June 24, 2021

ਕਿਸਾਨ ਅੰਦੋਲਨ ਨੂੰ ਬਲ ਦੇਣ ਲਈ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਜਿਲ੍ਹਾ ਪ੍ਰਧਾਨਾਂ ਤੇ ਅਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂ

ਕਿਸਾਨ ਅੰਦੋਲਨ ਨੂੰ ਬਲ ਦੇਣ ਲਈ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਜਿਲ੍ਹਾ ਪ੍ਰਧਾਨਾਂ ਤੇ ਅਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂ

ਪਾਰਟੀ ਨੇ ਅਮ੍ਰਿਤਸਰ ‘ 13 ਦਸੰਬਰ ਨੂੰ ਹੋਣ ਵਾਲਾ ਸੈਮੀਨਾਰ ਕੀਤਾ ਮੁਲਤਵੀ

ਚੰਡੀਗੜ੍ਹਦਸੰਬਰ 7, 2020

ਕਾਲੇ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਹੋਰ ਬਲ ਦੇਣ ਲਈ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਪੰਜਾਬ ਦੇ ਪ੍ਰਮੁੱਖ ਜਿਲ੍ਹਿਆਂ ਵਿਚ ਅਪਣੇ ਅਹੁਦੇਦਾਰ ਨਿਯੁਕਤ ਕਰ ਦਿਤੇ ਹਨ। ਇਸਦੇ ਨਾਲ ਹੀ ਪਾਰਟੀ ਦੇ ਆਗੂਆਂ ਅਤੇ ਸਮੂਹ ਵਰਕਰਾਂ ਵੱਲੋਂ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਕਰਕੇ 13 ਦਸੰਬਰ ਨੂੰ ਅਮ੍ਰਿਤਸਰ ਵਿਚ ਹੋਣ ਵਾਲੇ ਸੈਮੀਨਾਰ ਨੂੰ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ।

