Punjab

*ਜਲਦ ਹੀ ਅਧਿਆਪਕਾਂ ਨੂੰ ਗੈਰ-ਅਧਿਆਪਨ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਜਾਵੇਗਾ, ਸਿੱਖਿਆ ਮੰਤਰੀ ਨੇ ਦਿੱਤਾ ਭਰੋਸਾ*

ਪੰਜਾਬ ਸਰਕਾਰ ਨੇ ਵਾਸ਼ਿੰਗਟਨ ਡੀਸੀ ਦੇ ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਅੰਗਰੇਜ਼ੀ ਅਧਿਆਪਕਾਂ ਲਈ ਵਰਕਸ਼ਾਪ ਲਗਾਈ*
ਲੁਧਿਆਣਾ/ਚੰਡੀਗੜ੍ਹ, 10 ਜੂਨ:
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਕੀਤੀ ਵਚਨਬੱਧਤਾ ਤਹਿਤ ਵਾਸ਼ਿੰਗਟਨ ਡੀ.ਸੀ. ਦੇ ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ (ਰੇਲੋ) ਵੱਲੋਂ ਅੰਗਰੇਜ਼ੀ ਅਧਿਆਪਕਾਂ ਲਈ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ।
ਇਸ ਵਰਕਸ਼ਾਪ ਵਿੱਚ ਪੰਜਾਬ ਭਰ ਤੋਂ 320 ਅੰਗਰੇਜੀ, ਸਮਾਜਿਕ ਸਿੱਖਿਆ ਦੇ ਅਧਿਆਪਕਾਂ ਨੇ ਸਰਗਰਮੀ ਨਾਲ ਭਾਗ ਲਿਆ।
ਸਿਖਲਾਈ ਸੈਸ਼ਨ ਵਿੱਚ ਸਿੱਖਿਆ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ,
ਡਾਇਰੈਕਟਰ ਐਜੂਕੇਸ਼ਨ ਜੀਐਨਸੀਟੀ ਦਿੱਲੀ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਸ਼ੈਲੇਂਦਰ ਸ਼ਰਮਾ, ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਓਐਸਡੀ ਡਾ. ਪ੍ਰਵੀਨ ਚੌਧਰੀ, ਡਾਇਰੈਕਟਰ  ਐਸ.ਸੀ.ਈ.ਆਰ.ਟੀ.  ਡਾ. ਮਨਿੰਦਰ ਸਰਕਾਰੀਆ, ਸਹਾਇਕ ਡਾਇਰੈਕਟਰ ਸ੍ਰੀ ਰਾਜੇਸ਼ ਭਾਰਦਵਾਜ, ਸਹਾਇਕ ਡਾਇਰੈਕਟਰ ਸ੍ਰੀ ਗੁਰਜੀਤ ਸਿੰਘ, ਸਟੇਟ ਰਿਸੋਰਸ ਪਰਸਨ ਸ੍ਰੀ ਚੰਦਰ ਸ਼ੇਖਰ ਉਚੇਚੇ ਤੌਰ  ‘ਤੇ ਸ਼ਾਮਲ ਹੋਏ।
ਖੇਤਰੀ ਅੰਗਰੇਜ਼ੀ ਭਾਸ਼ਾ ਦਫਤਰ, ਅਮਰੀਕਨ ਅੰਬੈਸੀ ਵਿਖੇ ਖੇਤਰੀ ਅੰਗਰੇਜ਼ੀ ਭਾਸ਼ਾ ਅਫਸਰ ਸ੍ਰੀਮਤੀ ਰੂਥ ਗੂਡੇ, ਖੇਤਰੀ ਅੰਗਰੇਜ਼ੀ ਭਾਸ਼ਾ ਦਫਤਰ ਅਮਰੀਕਨ ਅੰਬੈਸੀ ਵਿਖੇ ਖੇਤਰੀ ਅੰਗਰੇਜ਼ੀ ਭਾਸ਼ਾ ਮਾਹਿਰ ਸ਼ਵੇਤਾ ਖੰਨਾ, ਮੈਂਟਰ (ਸਲਾਹਕਾਰ) ਅਧਿਆਪਕ ਅਤੇ ਸਿੱਖਿਆ ਡਾਇਰੈਕਟੋਰੇਟ, ਜੀਐਨਸੀਟੀ ਦਿੱਲੀ ਵਿਖੇ ਅੰਗਰੇਜ਼ੀ ਭਾਸ਼ਾ ਅਧਿਆਪਕ ਮਨੂ ਗੁਲਾਟੀ ਨੇ ਇਸ ਵਰਕਸ਼ਾਪ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਇੱਕ ਪ੍ਰਭਾਵਸ਼ਾਲੀ ਅਤੇ ਮਿਆਰੀ ਗੱਲਬਾਤ ਸੈਸ਼ਨ ਦੱਸਿਆ।
