ਜਦੋਂ ਵਿਖਾਵਾਕਾਰੀਆਂ ’ਤੇ ਫਾਇਰਿੰਗ ਦੇ ਹੁਕਮ ਐਸ ਡੀ ਐਮ ਨੇ ਦਿੱਤੇ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਤੋਂ ਕਿਉਂ ਹੋ ਰਹੀ ਪੁੱਛ ਗਿੱਛ : ਅਕਾਲੀ ਦਲ
ਕਾਂਗਰਸ ਸਰਕਾਰ ਕੋਟਕਪੁਰਾ ਫਾਇਰਿੰਗ ਮਾਮਲੇ ਦੀ ਐਸ ਆਈ ਟੀ ਜਾਂਚ ਦਾ ਮੁੜ ਸਿਆਸੀਕਰਨ ਕਰ ਰਹੀ ਹੈ : ਅਕਾਲੀ ਦਲ
ਪਾਰਟੀ ਨੇ ਐਸ ਆਈ ਟੀ ਦੀ ਟੀਮ ਵਿਚ ਸਾਬਕਾ ਡਾਇਰੈਕਟਰ ਸ਼ਾਮਲ ਕੀਤੇ ਜਾਣ ’ਤੇ ਕੀਤਾ ਇਤਰਾਜ਼, ਕਿਹਾ ਕਿ ਮੁੱਖ ਮੰਤਰੀ ਦੀ ਕਿਚਨ ਕੈਬਨਿਟ ਐਸ ਆਈ ਟੀ ਨੂੰ ਹਦਾਇਤਾਂ ਦੇ ਰਹੀ ਹੈ
ਸੀਨੀਅਰ ਆਗੂਆਂ ਨੇ ਪੁੱਛਿਆ ਕਿ ਜਦੋਂ ਵਿਖਾਵਾਕਾਰੀਆਂ ’ਤੇ ਫਾਇਰਿੰਗ ਦੇ ਹੁਕਮ ਐਸ ਡੀ ਐਮ ਨੇ ਦਿੱਤੇ ਤਾਂ ਫਿਰ ਸਰਦਾਰ ਪ੍ਰਕਾਸ਼ ਸਿੰ ਬਾਦਲ ਤੋਂ ਕਿਉਂ ਹੋ ਰਹੀ ਪੁੱਛ ਗਿੱਛ
ਕਿਹਾ ਕਿ ਜਿਹੜੇ ਫੋਨ ਸਾਬਕਾ ਮੁੱਖ ਮੰਤਰੀ ਨੇ ਡੀ ਸੀ ਨੂੰ ਕੀਤੇ ਤੇ ਹਾਈ ਕੋਰਟ ਨੇ ਸਹੀ ਠਹਿਰਾਏ, ਉਹਨਾਂ ਬਾਰੇ ਸਵਾਲ ਕਰ ਕੇ ਐਸ ਆਈ ਟੀ ਅਦਾਲਤ ਦੀ ਮਾਣਹਾਨੀ ਕਰ ਰਹੀ ਹੈ
ਚੰਡੀਗੜ੍ਹ, 22 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਕੋਟਕਪੁਰਾ ਫਾੲਰਿੰਗ ਮਾਮਲੇ ਦੀ ਐਸ ਆਈ ਟੀ ਵੱਲੋਂ ਕੀਤੀ ਜਾ ਰਹੀ ਜਾਂਚ ਦਾ ਫਿਰ ਤੋਂ ਸਿਆਸੀਕਰਨ ਕਰ ਰਹੀ ਹੈ ਤੇ ਇਸੇ ਲਈ ਇਥੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ’ਤੇ ਪੁੱਛ ਗਿੱਛ ਵਾਸਤੇ ਇਕ ਅਣਅਧਿਕਾਰਤ ਬੰਦਾ ਭੇਜ ਦਿੱਤਾ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਦਾਰ ਬਾਦਲ ਤੋਂ ਐਸ ਆਈ ਟੀ ਵੱਲੋਂ ਪੁੱਛ ਗਿੱਛ ਕਰਨ ਤੇ ਸਾਬਕਾ ਡਾਇਰੈਕਟਰ ਪ੍ਰੋਸੀਕਿਊਸ਼ਨ ਨੂੰ ਟੀਮ ਵਿਚ ਸ਼ਾਮਲ ਕਰਨ ਤੋਂ ਸੰਕੇਤ ਮਿਲਦਾ ਹੈਕਿ ਕਾਂਗਰਸ ਸਰਕਾਰ ਸਾਰੇ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ। ਉਹਨਾਂ ਕਿਹਾ ਕਿ ਸੇਵਾ ਮੁਕਤ ਅਫਸਰ ਵਿਜੇ ਸਿੰਗਲਾ ਜੋ ਕਿਸੇ ਸਰਕਾਰੀ ਅਹੁਦੇ ’ਤੇ ਨਹੀਂ ਹੈ ਨੂੰ ਐਸ ਆਈ ਟੀ ਦਾ ਮੈਂਬਰ ਬਣਾ ਦਿੱਤਾ ਗਿਆ ਤੇ ਡੀ ਜੀ ਆਈ ਸੁਰਜੀਤ ਸਿੰਘ ਨੂੰ ਟਂਮ ਵਿਚੋਂ ਬਾਹਰ ਕੱਖ ਦਿੱਤਾ ਗਿਆ। ਉਹਨਾਂ ਕਿਾ ਕਿ ਇਕ ਸਾਬਕਾ ਡਾਇਰੈਕਟਰ ਪ੍ਰੋਸੀਕਿਊਸ਼ਨ ਐਸ ਆਈ ਟੀਮ ਦਾ ਮੈਂਬਰ ਕਿਵੇਂ ਬਣਾਇਆ ਜਾ ਸਕਦਾ ਹੈ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਐਸ ਆਈ ਟੀ ਮੁੱਖ ਮੰਤਰੀ ਦੇ ਸਲਾਹਕਾਰ ਬੀ ਆਈ ਐਸ ਚਹਿਲ ਸਮੇਤ ਉਹਨਾਂ ਦੀ ਕਿਚਨ ਕੈਬਨਿਟ ਦੀਆਂ ਹਦਾਇਤਾਂ ਅਨੁਸਾਰ ਕੰਮ ਕਰ ਰਹੀ ਹੈ।
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਆਪਣੀ ਪਾਰਟੀ ਦੇ ਕਹੇ ਅਨੁਸਾਰ ਐਸ ਆਈ ਟੀ ਨਾਲ ਸਹਿਯੋਗ ਕੀਤਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀਤ ੋਂ ਧਾਰਾ 307 ਤਹਿਤ ਦਰਜ ਹੋਏ ਇਰਾਦਾ ਕਤਲ ਦੇ ਕੇਸ ਸਬੰਧੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕੋਟਕਪੁਰਾ ਫਾਇਰਿੰਗ ਵਿਚ ਇਕ ਵਿਅਕਤੀ ਜ਼ਖ਼ਮੀ ਹੋਇਆ ਸੀ ਤੇ ਇਹ ਫਾਇਰਿੰਗ ਐਸ ਡੀ ਐਮ ਦੇ ਹੁਕਮਾਂ ’ਤੇ ਹੋਈ ਸੀ ਜਿਸਨੇ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਪਹਿਲਾਂ ਲਾਠੀਚਾਰਜ ਕਰਨ ਤੇ ਜਲ ਤੋਪਾਂ ਦੀ ਵਰਤੋਂ ਕਰਨ ਵਾਸਤੇ ਕਿਹਾ ਸੀ। ਉਹਨਾਂ ਕਿਹਾ ਕਿ ਬਜਾਏ ਤਤਕਾਲੀ ਮੁੱਖ ਮੰਤਰੀ ਤੋਂ ਪੁੱਛ ਗਿੱਛ ਕਰਨ ਦੇ ਸਬੰਧਤ ਐਸ ਡੀ ਐਮ ਤੋਂ ਪੁੱਛ ਗਿੱਛ ਕੀਤੀ ਜਾਣੀ ਚਾਹੀਦੀ ਹੈ।ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਬਾਦਲ ਵੱਲੋਂ ਫਾਇਰਿੰਗ ਘਟਨਾ ਦੀ ਪਹਿਲੀ ਰਾਤ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨਾਲ ਫੋਨ ’ਤੇ ਕੀਤੀ ਗੱਲਬਾਤ ਬਾਰੇ ਪੁੱਛ ਕੇ ਅਦਾਲਤ ਦੀ ਮਾਣਹਾਨੀ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਕੇਸ ਵਿਚ ਹਾਈ ਕੋਰਟ ਨੇ ਹੁਕਮ ਕੀਤਾ ਹੈ ਕਿ ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰ ਨੁੰ ਫੋਨ ਕਰਨਾ ਬਿਲਕੁਲ ਉਹਨਾਂ ਦਾ ਅਧਿਕਾਰ ਸੀ ਤੇ ਉਹਨਾਂ ਸਹੀ ਕੀਤਾ ਸੀ ਤਾਂ ਫਿਰ ਐਸ ਆਈ ਟੀ ਉਹਨਾਂ ਤੋਂ ਇਸ ਮਾਮਲੇ ਵਿਚ ਵਾਰ ਵਾਰ ਸਵਾਲ ਕਿਉਂ ਕਰ ਰਹੀ ਹੈ।
