Punjab
ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨਾਲ 5 ਮੰਤਰੀ ਪਹਿਲੇ ਦੌਰ ਵਿੱਚ ਚੁੱਕਣਗੇ ਸਹੁੰ
ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨਾਲ ਰਾਜ ਭਵਨ ਵਿੱਚ ਮੁਲਾਕਾਤ ਕੀਤੀ ਅਤੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਭਗਵੰਤ ਮਾਨ ਦੇ ਨਾਲ ਪਹਿਲੇ ਦੌਰ ਵਿੱਚ 6 ਮੰਤਰੀ ਸਹੁੰ ਚੁੱਕਣਗੇ । ਜਿਸ ਤੋਂ ਬਾਅਦ ਬਾਕੀ ਮੰਤਰੀ ਦੂਜੇ ਦੌਰ ਵਿੱਚ ਸਹੁੰ ਚੁੱਕਣਗੇ । ਸੂਤਰਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਵਲੋਂ ਪੰਜਾਬ ਦੇ ਰਾਜਪਾਲ ਨੂੰ ਮੰਤਰੀਆਂ ਦੀ ਪਹਿਲੀ ਲਿਸਟ ਵੀ ਸੋਪ ਦਿੱਤੀ ਹੈ ਕਿ ਇਹ ਮੰਤਰੀ ਖਟਕੜ ਕਲਾਂ ਵਿਖੇ ਓਹਨਾ ਨਾਲ ਸਹੁੰ ਚੁੱਕਣੇ ।
ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪਹਿਲੇ ਦੌਰ ਵਿੱਚ ਹਰਪਾਲ ਚੀਮਾ , ਅਮਨ ਅਰੋੜਾ , ਪ੍ਰੋਫੈਸਰ ਬਲਜਿੰਦਰ ਕੌਰ , ਕੁਲਵੰਤ ਸਿੰਘ , ਕੁੰਵਰ ਵਿਜੇ ਪ੍ਰਤਾਪ ਸਿੰਘ ਸਹੁੰ ਚੁੱਕਣਗੇ । ਬਾਕੀ ਮੰਤਰੀ ਅਗਲੇ ਦੌਰ ਵਿੱਚ ਬਣਾਏ ਜਾਣਗੇ ।