ਸ੍ਰੀਮਤੀ ਰੂਥ ਗੂਡੇ (ਰੇਲੋ) ਨੇ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਭਾਸ਼ਾਈ ਕਲਾਸਰੂਮਾਂ ਵਿੱਚ ਅੰਗਰੇਜ਼ੀ ਦੀ ਵਰਤੋਂ ਦੇ ਮਹੱਤਵ ‘ਤੇ ਧਿਆਨ ਕੇਂਦਰਿਤ ਕਰਕੇ ਅਧਿਆਪਕਾਂ ਨਾਲ ਆਪਣੇ ਜੀਵਨ ਦੇ ਪ੍ਰੇਰਣਾਦਾਇਕ ਤੇ ਆਲਮੀ ਅਨੁਭਵ ਸਾਂਝੇ ਕੀਤੇ।
ਸਿੱਖਿਆ ਮੰਤਰੀ ਮੀਤ ਹੇਅਰ ਨੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਬੰਧਤ  ਸਕੂਲਾਂ ਵਿੱਚ ਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਬੜੇ ਗਹੁ ਨਾਲ ਸੁਣੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਫੌਰੀ ਹੱਲ ਕਰਨ ਦਾ ਭਰੋਸਾ ਦਿੱਤਾ।
ਉਨ੍ਹਾਂ ਵਿਦਿਆਰਥੀਆਂ ਦੀ ਸਰਵਪੱਖੀ ਤਰੱਕੀ ਅਤੇ ਵਿਕਾਸ ਲਈ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ  ਸ਼ਾਨਦਾਰ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਸਿਰਫ਼ ਅਧਿਆਪਨ ‘ਤੇ ਪੂਰੀ ਤਵੱਜੋ ਦੇਣ ਲਈ ਪ੍ਰੇਰਿਤ ਕਰਦਿਆਂ ਭਰੋਸਾ ਦਿੱਤਾ ਕਿ ਉਹਨਾਂ ਨੂੰ ਭਵਿੱਖ ਵਿੱਚ ਸਾਰੀਆਂ ਗੈਰ-ਅਧਿਆਪਨ ਗਤੀਵਿਧੀਆਂ ਤੋਂ ਮੁਕਤ ਕੀਤਾ ਜਾਵੇਗਾ।
ਸ੍ਰੀ ਮੀਤ ਹੇਅਰ ਨੇ ਪੰਜਾਬ ਵਿੱਚ ਮਿਆਰੀ ਸਿੱਖਿਆ ਲਿਆਉਣ ਲਈ ਵਿਦੇਸ਼ਾਂ ਤੋਂ ਹਰ ਸੰਭਵ ਵਿਚਾਰਾਂ ਅਤੇ ਵਿਧੀਆਂ ਨੂੰ ਅਪਣਾਉਣ ਅਤੇ ਸਮਝਣ ਦਾ ਵਾਅਦਾ ਵੀ ਕੀਤਾ।
ਸਿੱਖਿਆ ਮੰਤਰੀ ਨੇ ਇਹ ਵੀ ਆਖਿਆ ਕਿ ਕਿਸੇ ਵੀ ਅਧਿਆਪਕ ਉੱਤੇ ਫਰਜ਼ੀ ਅੰਕੜੇ ਦਿਖਾਉਣ ਲਈ ਦਬਾਅ ਨਹੀਂ ਪਾਇਆ ਜਾਵੇਗਾ ਅਤੇ ਅਸਲ ਤੱਥਾਂ/ਨਤੀਜਿਆਂ ਨੂੰ ਲੈ ਕੇ ਹੀ ਅੱਗੇ ਚੱਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!