August 5, 2021

ਸਿੱਧੂ ਨੇ ਸਾਬਕਾ ਕਾਂਗਰਸ ਪ੍ਰਧਾਨਾਂ ਨਾਲ ਮੁਲਾਕਾਤ,: ਕਿਹਾ ਸਿਆਣਿਆ ਨਾਲ ਮੁਲਾਕਾਤ , ਮਹੀਨਿਆਂ ਦੀ ਸਿਖਿਆ

ਸਿੱਧੂ ਨੇ  ਸਾਬਕਾ ਕਾਂਗਰਸ ਪ੍ਰਧਾਨਾਂ ਨਾਲ ਮੁਲਾਕਾਤ,: ਕਿਹਾ ਸਿਆਣਿਆ ਨਾਲ ਮੁਲਾਕਾਤ , ਮਹੀਨਿਆਂ ਦੀ ਸਿਖਿਆ

ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਸਮੇਤ ਸਾਬਕਾ ਪ੍ਰਧਾਨਾਂ ਨਾਲ ਮੁਲਾਕਤ ਕੀਤੀ ਹੈ । ਜਿਸ ਤੋਂ ਸਾਫ ਹੈ ਕਿ ਸਿੱਧੂ ਲਈ ਕਾਂਗਰਸ ਪ੍ਰਧਾਨ ਦਾ ਰਸਤਾ ਸਾਫ ਹੋ ਗਿਆ ਹੈ । ਜਿਥੇ ਹਰੀਸ਼ ਰਾਵਤ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਜਾ ਰਹੀ ਸੀ, ਉਥੇ ਸਿੱਧੂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ , ਪ੍ਰਤਾਪ ਸਿੰਘ ਬਾਜਵਾ ਅਤੇ ਲਾਲ ਸਿੰਘ ਨਾਲ ਮੁਲਾਕਤ ਕੀਤੀ ਹੈ ।


ਮੁਲਾਕਤ ਤੋਂ ਬਾਅਦ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਸਿਆਣਿਆ ਨਾਲ ਮੁਲਾਕਾਤ , ਮਹੀਨਿਆਂ ਦੀ ਸਿਖਿਆ ਹੁੰਦੀ ਹੈ । ਸਿੱਧੂ ਨੇ ਕਿਹਾ ਕਿ ਸਾਬਕਾ ਪ੍ਰਧਾਨਾਂ ਤੋਂ ਮਾਰਗ ਦਰਸ਼ਨ ਮੰਗਿਆ ਗਿਆ ਹੈ ।ਇਸ ਤੋਂ ਸਾਫ ਹੋ ਗਿਆ ਹੈ ਕਿ ਹੁਣ ਸਿੱਧੂ ਦੀ ਪ੍ਰਧਾਨਗੀ ਦਾ ਐਲਾਨ ਹੀ ਬਾਕੀ ਰਹਿ ਗਿਆ ਹੈ ।