Punjab

ਸੁਖਪਾਲ ਖਹਿਰਾ ਆਪਣੇ ਵਿਧਾਇਕਾਂ ਨਾਲ ਕਾਂਗਰਸ ਵਿਚ ਹੋਵੇਗਾ ਸ਼ਾਮਿਲ , ਕੈਪਟਨ ਅਮਰਿੰਦਰ ਨੂੰ ਮਿਲਣ ਲਈ ਪੁੱਜੇ

ਆਪ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣੇ ਵਿਧਾਇਕਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਪੁੱਜੇ ਹਨ ।  ਪਤਾ ਲਗਾ ਹੈ ਕਿ ਸੁਖਪਾਲ ਸਿੰਘ ਖਹਿਰਾ ਮੁੜ ਕਾਂਗਰਸ ਵਿਚ ਵਾਪਸੀ ਕਰ ਸਕਦੇ ਹਨ । ਪਤਾ ਲਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਦਿੱਲੀ ਲੈ ਕੇ ਜਾ ਰਹੇ ਹਨ ।  ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੁਝ ਵਿਧਾਇਕ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਕਮੇਟੀ ਵਲੋਂ ਕੁਝ ਵਿਧਾਇਕਾਂ ਦੇ ਨਾਮ ਭੇਜੇ ਗਏ ਹਨ ਜੋ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ ।

ਸੁਖਪਾਲ ਸਿੰਘ ਖਹਿਰਾ ਇਕ ਸਮੇ ਸੰਸਦ ਪਰਤਾਪ ਸਿੰਘ ਬਾਜਵਾ ਦੇ ਕਰੀਬੀ ਰਹੇ ਹਨ ।   ਜਿਸ ਸਮੇ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ,  ਉਸ ਸਮੇ ਸੁਖਪਾਲ ਸਿੰਘ ਖਹਿਰਾ ਨੂੰ ਬਾਜਵਾ ਨੇ ਪਾਰਟੀ ਦਾ ਬੁਲਾਰਾ ਲਾਇਆ ਸੀ ।   ਇਸ ਤੋਂ ਬਾਅਦ ਉਹ ਕਾਂਗਰਸ ਤੋਂ ਬਾਗੀ ਹੋ ਕੇ ਆਪ ਵਿਚ ਸ਼ਾਮਿਲ ਹੋ ਗਏ ਸਨ  ।  ਫਿਰ ਆਪ ਤੋਂ ਬਾਗੀ ਹੋ ਕਿ ਖਹਿਰਾ ਨੇ ਆਪਣੀ ਪਾਰਟੀ ਦਾ ਵੀ ਗਠਨ ਕੀਤਾ ਸੀ ।   ਹੁਣ ਖਹਿਰਾ ਫਿਰ ਕਾਂਗਰਸ ਵਿਚ ਵਾਪਸੀ ਕਰ ਰਹੇ ਹਨ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!