Punjab
ਜੇਕਰ ਆਪ ਸੱਤਾ ਵਿਚ ਆਈ ਤਾਂ ਸਬਸਿਡੀ ’ਤੇ ਬਿਜਲੀ ਦੇਣ ਤੋਂ ਕਿਤੇ ਦੂਰ ਦਲਿਤਾਂ ਤੇ ਪਛੜੀਆਂ ਸ਼ੇ੍ਰਣੀਆਂ ਲਈ ਹਰ ਮਹੀਨੇ 200 ਯੂਨਿਟ ਮੁਫਤ ਬਿਜਲੀ ਵੀ ਖੋਹ ਲਵੇਗੀ : ਅਕਾਲੀ ਦਲ
ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਰ ਬਿੱਲ ’ਤੇ 300 ਯੁਨਿਟ ਮੁਆਫ ਕਰਨ ਦਾ ਐਲਾਨ ਫੋਕਾ ਹੈ ਕਿਉਂਕਿ ਇਕ ਯੂਨਿਟ ਵੀ ਖਪਤ ਵੱਧ ਹੋਣ ’ਤੇ ਲੋਕਾਂ ਨੂੰ ਸਾਰਾ ਬਿੱਲ ਭਰਨਾ ਪਵੇਗਾ
ਕਿਹਾ ਕਿ ਕੇਜਰੀਵਾਲ ਨੇ ਝੂਠ ਬੋਲਿਆ ਕਿ ਦਿੱਲੀ ਵਿਚ ਕਿਸਾਨਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਜਦਕਿ ਅਜਿਹਾ ਨਹੀਂ ਹੈ
ਚੰਡੀਗੜ੍ਹ, 29 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਜੇਕਰ ਆਮ ਆਦਮੀ ਪਾਰਟੀ ਪੰਜਾਬ ਵਿਚ ਸੱਤਾ ਵਿਚ ਆਈ ਤਾਂ ਫਿਰ ਬਜਾਏ ਸਬਸਿਡੀ ’ਤੇ ਬਿਜਲੀ ਦੇ ਕੇ ਆਮ ਆਦਮੀ ਨੁੰ ਰਾਹਤ ਦੇਣ ਦੇ, ਇਹ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਸ ਸੀ ਤੇ ਬੀ ਸੀ ਵਰਗ ਨੂੰ ਦਿੱਤੀ 200 ਯੂਨਿਟ ਹਰ ਮਹੀਨੇ ਮੁਫਤ ਬਿਜਲੀ ਵੀ ਖੋਹ ਲਵੇਗੀ।
ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਪਹਿਲਾਂ ਹੀ ਇਹ ਪ੍ਰਵਾਨ ਕਰ ਲਿਆ ਹੈ ਕਿ ਪਾਰਟੀ ਵੱਲੋਂ 300 ਯੂਨਿਟ ਮੁਫਤ ਬਿਜਲੀ ਬਿੱਲਾਂ ਦੇ ਮੁਤਾਬਕ ਹੋਵੇਗੀ ਤੇ ਜੇਕਰ ਖਪਤ 300 ਯੁਨਿਟ ਤੋਂ ਘੱਟ ਹੋਈ ਤਾਂ ਹੀ ਇਸਦਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਆਪ ਮੰਨਿਆਹੈ ਕਿ ਜੇਕਰ ਖਪਤਕ 300 ਯੁਨਿਟ ਤੋਂ ਵੱਧ ਹੋਈ ਤਾਂ ਫਿਰ ਸਾਰਾ ਬਿੱਲ ਦੇਣਾ ਪਵੇਗਾ ਅਤੇ ਖਪਤਕਾਰ ਨੂੰ ਕੋਈ ਸਬਸਿਡੀ ਨਹੀਂ ਮਿਲੇਗੀ।
ਉਹਨਾਂ ਕਿਹਾ ਕਿ ਇਹ ਪੰਜਾਬੀਆਂ ਨਾਲ ਇਕ ਭੱਦਾ ਮਜ਼ਾਕ ਹੈ ਕਿਉਂਕਿ ਸਾਰੇਲੋਕਾਂ ਨੂੰ ਸਬਸਿਡੀ ਨਹੀਂ ਮਿਲ ਸਕੇਗੀ। ਉਹਨਾਂ ਕਿਹਾ ਕਿ ਬਜਾਏ ਗਰੀਬ ਤੇ ਅਣਗੌਲੇ ਵਰਗਾਂ ਨੂੰ 200 ਯੁਨਿਟ ਮੁਫਤ ਬਿਜਲੀ ਦਾ ਲਾਭ ਮਿਲਦੇ ਰਹਿਣ ਦੇ ਜੋ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤਾ ਸੀ, ਆਪ ਸਰਕਾਰ ਇਹ ਸਹੂਲਤ ਖੋਹ ਲਵੇਗੀ।
ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਵਿਚ ਫਲਾਪ ਹੋ ਚੁੱਕਾ ਮਾਡਲ ਪੰਜਾਬ ਵਿਚ ਲਾਗੂ ਕਰਨ ਦਾ ਯਤਨ ਕੀਤਾਹੈ। ਉਹਨਾਂ ਨੇ ਦਿੱਲੀ ਦੇ ਬਿਜਲੀ ਖਪਤਕਾਰਾਂ ਦੇ ਬਿੱਲ ਵੀ ਪੇਸ਼ ਕੀਤੇ ਜਿਸ ਤੋਂ ਪਤਾ ਲੱਗਦਾ ਹੈ ਕਿ ਖਪਤਕਾਰਾਂ ਤੋਂ ਖਪਤ 200 ਯੁਨਿਟ ਤੋਂ ਭੋਰਾ ਕੁ ਵੱਧ ਹੋਣ ’ਤੇ 5 ਰੁਪਏ 30 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰਚਾ ਲਿਆ ਜਾ ਰਿਹਾ ਹੈ ਜਦੋਂ ਕਿ ਉਹਨਾਂ ਨੂੰ ਸਬਸਿਡੀ ਦਾ ਕੋਈ ਲਾਭ ਨਹੀਂ ਦਿੱਤਾ ਜਾ ਰਿਹਾ। ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ ਕਰ ਕੇ ਇਹ ਦਾਅਵਾ ਕਰਨ ਕਿ ਦਿੱਲੀਦ ੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਨਹੀਂ ਦਿੱਤੀ ਜਾ ਰਹੀ ਬਲਕਿ ਉਹ ਵੀ ਬਿਜਲੀ ਬਿੱਲ ਭਰ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਵਿਚ ਦੁਕਾਨਾਂ ਤੇ ਘਰੇਲੂ ਖੇਤਰ, ਜੋ ਕਿ ਖਪਤਕਾਰਾਂ ਵਿਚੋਂ ਸਭ ਤੋਂ ਵੱਡਾ ਹਿੱਸ ਹੈ, ਸਭ ਤੋਂ ਵੱਧ ਬਿਜਲੀ ਖਪਤਕਾਰ ਕਰਦਾ ਹੈ।
ਮਜੀਠੀਆ ਨੇ ਕਿਹਾ ਕੇਜਰੀਵਾਲ ਨੂੰ ਉਹਨਾਂ ਦੀ ਟੀਮ ਨੇ ਗਲਤ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਜਿਥੇ ਕੇਜਰੀਵਾਲ ਦਿੱਲੀ ਵਿਚ 6500 ਕਰੋੜ ਰੁਪਏ ਦੀ ਸਬਸਿਡੀ ਪਿਛਲੇ ਛੇ ਸਾਲਾਂ ਵਿਚ ਦੇਣ ਦਾ ਦਾਅਵਾ ਕਰ ਰਹੇ ਹਨ, ਉਥੇ ਹੀ ਉਹ ਭੁੱਲ ਗਏ ਹਨ ਕਿ ਪੰਜਾਬ ਵਿਚ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ ਤੇ ਉਹਨਾਂ ਨੂੰ 90 ਹਜ਼ਾਰ ਕਰੋੜ ਰੁਪਏ ਦਾ ਲਾਭ ਦਿੱਤਾ ਸੀ।
ਇਸ ਦੌਰਾਨ ਕੇਜਰੀਵਾਲ ਨੂੰ ਬੇਨਕਾਬ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ 2022 ਦੀਆਂ ਚੋਣਾਂ ਨੂੰ ਵੇਖਦਿਆਂ ਸਾਢੇ ਚਾਰ ਸਾਲਾਂ ਬਾਅਦ ਸੂਬੇ ਵਿਚ ਪਹੁੰਚੇ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਕੇਜਰੀਵਾਲ ਨੇ ਨਸ਼ਾ ਤਸਕਰੀ ਤੇ ਬੇਅਦਬੀ ਦਾ ਮਾਮਲਾ ਉਠਾ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਸੀ।
ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਜਵਾਬਦੇਹ ਬਣਾਇਆ ਗਿਆ ਤਾਂ ਕੇਜਰੀਵਾਲ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਲਗਾਏ ਬੇਬੁਨਿਆਦ ਦੋਸ਼ਾਂ ਲਈ ਮੁਆਫੀ ਮੰਗੀ।
ਉਹਨਾਂ ਕਿਹਾ ਕਿ ਪੰਜਾਬੀ ਹੁਣ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਬੇਅਦਬੀ ਮਾਮਲੇ ਦੀ ਜਾਂਚ ਲਈ ਜਵਾਬਦੇਹੀ ਤਹਿਤ ਉਸਨੂੰ ਜ਼ਿੰਮੇਵਾਰ ਮੰਨ ਰਹੇ ਹਨ ਅਤੇ ਹਾਈ ਕੋਰਟ ਨੇ ਵੀ ਕੋਟਕਪੁਰਾ ਫਾਇਰਿੰਗ ਕੇਸ ਵਿਚ ਉਸਨੂੰ ਦੋਸ਼ੀ ਕਰਾਰ ਦੇ ਦਿ ੱਤਾ ਹੈ।
ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦਾ ਉਤਪਾਦ ਹੋਣ ਦੇ ਬਾਵਜੂਦ ਕੇਜਰੀਵਾਲ ਨੇ ਪੰਜਾਬ ਵਿਚ ਆਪਣੇ ਵਿਧਾਇਕਾਂ ਦੇ ਭ੍ਰਿਸ਼ਟਾਚਾਰ ਨੁੰ ਅਣਡਿੱਠ ਕੀਤਾ ਹੈ। ਉਹਨਾਂ ਕਿਹਾ ਕਿ 20ਵਿਚੋਂ 8 ਵਿਧਾਇਕਾਂ ਦੇ ਖਿਲਾਫ ਕਾਂਗਰਸ ਪਾਰਟੀ ਨਾਲ ਰਲੇ ਹੋਣ ਤੇ ਉਸਦਾ ਅਨਿੱਖੜਵਾਂ ਅੰਗ ਬਣ ਕੇ ਕੰਮ ਦੇ ਦੋਸ਼ ਲੱਗੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਕਦੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਿਸ ਤੋਂ ਪਤਾ ਚਲਦਾ ਹੈ ਕਿ ਕੇਜਰੀਵਾਲ ਨੇ ਪੰਜਾਬ ਵਿਚ ਆਪਣੀ ਪਾਰਟੀ ਆਪ ਨੂੰ ਵੇਚਦਿੱਤੀ ਹੈ।
ਇਹਨਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਦੇ ਕਨਵੀਨਰ ਦੇ ਐਸ ਵਾਈ ਐਲ ਬਾਰੇ ਵੱਖਰੇ ਵਿਚਾਰ ਹਨ ਤੇ ਜਦੋਂ ਕੇਜਰੀਵਾਲ ਪੰਜਾਬ ਹੁੰਦੇ ਹਨ ਤਾਂ ਆਖਦ ੇਹਨ ਕਿ ਇਹ ਨਹੀਂ ਬਣਨੀ ਚਾਹੀਦੀ ਪਰ ਜਦੋਂ ਦਿੱਲੀਪਰਤ ਜਾਂਦੇ ਹਨ ਜਾਂ ਹਰਿਆਣਾਚਲੇ ਜਾਂਦੇ ਹਨ ਤਾਂ ਆਖਦੇ ਹਨ ਕਿ ਇਹ ਨਹਿਰ ਬਣਾਈ ਜਾਣੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸੇਤਰੀਕੇ ਕੇਜਰੀਵਾਲ ਇਕ ਵਾਰ ਫਿਰ ਤੋਂ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੁੰ ਧੋਖਾ ਦੇਣ ਲਈ ਪਹੁੰਚੇ ਹਨ। ਉਹਨਾਂ ਨਾਲ ਹੀ ਕਿਹਾ ਕਿ ਪੰਜਾਬੀ ਜਾਣਦੇ ਹਨ ਕਿ ਕੇਜਰੀਵਾਲ ਚਲਾਕ ਲੋਮੜੀ ਵਰਗਾ ਹੈ ਅਤੇ ਉਹ ਕਦੇ ਵੀ ਆਪਣੇ ਖਿਲਾਫ ਬਗਾਵਤ ਨਹੀਂ ਖੜ੍ਹੀ ਹੋਣ ਦੇਵੇਗਾ।