Punjab

ਸਾਂਝਾ ਅਧਿਆਪਕ ਮੋਰਚੇ ਵੱਲੋਂ ਪੰਜਾਬ ਭਰ ‘ਚ ਸਰਕਾਰ ਦੇ ਅਰਥੀ ਫ਼ੂਕ ਮੁਜ਼ਾਹਰੇ ਅੱਜ

ਸਾਂਝਾ ਅਧਿਆਪਕ ਮੋਰਚੇ ਵੱਲੋਂ ਪੰਜਾਬ ਭਰ ‘ਚ ਸਰਕਾਰ ਦੇ ਅਰਥੀ ਫ਼ੂਕ ਮੁਜ਼ਾਹਰੇ ਅੱਜ

 

ਪੰਜਾਬ ਵਿੱਚ ਅਧਿਆਪਕ ਜੱਥੇਬੰਦੀਆਂ ਨੇ ਕਿਸਾਨਾਂ ਵਾਂਗ ‘ਸਾਂਝਾ ਅਧਿਆਪਕ ਮੋਰਚਾ’ ਬਣਾ ਕੇ ਸੰਘਰਸ਼ ਦੀ ਕੀਤੀ ਸ਼ੁਰੂਆਤ

 

ਸੰਗਰੂਰ, 2 ਮਾਰਚ ()

 

ਸਾਂਝਾ ਅਧਿਆਪਕ ਮੋਰਚਾ ਵੱਲੋਂ ਪੰਜਾਬ ਭਰ ‘ਚ ਉਲੀਕੇ ਪੰਜਾਬ ਸਰਕਾਰ ਦੇ ਅਰਥੀ ਫੂਕ ਮੁਜ਼ਾਹਰਿਆਂ ਦੇ ਫ਼ੈਸਲਿਆਂ ਅਨੁਸਾਰ ਸਾਂਝਾ ਅਧਿਆਪਕ ਮੋਰਚਾ ਸੰਗਰੂਰ ਵੱਲੋਂ ਅੱਜ 3 ਮਾਰਚ ਨੂੰ ਰੋਸ ਮਾਰਚ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਦੇ ਮੁੱਖ ਗੇਟ ਤੇ ਪੰਜਾਬ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਜਾਵੇਗਾ।

 

ਇਸ ਸਬੰਧੀ ਤਿਆਰੀਆਂ ਲਈ ਸਾਂਝਾ ਅਧਿਆਪਕ ਮੋਰਚਾ ਸੰਗਰੂਰ ਦੇ ਕਨਵੀਨਰਾਂ ਗੁਰਸੇਵਕ ਸਿੰਘ, ਨਿਰਭੈ ਸਿੰਘ, ਦੇਵੀ ਦਿਆਲ, ਚਮਕੌਰ ਸਿੰਘ, ਜਰਨੈਲ ਸਿੰਘ ਮਿੱਠੇਵਾਲ ਦੀ ਅਗਵਾਈ ਹੇਠ ਜੱਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋੰ ਬਦਲੀ ਪ੍ਰਕਿਰਿਆ ਦੀ ਆੜ ਹੇਠ ਸਰਕਾਰੀ ਸਕੂਲਾਂ ਵਿੱਚੋੰ ਪੋਸਟਾਂ ਖਤਮ ਕਰਨ ਅਤੇ ਇੱਕ ਤੋੰ ਬਾਅਦ ਇੱਕ ਸਿੱਖਿਆ ਅਤੇ ਅਧਿਆਪਕ ਵਿਰੋਧੀ ਫ਼ੈਸਲੇ ਕੀਤੇ ਜਾ ਰਹੇ ਹਨ। ਜਿਨਾਂ ਵਿੱਚ ਪ੍ਰਾਈਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਵੱਡੀ ਗਿਣਤੀ ਖਾਲੀ ਅਸਾਮੀਆਂ ਨੂੰ ਲੁਕਾਉਣ, ਮਿਡਲ ਸਕੂਲਾਂ ਦੀਆਂ ਪੋਸਟਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਅਸਾਮੀਆਂ ਵਿੱਚ ਸ਼ਾਮਲ ਕਰਕੇ ਹਜ਼ਾਰਾਂ ਪੋਸਟਾਂ ਦੀ ਛਾਂਟੀ ਕਰਨ ਦੀ ਸਾਜਿਸ਼ ਲਈ ਰਾਹ ਬਣਾਉਣ, ਮਿਡਲ ਸਕੂਲਾਂ ਵਿੱਚੋੰ 228 ਪੀਟੀਆਈਜ਼ ਨੂੰ ਧੱਕੇ ਨਾਲ਼ ਬਲਾਕ ਦਫਤਰਾਂ ਵਿੱਚ ਸ਼ਿਫਟ ਕਰਨਾ, ਈ ਪੰਜਾਬ ਉੱਤੇ ਸਕੂਲਾਂ ਵਿੱਚ ਮੌਜੂਦ ਹਜ਼ਾਰਾਂ ਸੈੰਕਸ਼ਨ ਪੋਸਟਾਂ ਤੇ ਭੇਦਭਰੇ ਢੰਗ ਨਾਲ਼ ਕੱਟ ਲਾ ਕੇ ਸਕੂਲਾਂ ਅੰਦਰ ਬੇਵਿਸ਼ਵਾਸੀ ਦਾ ਅਸਾਵਾਂ ਮਾਹੌਲ ਪੈਦਾ ਕਰਨ, ਤਰੱਕੀ ਕੋਟੇ ਨੂੰ ਖੋਰਾ ਲਾਉਂਦਿਆਂ ਪੈੰਡਿੰਗ ਤਰੱਕੀਆਂ ਨੂੰ ਮੁਕੰਮਲ ਨਾ ਕਰਨਾ ਆਦਿ ਪ੍ਰਮੁੱਖ ਰੂਪ ਵਿੱਚ ਸ਼ਾਮਲ ਫੈਸਲਿਆਂ ਕਾਰਨ ਅਧਿਆਪਕ ਵਰਗ ਅੰਦਰ ਵੱਡੀ ਬੇਚੈਨੀ ਅਤੇ ਰੋਸ ਦਾ ਆਲਮ ਹੈ।

