Punjab

ਸਾਂਪਲਾ ਨੇ ਦੂਜੀ ਵਾਰ ਸੰਭਾਲਿਆ ਐੇਸਸੀ ਕਮੀਸ਼ਨ ਦੇ ਚੇਅਰਮੈਨ ਦਾ ਆਹੁੱਦਾ


ਕੇਂਦਰੀ ਮੰਤਰੀ ਰਾਜਨਾਥ ਤੇ ਮੇਘਵਾਲ, ਸੁਖਬੀਰ ਬਾਦਲ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਵਿਸ਼ੇਸ਼ ਤੌਰ ’ਤੇ ਰਹੇ ਮੌਜੂਦ

ਨਵੀਂ ਦਿੱਲੀ / ਚੰਡੀਗੜ ,  2 ਮਈ:  ਸਾਬਕਾ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਅੱਜ ਰਾਸ਼ਟਰੀ ਅਨੁਸੂਚੀਤ ਜਾਤੀ ਕਮਿਸ਼ਨ ਦੇ ਚੇਅਰਮੈਨ ਦਾ ਦੂਜੀ ਵਾਰ ਆਹੁੱਦਾ ਸੰਭਾਲ ਲਿਆ। ਇਸ ਮੌਕੇ ਕੇਂਦਰੀ ਮੰਤਰੀ ਅਰਜੂਨ ਮੇਘਵਾਲ, ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਅਤੇ ਤਰੁਣ ਚੁੱਘ, ਸੰਤ ਬਲਜੀਤ ਸਿੰਘ ਦਾਦੂਵਾਲ, ਪ੍ਰਧਾਨ ਐਸਜੀਪੀਸੀ ਹਰਿਆਣਾ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ, ਸਾਂਸਦ ਹੰਸਰਾਜ ਹੰਸ, ਸਾਬਕਾ ਕੇਂਦਰੀ ਮੰਤਰੀ ਸਤਿਆ ਨਰਾਇਣ ਜਟਿਆ, ਸਾਬਕਾ ਮੰਤਰੀ ਪੰਜਾਬ ਸੁਰਜੀਤ ਜਿਆਣੀ ਅਤੇ ਰਾਣਾ ਸੋਢੀ, ਸੀਨੀਅਰ ਆਗੂ ਹਰਜੀਤ ਸਿੰਘ ਗ੍ਰੇਵਾਲ, ਭਾਜਪਾ ਪੰਜਾਬ ਦੇ ਮੁੱਖ ਬੁਲਾਰਾ ਅਨਿਲ ਸਰੀਨ, ਸਾਬਕਾ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਸੰਗਠਨ ਮੰਤਰੀ ਅਵਿਨਾਸ਼ ਜੈਸਵਾਲ ਦੇ ਨਾਲ-ਨਾਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਪ੍ਰੋਗਰਾਮ ਉਪਰੰਤ ਭੋਜਨ ’ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਸਾਬਕਾ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਸਿਰਸਾ, ਸਿਰਸਾ ਹਰਿਆਣਾ ਤੋਂ ਸਾਂਸਦ ਸੁਨੀਤਾ ਦੁੱਗਲ, ਰਾਜਸਭਾ ਸਾਂਸਦ ਸੁਧਾਂਸ਼ੂ ਤਿ੍ਰਵੇਦੀ ਅਤੇ ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ ਅਤੇ ਕੇ.ਡੀ. ਭੰਡਾਰੀ, ਦਿੱਲੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਂਸਦ ਮਨੋਜ ਤਿਵਾਰੀ ਆਦਿ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਾਂਪਲਾ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ।

ਚੇਅਰਮੈਨ ਦਾ ਆਹੁੱਦਾ ਸੰਭਾਲਣ ਤੋਂ ਬਾਅਦ ਮੀਡਿਆ ਨਾਲ ਗੱਲਬਾਤ ਕਰਦਿਆਂ ਸਾਂਪਲਾ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਚੇਅਰਮੈਨ ਬਣੇ ਸੀ ਤਾਂ ਉਨਾਂ ਦਲਿਤ ਸਮਾਜ ਨੂੰ ਪੇਸ਼ ਆਉਣ ਵਾਲੀ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੀ ਦਿਨ-ਰਾਤ ਕੋਸ਼ਿਸਤ ਕੀਤ।  ਉਨਾਂ ਕਿਹਾ ਕਿ ਉਨਾਂ  ਦੀ ਕੋਸ਼ਿਸ਼ ਤਿੰਨ ਪੱਧਰੀ ਰਹੇਗੀ।  ਪਹਿਲੇ ਪੱਧਰ ’ਤੇ ਉਨਾਂ ਦੀ ਕੋਸ਼ਿਸ਼ ਹੋਵੇਗੀ ਕਿ ਅਨੁਸੂਚਿਤ ਜਾਤੀ ਨੂੰ ਸਮਾਜ ਵਿੱਚ ਆਉਂਦੀ ਸਮਸਿਆਵਾਂ ਦਾ ਹੱਲ ਕਰਵਾਉਣਾ। ਦੂਜਾ ਸਰਕਾਰੀ ਵਿਭਾਗਾਂ ਚਾਹੇ ਉਹ ਕੇਂਦਰ ਸਰਕਾਰ ਅਧੀਨ ਹੋਵੇ ਜਾਂ ਸੂਬਾ ਸਰਕਾਰਾਂ ਦੇ ਅਧੀਨ ਹੋਣ ਉਨਾਂ ਵਿਭਾਗਾਂ ਵਿੱਚ ਦਲਿਤਾਂ ਨੂੰ ਨਿਆਏ ਮਿਲੇ ਅਜਿਹਾ ਸੁਨਿਸ਼ਿਚਤ ਕਰਨਾ। ਤੀਜਾ ਦਲਿਤਾਂ ਦੇ ਨਾਲ ਹੋ ਰਹੀ ਬੇਇਨਸਾਫ਼ੀ,  ਸ਼ੋਸ਼ਣ ਅਤੇ ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਉਹ ਭਾਰਤ ਸਰਕਾਰ ਦੇ ਮਾਣਯੋਗ ਰਾਸ਼ਟਰਪਤੀ ਨੂੰ ਕਮੀਸ਼ਨ ਵਲੋਂ,  ਸਮੇਂ-ਸਮੇਂ ’ਤੇ ਜਰੂਰਤ ਮੁਤਾਬਿਕ ਸੁਝਾਅ ਪੇਸ਼ ਕਰਦੇ ਰਹਿਣਗੇ।

Related Articles

Leave a Reply

Your email address will not be published. Required fields are marked *

Back to top button
error: Sorry Content is protected !!