Punjab

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਨਵੇਂ ਕਾਲਜ ਖੋਲ੍ਹਣ ਦੇ ਨਾਂ ’ਤੇ ਪੁਰਾਣੀਆਂ ਸੰਸਥਾਵਾਂ ਦੇ ਫੰਡ, ਇਮਾਰਤਾਂ, ਸਟਾਫ ਤੇ ਕਿਤਾਬਾਂ ਲੈ ਕੇ ਕੀਤੇ ਐਲਾਨਾਂ ਨਾਲਲੋਕਾਂ ਨੁੰ ਮੂਰਖ ਬਣਾਉਣ ਦੇ ਯਤਨਾਂ ਦੀ ਕੀਤੀ ਨਿਖੇਧੀ

ਸਰਕਾਰ ਸਰਕਾਰੀ ਕਾਲਜਾਂ ਨੂੰ ਨਵੀਂਆਂ ਸੰਸਥਾਵਾਂ ਦੇ ਨਾਂ ’ਤੇ ਸਰਕਾਰੀ ਕਾਲਜਾਂ ਤੋਂ 5-5 ਲੱਖ ਰੁਪਏ ਦੇਣ ਲਈ ਮਜਬੂਰ ਨਹੀਂ ਕਰ ਸਕਦੀ : ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 12 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪੁਰਾਣੀਆਂ ਸੰਸਥਾਵਾਂ ਦੇ ਫੰਡ, ਇਮਾਰਤਾਂ ਤੇ ਸਟਾਫ ਲੈ ਕੇ ਨਵੇਂ ਕਾਲਜ ਖੋਲ੍ਹਣ ਦਾ ਐਲਾਨ ਕਰ ਕੇ ਲੋਕਾਂ ਨੁੰ ਮੂਰਖ ਬਣਾਉਣ ਦਾ ਯਤਨ ਕਰਨ ਦੀ ਨਿਖੇਧੀ ਕੀਤੀ।
ਸਾਬਕਾ ਸਿੱਖਿਆ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਥੇ ਜਾਰੀ ਕੀਤੇ ਬਿਆਨ ਵਿ ਕਿਹਾ ਕਿ ਸੂਬਾ ਸਰਕਾਰ ਸਿਰਫ ਨਵੇਂ ਕਾਲਜਾਂ ਦਾ ਨੀਂਹ ਪੱਥਰ ਰੱਖਣ ਦੇ ਨਾਂ ’ਤੇ ਵਾਹ ਵਾਹ ਖੱਟਣ ਵਾਸਤੇ ਇਹ ਡਰਾਮਾ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਕਾਲਜ ਖੋਲ੍ਹੱਣ ਦੇ ਨਾ ’ਤੇ ਪੁਰਾਣੇ ਸਰਕਾਰੀ ਕਾਲਜਾਂ ਦੇ ਸਰੋਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਰਾਜ ਨੂੰ ਅਜਿਹੀਆਂ ਹਰਕਤਾਂ ਨਾਲ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਵਿਦਿਆਰਥੀ ਇਸ ਢੰਗ ਨਾਲ ਉਹਨਾਂ ਨੂੰ ਠੱਗੇ ਜਾਣ ਬਾਰੇ ਸੋਚ ਵੀ ਨਹੀਂ ਸਕਦੇ।

ਵੇਰਵੇ ਸਾਂਝੇ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਤਾਂ ਕਰ ਦਿੱਤਾ ਹੈ ਕਿ ਨਵੇਂ ਕਾਲਜ ਖੋਲ੍ਹੇ ਜਾਣੇ ਹਨ ਪਰ ਇਸ ਵਾਸਤੇ ਨਾ ਤਾਂ ਬਜਟ ਰੱਖਿਆ ਗਿਆ ਹੈ ਤੇ ਨਾ ਹੀ ਸਰਕਾਰੀ ਖ਼ਜ਼ਾਨੇ ਵਿਚੋਂ ਫੰਡ ਪ੍ਰਦਾਨ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਤਾਂ ਕਾਂਗਰਸ ਪਾਰਟੀ ਨੂੰ ਮਹਿਸੂਸ ਹੋ ਗਿਆ ਹੈ ਕਿ ਇਸਨੂੰ ਘਟੀਆਂ ਹਰਕਤਾਂ ਨਾਲ ਪੰਜਾਬੀਆਂ ਨੂੰ ਕੀਤੇ ਵਾਅਦਿਆਂ ਲਈ ਜਵਾਬਦੇਹ ਬਣਾਇਆ ਜਾਵੇਗਾ।

