ਸੁਖਬੀਰ ਬਾਦਲ ਨੇ ਪੰਜਾਬ ਦੇ ਨੰਬਰਦਾਰਾਂ ਨੁੰ ਉਹਨਾਂ ਦੀਆਂ ਵਾਜਬ ਮੰਗਾਂ ਮੰਨਣ ਦਾ ਭਰੋਸਾ ਦੁਆਇਆ
ਨੰਬਰਦਾਰ ਯੂਨੀਅਨ ਦੇ ਵਫਦ ਨੇ ਅਕਾਲੀ ਦਲ ਪ੍ਰਧਾਨ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 2 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੇ ਨੰਬਰਦਾਰਾਂ ਨੁੰ ਭਰੋਸਾ ਦੁਆਇਆ ਕਿ ਉਹ ਉਹਨਾਂ ਦੀਆਂ ਵਾਜਬ ਮੰਗਾਂ ਦੀ ਹਮਾਇਤ ਕਰਦੇ ਹਨ। ਉਹਨਾਂ ਨੇ ਇਹ ਭਰੋਸਾ ਨੰਬਰਦਾਰ ਯੂਨੀਅਨ ਦੇ ਉਸ ਵਫਦ ਨੁੰ ਦੁਆਇਆ ਜੋ ਉਹਨਾਂ ਨੁੰ ਮਿਲਣ ਇਥੇ ਪਾਰਟੀ ਮੁੱਖ ਦਫਤਰ ਵਿਚ ਪੁੱਜਾ ਸੀ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਹਾਜ਼ਰ ਸਨ।
ਇਥੇ ਪਾਰਟੀ ਦੇ ਮੁੱਖ ਦਫਤਰ ਵੱਲੋਂ ਜਾਰੀ ਕੀਤੇ ਇਕ ਬਿਆਨ ਵਿਚ ਦੱਸਿਆ ਗਿਆ ਕਿ ਬਾਦਲ ਨੇ ਮਿਲਣ ਆਏ ਨੰਬਰਦਾਰ ਯੂਨੀਅਨ ਦੇ ਵਫਦ ਨੂੰ ਦੱਸਿਆ ਕਿ ਅਕਾਲੀ ਦਲ ਉਹਨਾਂ ਦੀਆਂ ਵਾਜਬ ਮੰਗਾਂ ’ਤੇ ਗੌਰ ਕਰ ਕੇ ਅਜਿਹੀਆਂ ਸਾਰੀਆਂ ਨੁੰ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕਰੇਗਾ ਜੋ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਪੂਰੀਆਂ ਕਰ ਸਕੇ। ਉਹਨਾਂ ਕਿਹਾ ਕਿ ਅਕਾਲੀ ਦਲ ਸਿਧਾਂਤਾਂ ਦੀ ਪਾਰਟੀ ਹੈ ਤੇ ਸਿਰਫ ਉਹ ਗੱਲ ਕਹਿਣ ਵਿਚ ਵਿਸ਼ਵਾਸ ਰੱਖਦੀ ਹੈ ਜੋ ਪੂਰੀ ਕਰ ਸਕੇ।
ਚੀਫ ਪੈਟਰਨ ਭੁਪਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮਿਲੇ ਵਫਦ ਵਿਚ ਪ੍ਰਧਾਨ ਭਗਤ ਰਾਮ ਚੌਧਰੀ, ਸਤਨਾਮ ਸਿੰਘ, ਗੁਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੁਹਾਲੀ, ਹਰਪਾਲ ਸਿੰਘ ਮੁਹਾਲੀ ਅਤੇ ਸੁਰਜੀਤ ਸਿੰਘ ਰਾਜਾ ਸ਼ਾਮਲ ਸਨ, ਨੇ ਸਾਬਕਾ ਉਪ ਮੁੱਖ ਮੰਤਰੀ ਨੁੰ ਦੱਸਿਆ ਕਿ ਨੰਬਰਦਾਰ ਯੂਨੀਅਨਾਂ ਦੀ ਮੰਗਾਂ ਵਿਚ ਇਸ ਅਹੁਦੇ ਨੁੰ ਜੱਦੀ ਪੁਸ਼ਤੀ ਕੀਤਾ ਜਾਵੇ, ਉਹਨਾਂ ਦਾ ਮਾਣ ਭੱਤਾ ਵਧਾਇਆ ਜਾਵੇ, ਨੰਬਰਦਾਰਾਂ ਨੁੰ ਬੱਸ ਕਿਰਾਏ ਤੇ ਟੋਲ ਟੈਕਸ ਵਿਚ ਛੋਟ ਦਿੱਤੀ ਜਾਵੇ, ਨੰਬਰਦਾਰਾਂ ਨੁੰ ਜ਼ਿਲ੍ਹਾ ਪੱਧਰ ’ਤੇ ਸ਼ਿਕਾਇਤ ਨਿਵਾਰਣ ਕਮੇਟੀਆਂ ਤੇ ਹੋਰਨਾਂ ਵਿਚ ਇਹਨਾਂ ਨੁੰ ਸ਼ਾਮਲ ਕੀਤਾ ਜਾਵੇ, ਤਹਿਸੀਲਾਂ ਵਿਚ ਇਹਨਾਂ ਨੁੰ ਇਕ ਕਮਰਾ ਦਿੱਤਾ ਜਾਵੇ ਅਤੇ ਇਹਨਾਂ ਦਾ 15 ਅਗਸਤ ਅਤੇ 26 ਜਨਵਰੀ ਨੁੰ ਮਾਣ ਸਨਮਾਨ ਕੀਤਾ ਜਾਵੇ।