ਸੋਮਵਾਰ ਪਾਰਟੀ ਦੇ ਮੁੱਖ ਦਫ਼ਤਰ ਵਿਚ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਦੀ ਇਕ ਬੈਠਕ ਹੋਈ। ਜਿਸ ਵਿਚ ਫੈਸਲਾ ਕੀਤਾ ਗਿਆ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਲਈ ਹੋਰ ਬਲ ਦਿਤਾ ਜਾਣਾ ਚਾਹੀਦਾ ਹੈ। ਜਿਸ ਨੂੰ ਵੇਖਦੇ ਹੋਏ ਪਾਰਟੀ ਨੇ ਸ਼ ਪਰਮਿੰਦਰ ਸਿੰਘ ਢੀਂਡਸਾ ਨੂੰ ਯੂਥ ਅਕਾਲੀ ਦਲ (ਡੈਮੋਕਰੇਟਿਕ) ਦੇ ਸ੍ਰਪਰਸਤ ਵਜੋਂ ਜਿੰਮੇਵਾਰੀ ਸੌਂਪੀ ਹੈ ਅਤੇ ਸ਼ਬੀਰ ਦਵਿੰਦਰ ਸਿੰਘ ਨੂੰ ਮੀਡੀਆ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸੇ ਤਰਾਂ ਪਟਿਆਲਾ (ਦੇਹਾਤੀ) ਤੋਂ ਰਣਧੀਰ ਸਿੰਘ ਰੱਖੜਾ, ਬਠਿੰਡਾ (ਦੇਹਾਤੀ) ਤੋਂ ਸਰਬਜੀਤ ਸਿੰਘ ਡੂੰਮਵਾਲੀ, ਮਾਨਸਾ (ਦੇਹਾਤੀ) ਤੋਂ ਮਨਜੀਤ ਸਿੰਘ ਬੱਪੀਆਣਾ, ਸ਼੍ਰੀ ਫ਼ਤਿਹਗੜ੍ਹ ਸਾਹਿਬ (ਦੇਹਾਤੀ) ਤੋਂ ਲਖਬੀਰ ਸਿੰਘ ਥਾਬਲਾ, ਜਲੰਧਰ (ਸ਼ਹਿਰੀ) ਤੋਂ ਗੁਰਚਰਨ ਸਿੰਘ ਚੰਨੀ, ਮੋਗਾ (ਦੇਹਾਤੀ) ਤੋਂ ਜਗਰਾਜ ਸਿੰਘ ਦੌਧਰ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸਤੋਂ ਇਲਾਵਾ ਪਾਰਟੀ ਨੇ ਦੇਸਰਾਜ ਸਿੰਘ ਧੁੱਗਾ ਨੂੰ ਐਸ਼ ਸੀ ਵਿੰਗ ਦਾ ਪ੍ਰਧਾਨ ਨਿਯੂਕਤ ਕੀਤਾ ਹੈ। ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਇਸ਼ਤਰੀ ਵਿੰਗ ਦਾ ਸ੍ਰਪਰਸਤ ਅਤੇ ਬੀਬੀ ਹਰਜੀਤ ਕੌਰ ਤਲਵੰਡੀ ਨੂੰ ਪ੍ਰਧਾਨਗੀ ਦੀ ਜਿਮੇਵਾਰੀ ਦਿਤੀ ਗਈ ਹੈ।  ਮਿੱਠੂ ਸਿੰਘ ਕਾਹਨਕੇ ਨੂੰ ਮੁਲਾਜ਼ਮ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਸੰਗਠਤ ਕਰਨ ਦੀ ਜਿਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਤੇ ਬੋਲਦਿਆਂ ਸ਼ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜੀ ਖੜ੍ਹੀ ਹੈ ਅਤੇ ਇਸ ਸੰਘਰਸ਼ ਨੂੰ ਹੋਰ ਬਲ ਦੇਣ ਲਈ ਜਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਪਾਰਟੀ ਦੇ ਸਾਰੇ ਆਗੂ ਅਪਣੇ-ਅਪਣੇ ਇਲਾਕਿਆਂ ਵਿਚ ਭਾਰਤ ਬੰਦ ਅਤੇ ਕਿਸਾਨ ਅੰਦੋਲਨ ਨੂੰ ਪੂਰਾ ਸਹਿਯੋਗ ਦੇਣਗੇ। ਬੈਠਕ ਵਿਚ ਸੇਵਾ ਸਿੰਘ ਸੇਖਵਾਂ, ਜਗਦੀਸ਼ ਸਿੰਘ ਗਰਚਾ, ਪਰਮਿੰਦਰ ਸਿੰਘ ਢੀਂਡਸਾ, ਜਸਟਿਸ ਨਿਰਮਲ ਸਿੰਘ, ਬੀਰ ਦਵਿੰਦਰ ਸਿੰਘ, ਨਿਧੱੜਕ ਸਿੰਘ ਬਰਾੜ, ਸੁੱਖਵਿੰਦਰ ਸਿੰਘ ਔਲਖ਼, ਰਣਜੀਤ ਸਿੰਘ ਤਲਵੰਡੀ, ਤਜੇਂਦਰਪਾਲ ਸਿੰਘ ਸਿੱਧੂ, ਮਾਨ ਸਿੰਘ ਗਰਚਾ, ਰਜਿੰਦਰ ਸਿੰਘ ਕਾਂਝਲਾ, ਗੁਰਬਚਨ ਸਿੰਘ ਬਚੀ, ਸੁਖਵੰਤ ਸਿੰਘ ਸਰਾਓ, ਮਨਜੀਤ ਸਿੰਘ ਦਸੂਹਾ, ਸਤਵਿੰਦਰ ਸਿੰਘ ਢੱਟ, ਏਐਸ ਜੋਹਲ, ਤਜਿੰਦਰਪਾਲ ਸਿੰਘ ਸੰਧੂ, ਰਾਜਵਿੰਦਰ ਸਿੰਘ ਹਿਸੋਵਾਲ, ਗੁਰਪ੍ਰਤਾਪ ਸਿੰਘ ਰਿਆੜ, ਮਨਿੰਦਰਪਾਲ ਸਿੰਘ ਬਰਾੜ (ਦਫ਼ਤਰ ਸਕੱਤਰ), ਜਸਵਿੰਦਰ ਸਿੰਘ (ਓਐਸਡੀ), ਦਵਿੰਦਰ ਸਿੰਘ ਸੋਢੀ (ਸਿਆਸੀ ਸਲਾਹਕਾਰ) ਆਦਿ ਮੌਜੂਦ ਸਨ