ਅਕਾਲੀ ਆਗੂ ਨੇ ਐਸ ਆਈ ਟੀ ਦੇ ਮੁਖੀ ਐਲ ਕੇ ਯਾਦਵ ਨੁੰ ਰਾਤੋ ਰਾਤ ਏ ਡੀ ਜੀ ਪੀ ਬਣਾਏ ਜਾਣ ’ਤੇ ਵੀ ਸਵਾਲ ਕੀਤਾ ਤੇ ਕਿਹਾ ਕਿ ਉਹਨਾਂ ਨੂੰ ਐਸ ਆਈ ਟੀ ਦਾ ਮੁਖੀ ਲਗਾਇਆ ਜਾ ਸਕੇ, ਇਸ ਵਾਸਤੇ ਤਰੱਕੀ ਦਿੱਤੀ ਗਈ ਜਦੋਂ ਕਿ ਜਾਂਚ ਵਾਸਤੇ 2 ਏ ਡੀ ਜੀ ਪੀ ਪਹਿਲਾਂ ਹੀ ਮੌਜੂਦ ਸਨ।
ਇਸ ਦੌਰਾਨ ਪ੍ਰੋ. ਚੰਦੂਮਾਜਰਾ ਤੇ ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਮੁੱਖ ਮੰਤਰੀ ਤੇ ਉਹਨਾਂ ਦਾ ਟੋਲਾ ਉਸਤੇ ਤਰੀਕੇ ਪੁਲਿਸ ਫੋਰਸ ਦੀ ਦੁਰਵਰਤੋਂ ਕਰ ਰਿਹਾ ਹੈ ਜਿਸ ਤਰੀਕੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਕਾਲੀ ਦਲ ’ਤੇ ਹੱਲਾ ਬੋਲਿਆ ਸੀ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਸਾਬਕਾ ਪੁਲਿਸ ਅਫਸਰ ਨੂੰ ਜਾਅਲਸਾਜ਼ੀ ਕਰਨ ਅਤੇ ਸਿਆਸੀ ਤੌਰ ’ਤੇ ਪ੍ਰੇਰਿਤ ਤੇ ਗਲਤ ਜਾਂਚ ਕਰਨ ਦਾ ਦੋਸ਼ੀ ਠਹਿਰਾਇਆ ਸੀ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਆਪਣੀ ਸੇਵਾ ਮੁਕਤੀ ਮਗਰੋਂ ਸਿਆਸਤ ਵਿਚ ਆਉਣ ਦਾ ਰਾਹ ਤਿਆਰ ਕਰ ਰਿਹਾ ਹੈ ਤੇ ਇਹ ਗੱਲ ਕੱਲ੍ਹ ਉਸਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਨਾਲ ਸਾਬਤ ਵੀ ਹੋ ਗਈ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਾਈ ਕੋਰਟ ਵੱਲੋਂ ਦੋਸ਼ੀ ਕਰਾਰ ਦੇਣ ਦ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਸਿੰਘ ਖਿਲਾਫ ਕੇਸ ਦਰਜ ਕਰਨ ਦੀ ਥਾਂ ਉਸਨੁੰ ਅਗਾਉਂ ਪਹਿਲਾਂ ਹੀ ਸੇਵਾ ਮੁਕਤੀ ਲੈ ਲੈਣ ਦੀ ਆਗਿਆ ਦੇ ਕੇ ਸਾਬਤ ਕੀਤਾ ਹੈ ਕਿ ਅਕਾਲੀ ਦਲ ਨੁੰ ਬਦਨਾਮ ਕਰਨ ਦੀ ਸਾਜ਼ਿਸ਼ ਵਿਚ ਆਪ ਤੇ ਕਾਂਗਰਸ ਦੋਵੇਂ ਰਲੇ ਹੋਏ ਸਨ।
ਅਕਾਲੀ ਆਗੂਆਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਬੇਅਦਬੀ ਦੇ ਦੋਸ਼ੀਆਂ ਦੀ ਸ਼ਨਾਖ਼ਤ ਕਰ ਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਲਈ ਦ੍ਰਿੜ੍ਹ ਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਕੇਸਾਂ ਦੀ ਜਾਂਚ ਦੇ ਸਿਆਸੀਕਰਨ ਦਾ ਵਿਰੋਧ ਕਰੇਗਾ ਕਿਉਂਕਿ ਇਹ ਕੇਸ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਹਨ।