ਸਾਨੂੰ ਰਤਾ ਰੁਕ ਕੇ … ਕੁੱਝ ਨਵਾਂ ਸੋਚਣਾ ਪਵੇਗਾ, ਨਵੀਂ ਲੀਹ ‘ਤੇ ਚੱਲਣਾ ਪਵੇਗਾ:ਨਵਜੋਤ ਸਿੱਧੂ ਜੇ ਹੁਣ ਨਹੀਂ ਤਾਂ ਕਦੋਂ ? ਨਵਜੋਤ ਸਿੰਘ ਸਿੱਧੂ ਦਾ ਪ੍ਰਾਈਵੇਟ ਹਸਪਤਾਲਾਂ ਤੇ ਤਿੱਖਾ ਹਮਲਾ
ਲੋਕਤੰਤਰ ਦਾ ਮਤਲਬ ਹੈ ਕਿ ਵਿਕਾਸ ਗਰੀਬ ਤੋਂ ਗਰੀਬ ਤੱਕ ਪਹੁੰਚੇ I
ਪਰ ਜਦੋਂ …
ਸਰਕਾਰੀ ਸਿੱਖਿਆ ਅਸਫ਼ਲ ਹੋਈ ਤਾਂ ਲੋਕਾਂ ਨੇ ਪ੍ਰਾਈਵੇਟ ਨੂੰ ਚੁਣਿਆ,
ਜਨਤਕ ਸਿਹਤ ਪ੍ਰਬੰਧ ਅਸਫ਼ਲ ਹੋਏ ਤਾਂ ਲੋਕਾਂ ਨੇ ਸਿਹਤ ਬੀਮੇ ਕਰਵਾਏ,
ਪੀਣਯੋਗ ਪਾਣੀ ਨਾ ਰਿਹਾ ਤਾਂ ਆਰ.ਓ. ਤੇ ਬੋਤਲਬੰਦ ਪਾਣੀ ਦਾ ਅਰਬਾਂ ਦਾ ਉਦਯੋਗ ਪ੍ਰਫੁੱਲਿਤ ਹੋਇਆ,
ਹਵਾ ਪ੍ਰਦੂਸ਼ਿਤ ਹੋਈ ਤਾਂ ਜਿਹੜੇ ਖ੍ਰੀਦ ਸਕਦੇ ਸੀ ਉਨ੍ਹਾਂ ਨੇ ਹਵਾ ਸ਼ੁੱਧ ਕਰਨ ਵਾਲੇ ਯੰਤਰ ਖ੍ਰੀਦੇ I
ਅੱਜ, ਮਰੀਜ਼ਾਂ ਦੀ ਭੀੜ ਤੇ ਦਬਾਅ ਕਰਕੇ ਪ੍ਰਾਈਵੇਟ ਹਸਪਤਾਲਾਂ ਦਾ ਵੀ ਸਰਕਾਰੀ ਹਸਪਤਾਲਾਂ ਵਾਲਾ ਹੀ ਹਾਲ ਹੈ…
ਸਾਨੂੰ ਰਤਾ ਰੁਕ ਕੇ … ਕੁੱਝ ਨਵਾਂ ਸੋਚਣਾ ਪਵੇਗਾ, ਨਵੀਂ ਲੀਹ ‘ਤੇ ਚੱਲਣਾ ਪਵੇਗਾ…
ਜੇ ਹੁਣ ਨਹੀਂ ਤਾਂ ਕਦੋਂ ?
ਸਾਨੂੰ ਸਰਬੱਤ ਦੇ ਭਲੇ ਲਈ “ਕਲਿਆਣਕਾਰੀ ਰਾਜ” (WELFARE STATE) ਮੁੜ ਸੁਰਜੀਤ ਕਰਨਾ ਹੀ ਪਵੇਗਾ I
ਸਾਡੇ ਸੰਵਿਧਾਨ ਦੇ ਜ਼ਜਬੇ ਦੀ ਬੁਲੰਦ ਆਵਾਜ਼ ਹੈ ਕਿ ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਪਹੁੰਚਣੀ ਹੀ ਚਾਹੀਦੀ ਹੈ… ਇਹ ਕੁੱਝ ਗਿਣਿਆ-ਚੁਣਿਆਂ ਕੋਲ ਗਹਿਣੇ ਨਹੀਂ ਰੱਖੀ ਜਾ ਸਕਦੀ… ਵਪਾਰਕ ਸਵਾਰਥ ਲੋਕ ਹਿੱਤ ਨੂੰ ਨਹੀਂ ਕੁਚਲ ਸਕਦੇ…
ਲੋਕਾਂ ਦੁਆਰਾ ਭਰੇ ਕਰ (tax) ਉਨ੍ਹਾਂ ਦੇ ਭਲੇ ਦੇ ਰੂਪ ‘ਚ ਲੋਕਾਂ ਤੱਕ ਲਾਜ਼ਮੀ ਪਹੁੰਚਣੇ ਚਾਹੀਦੇ ਹਨ