Punjab

ਪੰਜਾਬ ਵਿੱਚ ਨਿੱਤ ਹੋ ਰਹੀਆਂ ਹੱਤਿਆਵਾਂ, ਪਹਾੜਾਂ ਵਿੱਚ ਠੰਢ ਦਾ ਆਨੰਦ ਲੈਂਦੇ ਹੋਏ CM ਭਗਵੰਤ ਮਾਨ : ਪਰਗਟ ਸਿੰਘ

ਸਾਬਕਾ ਮੰਤਰੀ ਪਰਗਟ ਸਿੰਘ ਨੇ ਟਵੀਟ ਕਰਕੇ CM ‘ਤੇ ਕੱਸਿਆ ਤੰਜ , ਪੰਜਾਬ ਦੇ ਹਾਲਾਤ ‘ਤੇ ਜ਼ਾਹਰ ਕੀਤੀ ਚਿੰਤਾ

ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਕਤਲਾਂ ਦਾ ਸਿਲਸਿਲਾ ਜਾਰੀ ਹੈ। ਇਸ ‘ਤੇ ਚਿੰਤਾ ਜ਼ਾਹਰ ਕਰਦਿਆਂ ਸਾਬਕਾ ਮੰਤਰੀ ਪਰਗਟ ਸਿੰਘ ਨੇ ਸੀਐੱਮ ਭਗਵੰਤ ਮਾਨ ‘ਤੇ ਸਵਾਲ ਚੁੱਕੇ ਹਨ ਅਤੇ ਟਵੀਟ ਕੀਤਾ ਹੈ ਕਿ ਪੰਜਾਬ ‘ਚ ਕਤਲਾਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਸੀਐੱਮ ਭਗਵੰਤ ਮਾਨ ਪਹਾੜਾਂ ‘ਚ ਠੰਢ ਦਾ ਆਨੰਦ ਮਾਣ ਰਹੇ ਹਨ।
ਬੀਤੀ ਦੇਰ ਰਾਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 18 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਇਸ ਕਤਲ ਦੀ ਵੀਡੀਓ ਟਵੀਟ ਕਰਕੇ ਪਰਗਟ ਸਿੰਘ ਨੇ ਮੁੱਖ ਮੰਤਰੀ ‘ਤੇ ਚੁਟਕੀ ਲੈਂਦਿਆਂ ਪੰਜਾਬ ‘ਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ‘ਤੇ ਸਵਾਲ ਚੁੱਕੇ ਹਨ।

Another youth named Dharmendra Singh has been gunned down just opposite the entrance gate of Punjabi University,Patiala.More than 18 youngsters have been killed in the last few days.  Bhagwant Mann meanwhile is busing touring the cool hills of Himachal.

Related Articles

Leave a Reply

Your email address will not be published. Required fields are marked *

Back to top button
error: Sorry Content is protected !!