅੰਤਮ ਫੈਸਲਾ, ਕਾਰਵਾਈ ਜਾਰੀ ਰੱਖ ਸਕਦੀ ਹੈ: ਹਾਈ ਕੋਰਟ

ਸੁਖਪਾਲ ਖਹਿਰਾ ਨੂੰ ਰਾਹਤ : ਈ.ਡੀ. ਦੀ ਐਡਜੁਡੀਕੇਟਿੰਗ ਅਥਾਰਟੀ ਨਹੀਂ ਲਏਗੀ ਅੰਤਮ ਫੈਸਲਾ, ਕਾਰਵਾਈ ਜਾਰੀ ਰੱਖ ਸਕਦੀ ਹੈ: ਹਾਈ ਕੋਰਟ

ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋਏ ਸੁਖਪਾਲ ਖਹਿਰਾ ਨੂੰ ਈ.ਡੀ. ਦੀ ਵਲੋਂ ਉਨ੍ਹਾਂ ਨੂੰ 23 ਮਈ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਸੀ , ਉਸ ਮਾਮਲੇ ਵਿਚ ਹਾਈ ਕੋਰਟ ਨੇ ਐਡਜੁਡੀਕੇਟਿੰਗ ਅਥਾਰਟੀ ਨੂੰ ਇਸ ਮਾਮਲੇ ਵਿਚ ਆਪਣੀ ਕਾਰਵਾਈ ਜਾਰੀ ਰੱਖਣ ਦੇ ਭਾਵੇ ਆਦੇਸ਼ ਦਿੱਤੇ ਹਨ । ਪਰ ਇਸ ਮਾਮਲੇ ਵਿਚ ਸੁਖਪਾਲ ਖਹਿਰਾ ਨੂੰ ਰਾਹਤ ਦਿੰਦੇ ਹੋਏ ਅਥਾਰਟੀ ਨੂੰ ਇਸ ਮਾਮਲੇ ਵਿਚ ਅੰਤਮ ਫੈਸਲਾ ਲੈਣ ਰੋਕ ਲਗਾ ਦਿੱਤੀ ਹੈ.।
ਇਸ ਲਈ ਇਸ ਮਾਮਲੇ ਵਿੱਚ ਸੁਖਪਾਲ ਖਹਿਰਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਖਹਿਰਾ ਨੂੰ ਐਡਜੁਡੀਕੇਟਿੰਗ ਅਥਾਰਟੀ ਨੇ 12 ਅਪ੍ਰੈਲ ਨੂੰ ਨੋਟਿਸ ਭੇਜਿਆ ਸੀ, ਜਿਸ ਵਿਚ ਉਸਨੂੰ 23 ਮਈ ਨੂੰ ਪੇਸ਼ ਹੋਣ ਲਈ ਕਿਹਾ ਸੀ ਅਤੇ ਇਸ ਤੋਂ ਬਾਅਦ ਉਸ ਨੂੰ 7 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਨੂੰ ਖਹਿਰਾ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਿਸ ‘ਤੇ ਹਾਈ ਕੋਰਟ ਨੇ ਹੁਣ ਨਿਰਣਾਇਕ ਅਥਾਰਟੀ ਨੂੰ ਖਹਿਰਾ ਖਿਲਾਫ ਕੋਈ ਅੰਤਮ ਫੈਸਲਾ ਲੈਣ’ ਤੇ ਰੋਕ ਲਗਾ ਦਿੱਤੀ ਹੈ, ਪਰ ਆਪਣੀ ਕਾਰਵਾਈ ਜਾਰੀ ਰੱਖਣ ਦਾ ਅਧਿਕਾਰ ਵੀ ਅਥਾਰਟੀ ਦੇ ਦਿੱਤਾ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 29 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ।