पंजाबिओं का भाजपा की तरफ बढ़ा झुकाव देख कर विपक्ष के मुरझाये चेहरे, पंजाब में भाजपा सरकार बनने के संकेत
प्रदेश की कानून-व्यवस्था बदतर हालत में, राज्य के गृह-मंत्री रोज़ाना कर रहे पुलिस अधिकारीयों के तबादले: जीवन गुप्ता
पंजाबिओं का भाजपा की तरफ बढ़ा झुकाव देख कर विपक्ष के मुरझाये चेहरे, पंजाब में भाजपा सरकार बनने के संकेत: जीवन गुप्ता
चंडीगढ़: 21 दिसंबर ( ), भारतीय जनता पार्टी के प्रदेश महासचिव जीवन गुप्ता ने कहा कि राज्य की कांग्रेस सरकार की गलत नीतियों व विपक्षी नेताओं द्वारा की जा रही फ्री की घोषणाओं के चलते प्रदेश की जनता का झुकाव व विश्वास भारतीय जनता पार्टी पर दृढ़ हो गया है। पंजाब की जनता के इस दृढ़ विश्वास को देख कर आगामी वर्ष होने जा रहे विधानसभा चुनाव में पंजाब में भारतीय जनता पार्टी की डबल इंजन की सरकार बननी लगभग तय हो चुकी है। जिसे देख कर कांग्रेस, शिरोमणि अकाली दल, आम आदमी पार्टी सहित सभी विपक्षी दलों के चेहरे मुरझा गए हैं और यह इस बात का स्पष्ट संकेत है कि पंजाब की जनता ने इस बार प्रदेश में बड़े बदलाव की तैयारी कर ली है।
जीवन गुप्ता ने कहा कि प्रधानमंत्री नरेंदर मोदी ने देश की जनता के साथ जो वादे किए थे, उन्हें प्रधानमंत्री मोदी के नेतृत्व में केंद्र की भारतीय जनता पार्टी की सरकार ने लगभग पूरा किया है। गुप्ता ने कहा कि पंजाब में भारतीय जनता पार्टी की सरकार बनने पर पंजाब का चौतरफा विकास किया जाएगा। उन्होंने कहा कि राज्य सरकार के मुख्यमंत्री, उनके प्रदेश अध्यक्ष व मंत्री आपस में एहम, सत्ता व रुतबे की लड़ाई लड़ रहे हैं। सभी में अपने-आप को एक-दुसरे से बड़ा दिखाने की होड़ लगी हुई है। नवजोत सिद्धू तो खुद को अभी से हाई-कमान से ऊपर मान कर खुद को प्रदेश का मुख्यमंत्री समझ रहे हैं और हाई-कमान द्वारा उन्हें मुख्यमंत्री पद का उम्मीदवार ना घोषित किए जाने या ना बनाए जाने की सूरत में पार्टी हाई-कमान को ही चैलेन्ज कर रहे हैं। जीवन गुप्ता ने कहा कि ऐसा व्यक्ति किसी का भी नहीं हो सकता जो सिर्फ अपने फ़ायदे के लिए किसी को भी ब्लैकमेल करे।
जीवन गुप्ता ने कहा कि प्रदेश की जनता भ्रष्ट कांग्रेस को वोट देकर पछता रही है, जिसने जनता के साथ-साथ पंजाब को भी तबाह कर दिया है। राज्य की कांग्रेस सरकार की गलत नीतियों के चलते प्रदेश की कानून-व्यस्व्था बद से बदतर हो चुकी है। प्रदेश के शिक्षक, स्वास्थ्य कर्मी, व्यापारी, मजदूर, किसान, सरकारी कर्मचारी, यहाँ तक कि सैक्टरेट के कर्मी आदि सभी अपनी मांगों को लेकर कांग्रेस सरकार के विरुद्ध सड़कों पर धरने-प्रदर्शन कर रहे हैं और प्रदेश का शासन राम-भरोसे चल रहा है। ऐसे में राज्य के गृहमंत्री रोज़ाना पुलिस अधिकारीयों के यहाँ से वहां तबादले कर रहे हैं। चुनाव के चलते सभी मुख्यमंत्री चन्नी व अन्य सभी मंत्री जनता को लोलीपॉप देने में लगे हैं। जनता कांग्रेस के भ्रष्ट शासन से तंग आ चुकी है और पंजाब में सत्ता-परिवर्तन के लिए ठान चुकी है। इसलिए वो पंजाब में भी केंद्र की भारतीय जनता पार्टी की सरकार की तरह पंजाब में भी भारतीय जनता पार्टी की सरकार बनाने के लिए दृढ़ संकल्प कर चुकी है। ताकि राज्य में डबल इंजन लगी सरकार पंजाब का व पंजाब के लोगों का विकास कर सके।
ਸੂਬੇ ‘ਚ ਕਾਨੂੰਨ-ਵਿਵਸਥਾ ਦਾ ਬੁਰਾ ਹਾਲ, ਸੂਬੇ ਦੇ ਗ੍ਰਹਿ ਮੰਤਰੀ ਰੋਜ਼ਾਨਾ ਕਰ ਰਹੇ ਹਨ ਪੁਲਿਸ ਅਧਿਕਾਰੀਆਂ ਦੇ ਤਬਾਦਲੇ: ਜੀਵਨ ਗੁਪਤਾ
ਪੰਜਾਬੀਆਂ ਦਾ ਭਾਜਪਾ ਵੱਲ ਵੱਧਦਾ ਝੁਕਾਅ ਵੇਖ ਵਿਰੋਧੀ ਧਿਰਾਂ ਦੇ ਮੁਰਝਾਏ ਚਿਹਰੇ, ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਸੰਕੇਤ : ਜੀਵਨ ਗੁਪਤਾ
ਚੰਡੀਗੜ੍ਹ: 21 ਦਸੰਬਰ ( ), ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਵਿਰੋਧੀ ਆਗੂਆਂ ਵੱਲੋਂ ਕੀਤੇ ਜਾ ਰਹੇ ਫ੍ਰੀ ਦੇ ਐਲਾਨਾਂ ਕਾਰਨ ਸੂਬੇ ਦੇ ਲੋਕਾਂ ਦਾ ਝੁਕਾਅ ਅਤੇ ਵਿਸ਼ਵਾਸ ਭਾਰਤੀ ਜਨਤਾ ਪਾਰਟੀ ਉੱਤੇ ਪੱਕਾ ਹੋ ਗਿਆ ਹੈ। ਪੰਜਾਬ ਦੇ ਲੋਕਾਂ ਦੇ ਇਸ ਵਿਸ਼ਵਾਸ ਨੂੰ ਦੇਖਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਣ ਵਾਲੀ ਸਰਕਾਰ ਦਾ ਬਣਨਾ ਲਗਭਗ ਤੈਅ ਹੈ। ਇਸ ਨੂੰ ਦੇਖ ਕੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਚਿਹਰੇ ਮੁਰਝਾ ਗਏ ਹਨ ਅਤੇ ਇਹ ਸਪੱਸ਼ਟ ਸੰਕੇਤ ਹੈ ਕਿ ਪੰਜਾਬ ਦੇ ਲੋਕ ਇਸ ਵਾਰ ਸੂਬੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਚੁੱਕੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਜਨਤਾ ਨਾਲ ਕੀਤੇ ਵਾਅਦੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਲਗਭਗ ਪੂਰੇ ਕਰ ਦਿੱਤੇ ਹਨ। ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਮੁੱਖ ਮੰਤਰੀ, ਉਨ੍ਹਾਂ ਦੇ ਸੂਬਾ ਪ੍ਰਧਾਨ ਅਤੇ ਮੰਤਰੀ ਆਪਸ ਵਿੱਚ ਹਉਮੈ, ਸੱਤਾ ਅਤੇ ਰੁਤਬੇ ਦੀ ਲੜਾਈ ਲੜ ਰਹੇ ਹਨ। ਹਰ ਕੋਈ ਆਪਣੇ-ਆਪ ਨੂੰ ਇੱਕ ਦੂਜੇ ਤੋਂ ਵੱਡਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਵਜੋਤ ਸਿੱਧੂ ਹਾਈ-ਕਮਾਂਡ ਤੋਂ ਵੀ ਉੱਪਰ ਉੱਠ ਕੇ ਆਪਣੇ-ਆਪ ਨੂੰ ਸੂਬੇ ਦਾ ਮੁੱਖ ਮੰਤਰੀ ਸਮਝ ਰਹੇ ਹਨ ਅਤੇ ਹਾਈ-ਕਮਾਂਡ ਵੱਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਜਾਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਾ ਬਣਾਏ ਜਾਣ ਦੀ ਸੂਰਤ ਵਿੱਚ ਪਾਰਟੀ ਹਾਈ-ਕਮਾਂਡ ਹੁਕਮ ਨੂੰ ਚੁਣੌਤੀ ਦੇ ਰਹੇ ਹਨ। ਜੀਵਨ ਗੁਪਤਾ ਨੇ ਕਿਹਾ ਕਿ ਅਜਿਹਾ ਵਿਅਕਤੀ ਕਿਸੇ ਦਾ ਵੀ ਨਹੀਂ ਹੋ ਸਕਦਾ, ਜੋ ਸਿਰਫ਼ ਆਪਣੇ ਫਾਇਦੇ ਲਈ ਕਿਸੇ ਨੂੰ ਬਲੈਕਮੇਲ ਕਰਦਾ ਹੋਵੇ।
ਜੀਵਨ ਗੁਪਤਾ ਨੇ ਕਿਹਾ ਕਿ ਸੂਬੇ ਦੇ ਲੋਕ ਭ੍ਰਿਸ਼ਟ ਕਾਂਗਰਸ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ, ਜਿਸ ਨੇ ਪੰਜਾਬ ਦੇ ਨਾਲ-ਨਾਲ ਲੋਕਾਂ ਦਾ ਵੀ ਬੁਰਾ ਹਾਲ ਕਰ ਦਿੱਤਾ ਹੈ। ਸੂਬੇ ਦੀ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ। ਅਧਿਆਪਕ, ਸਿਹਤ ਕਰਮਚਾਰੀ, ਵਪਾਰੀ, ਮਜ਼ਦੂਰ, ਕਿਸਾਨ, ਸਰਕਾਰੀ ਮੁਲਾਜ਼ਮ, ਇੱਥੋਂ ਤੱਕ ਕਿ ਸੈਕਟਰੇਟ ਦੇ ਮੁਲਾਜ਼ਮ ਆਦਿ ਸਭ ਆਪਣੀਆਂ ਮੰਗਾਂ ਨੂੰ ਲੈ ਕੇ ਕਾਂਗਰਸ ਸਰਕਾਰ ਵਿਰੁੱਧ ਸੜਕਾਂ ‘ਤੇ ਉਤਰ ਕੇ ਰੋਸ-ਪ੍ਰਦਰਸ਼ਨ ਕਰ ਰਹੇ ਹਨ ਅਤੇ ਸੂਬੇ ਦਾ ਪ੍ਰਬੰਧ ਰਾਮ-ਭਰੋਸੇ ਚੱਲ ਰਿਹਾ ਹੈ। ਅਜਿਹੇ ‘ਚ ਸੂਬੇ ਦੇ ਗ੍ਰਹਿ ਮੰਤਰੀ ਹਰ ਰੋਜ਼ ਪੁਲਿਸ-ਅਧਿਕਾਰੀਆਂ ਦੇ ਇਧਰੋਂ-ਉਧਰ ਤਬਾਦਲੇ ਕਰ ਰਹੇ ਹਨ। ਚੋਣਾਂ ਕਾਰਨ ਮੁੱਖ ਮੰਤਰੀ ਚੰਨੀ ਤੇ ਬਾਕੀ ਸਾਰੇ ਮੰਤਰੀ ਜਨਤਾ ਨੂੰ ਲਾਲੀਪਾਪ ਦੇਣ ਵਿੱਚ ਲੱਗੇ ਹੋਏ ਹਨ। ਲੋਕ ਕਾਂਗਰਸ ਦੇ ਭ੍ਰਿਸ਼ਟ ਸ਼ਾਸਨ ਤੋਂ ਤੰਗ ਆ ਚੁੱਕੇ ਹਨ ਅਤੇ ਪੰਜਾਬ ਦੀ ਸੱਤਾ ਬਦਲਣ ਲਈ ਦ੍ਰਿੜ੍ਹ ਇਰਾਦਾ ਕਰ ਚੁੱਕੇ ਹਨ। ਇਸ ਲਈ ਪੰਜਾਬ ਵਿੱਚ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਾਂਗ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦਾ ਅਹਿਦ ਲੈ ਚੁੱਕੇ ਹਨ। ਤਾਂ ਜੋ ਸੂਬੇ ਵਿੱਚ ਡਬਲ ਇੰਜਣ ਵਾਲੀ ਸਰਕਾਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਵਿਕਾਸ ਕਰ ਸਕੇ।
The deteriorating law and order position a major concern in the state.
State Home Minister busy posting Police personal . Said Mr Jeevan Gupta state general Secretary of BJP.
Chandigarh: 21 December: The law and order situation is rapidly becoming a concern and the State Home Minister is busy in changing police personel while ignoring the deteriorating situation in the state. Said Mr Jeevan Gupta state general Secretary of BJP here today.
Referring to the precarious law and order position in the state Gupta said “ the public is concerned and feeling helpless while the congress is merely resorting to police postings.”
The Congress government in the state has miserably failed to address the major issues and rampant corruption has led to its total collapse. The public will rout the congress out in the ensuing assembly elections and vote for the BJP as the Punjabi’s understand that the central government of BJP can give a roadmap of economic recovery and peace in the state. Said Mr Gupta.
Due to the apathy of the congress its senior leaders were joining the BJP. “ As they feel that BJP with its policies of equal opportunity is the only political party which walks its talk”. Said Gupta.