ਅਕਾਲੀ ਆਗੂ ਨੇ ਸਰਕਾਰ ਵੱਲੋਂ ਨਵੇਂ ਕਾਲਜ ਬਣਾਉਣ ਲਈ ਸਰਕਾਰੀ ਕਾਲਜਾਂ ਨੂੰ ਆਪਣੇ ਪੀ ਟੀ ਏ ਫੰਡ ਵਿਚੋਂ 5-5 ਲੱਖ ਰੁਪਏ ਦੇਣ  ਅਤੇ ਵਾਧੂ ਫਰਨੀਚਰ, ਕਿਤਾਬਾਂ ਤੇ ਸਟਾਫ ਵੀ ਨਵੀਂਆਂ ਸੰਸਥਾਵਾਂ ਵਾਸਤੇ ਦੇਣ ਦੀ ਹਦਾਇਤ ’ਤੇ ਇਤਰਾਜ਼ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਕੋਲ ਇਮਾਰਤ, ਫਰਨੀਚਰ, ਕਿਤਾਬਾਂ ਤੇ ਸਟਾਫ ਭਰਤੀ ਵਾਸਤੇ ਫੰਡ ਹੀ ਨਹੀਂ ਹਨ ਤਾਂ ਫਿਰ ਅਜਿਹਾ ਪ੍ਰਾਜੈਕਟ ਨਹੀਂ ਵਿੱਢਣਾ ਚਾਹੀਦਾ। ਉਹਨਾਂ ਕਿਹਾ ਕਿ ਇਹੀ ਨਹੀਂ ਬਲਕਿ ਸੰਸਥਾਵਾਂ ਸਰਕਾਰੀ ਕਾਲਜਾਂ ਤੋਂ 5-5 ਲੱਖ ਰੁਪਏ ਇਕੱਠੇ ਕਰ ਕੇ ਨਹੀਂ ਚਲਾਈਆਂ ਜਾ ਸਕਦੀਆਂ। ਉਹਨਾਂ ਕਿਹਾ ਕਿ ਇਸ ਤਰੀਕੇ ਪੀ ਟੀ ਏ ਫੰਡਾਂ ਦੀ ਵਰਤੋਂ ਗੈਰ ਕਾਨੂੰਨੀ ਵੀ ਹੈ ਤੇ ਸਰਕਾਰ ਤੇ ਯੂਨੀਵਰਸਿਟੀ ਨਿਰਦੇਸ਼ਾਂ ਦੇ ਖਿਲਾਫ ਵੀ ਹੈ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਸਰਕਾਰ ਆਪਣੇ ਕੀਤੇ ਵਾਅਦੇ ਅਨੁਸਾਰ ਨਵੇਂ ਕਾਲਜ ਖੋਲ੍ਹਣ ਵਿਚ ਨਾਕਾਮ ਰਹੀ ਹੈ ਅਤੇ ਆਪਣੇ ਫੰਡਾਂ ਦੀ ਦੁਰਵਰਤੋਂ ਕਰਦੀ ਰਹੀ ਹੈ ਤੇ ਸਰਕਾਰੀ ਖ਼ਜ਼ਾਨੇ ਦੀ ਸ਼ਰਾਬ, ਰੇਤ ਤੇ ਮਾਇਨਿੰਗ ਮਾਫੀਆ ਹੱਥੋਂ ਲੁੱਟ ਰੋਕਣ ਵਿਚ ਨਾਕਾਮ ਰਹੀ ਹੈ।

ਡਾ. ਚੀਮਾ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਸਰਕਾਰ ਆਪ ਵਿੱਤੀ ਵੈਂਟੀਲੇਟਰ ’ਤੇ ਹੈ ਅਤੇ ਅਜਿਹੀਆਂ ਕੋਝੀਆਂ ਹਰਕਤਾਂ ’ਤੇ ਉਤਰੀ ਹੋਈ ਹੈ। ਉਹਨਾਂ ਨੇ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕਰੇ। ਉਹਨਾਂ ਕਿਹਾ ਕਿ ਅਜਿਹੀਆਂ ਮਾੜੀਆਂ ਸਲਾਹਾਂ ਨਾਲ ਕੀਤੀਆਂ ਕਾਰਵਾਈਆਂ ਨਾ ਸਿਰਫ ਪੁਰਾਣੀਆਂ ਸੰਸਥਾਵਾਂ ਦਾ ਨੁਕਸਾਨ ਕਰ ਦੇਣਗੀਆਂ ਬਲਕਿ ਇਹ ਨਵੀਂਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਮਾਰ ਦੇਣਗੀਆਂ।

Related Articles

Leave a Reply

Your email address will not be published. Required fields are marked *

Back to top button
error: Sorry Content is protected !!