Punjab
* ਲਾਰੈਂਸ ਬਿਸ਼ਨੋਈ ਨੇ ਕੋਰਟ ਵਿਚ ਲਗਾਈ ਗੁਹਾਰ , ਪੰਜਾਬ ਪੁਲੀਸ ਦੀ ਹਿਰਾਸਤ ਵਿੱਚ ਨਾ ਭੇਜਿਆ ਜਾਵੇ*
ਮਕੋਕਾ ਐਕਟ ਤਹਿਤ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਅਪਰਾਧੀ ਗਿਰੋਹ ਦੇ ਮੁਖੀ ਲਾਰੈਂਸ ਬਿਸ਼ਨੋਈ ਨੇ ਪਟਿਆਲਾ ਹਾਊਸ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਮੰਗ ਕੀਤੀ ਹੈ ਕਿ ਉਸ ਨੂੰ ਪੰਜਾਬ ਪੁਲੀਸ ਦੀ ਹਿਰਾਸਤ ਵਿੱਚ ਨਾ ਭੇਜਿਆ ਜਾਵੇ। ਅਰਜ਼ੀ ਵਿੱਚ ਉਸ ਨੇ ਕਿਹਾ ਹੈ ਕਿ ਉਸ ਨੂੰ ਖ਼ਦਸ਼ਾ ਹੈ ਕਿ ਪੰਜਾਬ ਪੁਲੀਸ ਉਸ ਦਾ ਮੁਕਾਬਲਾ ਕਰ ਸਕਦੀ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਅਪਰਾਧੀ ਗਿਰੋਹ ਦੇ ਮੁਖੀ ਤੋਂ ਪੁੱਛਗਿੱਛ ਲਈ ਪੰਜਾਬ ਪੁਲਿਸ ਤਿਹਾੜ ਜੇਲ ਪਹੁੰਚੀ ਹੋਈ ਹੈ , ਜਿਸ ਦੇ ਚਲਦੇ ਲਾਰੈਂਸ ਬਿਸ਼ਨੋਈ ਨੇ ਅਦਾਲਤ ਵਿਚ ਗੁਹਾਰ ਲਗਾਈ ਹੈ ਕਿ ਉਸਨੂੰ ਪੰਜਾਬ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ ।
ਲਾਰੈਂਸ ਬਿਸ਼ਨੋਈ ਗੈਂਗ ਦੇ ਕੈਨੇਡੀਅਨ ਮੂਲ ਦੇ ਮੈਂਬਰ ਗੋਲਡੀ ਬਰਾੜ ਨੇ ਐਤਵਾਰ ਨੂੰ ਇੱਕ ਫੇਸਬੁੱਕ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬੀ ਗਾਇਕ ਮੂਸੇਵਾਲਾ ਨੂੰ ਐਤਵਾਰ ਨੂੰ ਆਟੋਮੈਟਿਕ ਰਾਈਫਲ ਨਾਲ 30 ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਆਪਣੀ ਕਾਰ ਚਲਾ ਰਿਹਾ ਸੀ।