 

ਅਧਿਆਪਕਾਂ ਦੇ ਰੋਸ ਨੂੰ ਸੰਘਰਸ਼ਾਂ ਵਿੱਚ ਤਬਦੀਲ ਕਰਕੇ ਪੰਜਾਬ ਸਰਕਾਰ ਦੇ ਉਪਰੋਕਤ ਮਾਰੂ ਫੈਸਲਿਆਂ ਨੂੰ ਅਧਿਆਪਕ ਲਹਿਰ ਦੇ ਜ਼ੋਰ ‘ਤੇ ਪਿੱਛੇ ਮੋੜਨ ਲਈ ਸ਼ੰਘਰਸ਼ੀਲ ਜੱਥੇਬੰਦੀਆਂ ਵੱਲੋਂ ਮੁੜ ਸੁਰਜੀਤ ਕੀਤੇ ਸਾਂਝਾ ਅਧਿਆਪਕ ਮੋਰਚਾ ਵੱਲੋੰ ਜ਼ਿਲਾ ਪੱਧਰ ‘ਤੇ ਮੁਜ਼ਾਹਰੇ ਦੀ ਤਿਆਰੀ ਲਈ ਸਾਂਝੇ ਮੋਰਚਾ ਸੰਗਰੂਰ ਦੀ ਮੀਟਿੰਗ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾ ਕਮੇਟੀ ਮੈਂਬਰ ਮੇਘਰਾਜ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਮੁੱਖ ਬੁਲਾਰੇ ਫ਼ਕੀਰ ਸਿੰਘ ਟਿੱਬਾ, ਬੱਗਾ ਸਿੰਘ, ਐੱਸ ਸੀ/ਬੀ ਸੀ ਅਧਿਆਪਕ ਯੂਨੀਅਨ ਦੇ ਕ੍ਰਿਸ਼ਨ ਸਿੰਘ ਦੁੱਗਾਂ, ਸੀ. ਐਂਡ. ਵੀ. ਅਧਿਆਪਕ ਯੂਨੀਅਨ ਦੇ ਸੁਖਜਿੰਦਰ ਸਿੰਘ ਹਰੀਕਾ ਆਦਿ ਹਾਜ਼ਰ ਸਨ।

 

 

Related Articles

Leave a Reply

Your email address will not be published. Required fields are marked *

Back to top button
error: Sorry Content is protected !!