Punjab
ਨਵਜੋਤ ਸਿੱਧੂ ਦੇ 34 ਸਾਲ ਪੁਰਾਣੇ ਮਾਮਲੇ ਵਿੱਚ ਸੁਪਰੀਮ ਕੋਰਟ ਅੱਜ ਸੁਣਾਏਗਾ ਫੈਸਲਾ
1988 ਵਿੱਚ ਪਾਰਕਿੰਗ ਵਿੱਚ ਨਵਜੋਤ ਸਿੰਘ ਸਿੱਧੂ ਤੇ ਗੁਰਨਾਮ ਸਿੰਘ ਵਿਚਕਾਰ ਹੱਥੋਪਾਈ ਹੋਈ , ਜਿਸ ਤੋਂ ਬਾਅਦ ਗੁਰਨਾਮ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿਥੇ ਗੁਰਨਾਮ ਸਿੰਘ ਦੀ ਮੌਤ ਹੋਈ ਗਈ ਸੀ । ਜਿਸ ਤੋਂ ਬਾਅਦ ਪੁਲਿਸ ਨੇ ਸਿੱਧੂ ਅਤੇ ਉਸਦੇ ਸਾਥੀ ਖਿਲਾਫ ਮਾਮਲਾ ਦਰਜ ਕਰ ਲਿਆ ਸੀ । 2006 ਵਿੱਚ ਹਾਈਕੋਰਟ ਨੇ ਸਿੱਧੂ ਨੂੰ 3 ਸਾਲ ਦੀ ਸਜਾ ਸੁਣਾਈ ਸੀ । ਸਿੱਧੂ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚਣੋਤੀ ਦਿੱਤੀ ਸੀ । ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਜੁਰਮਾਨਾ ਲਗਾ ਕੇ ਸਿੱਧੂ ਨੂੰ ਛੱਡ ਦਿੱਤਾ ਸੀ । ਇਸ ਫੈਸਲੇ ਦੇ ਖਿਲਾਫ ਗੁਰਨਾਮ ਸਿੰਘ ਦੇ ਪਰਿਵਾਰ ਨੇ ਰਿਵਿਊ ਪਟੀਸ਼ਨ ਦਾਇਰ ਕੀਤੀ ਹੈ ।
ਨਵਜੋਤ ਸਿੰਘ ਸਿੱਧੂ ਖਿਲਾਫ਼ 34 ਸਾਲ ਪੁਰਾਣੇ ਕੇਸ ‘ਚ ਅੱਜ ਫੈਸਲਾ ਆਵੇਗਾ। ਰੋਡ ਰੇਜ ਮਾਮਲੇ ‘ਚ SC ਫੈਸਲਾ ਸੁਣਾਵੇਗਾ। ਪੀੜਤ ਪਰਿਵਾਰ ਨੇ ਰਿਵੀਊ ਪਟੀਸ਼ਨ ਪਾਈ ਹੈ। ਘੱਟ ਸਜ਼ਾ ਮਿਲਣ ਖ਼ਿਲਾਫ਼ ਰਿਵੀਊ ਪਟੀਸ਼ਨ ਪਾਈ ਹੈ।