Punjab

ਅਕਾਲੀ – ਬਸਪਾ ਗਠਜੋੜ : ਭਾਜਪਾ ਦੀ ਖਿਸਕਦੀ ਜਮੀਨ ਤੇ ਅਕਾਲੀ ਦਲ ਦਾ ਹਥੌੜਾ , ਕਾਂਗਰਸ ਨੂੰ ਵੀ ਮਾਰੇਗਾ ਸੱਟ

ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਤੇ ਬਸਪਾ ਦੇ ਗਠਜੋੜ ਨੇ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ । ਕਾਂਗਰਸ ਅਜੇ ਆਪਣੇ ਕਾਟੋ ਕਲੇਸ਼ ਵਿੱਚੋ ਬਾਹਰ ਨਹੀਂ ਨਿਕਲ ਪਾ ਰਹੀ ਹੈ । ਦੂਜੇ ਪਾਸੇ ਅਕਾਲੀ ਦਲ ਨੇ ਭਾਜਪਾ ਨੂੰ ਵੀ ਵੱਡਾ ਝਟਕਾ ਦੇ ਦਿੱਤਾ ਹੈ । ਭਾਜਪਾ ਨੇ ਅਪਣੀ ਖਿਸਕਦੀ ਜਮੀਨ ਨੂੰ ਰੋਕਣ ਲਈ ਦਲਿਤ ਮੁਖ ਮੰਤਰੀ ਬਣਾਉਣ ਦਾ ਪੈਂਤੜਾ ਖੇਲਿਆ ਹੈ । ਓਧਰ ਅਕਾਲੀ ਦਲ ਤੇ ਦਲਿਤ ਵੋਟ ਨੂੰ ਆਪਣੇ ਨਾਲ ਜੋੜਨ ਲਈ ਨਵੀ ਜਮੀਨ ਤਲਾਸ ਲਈ ਹੈ । ਭਾਜਪਾ ਅੰਦਰ ਵੀ ਇਸ ਸਮੇ ਲੀਡਰਸ਼ਿਪ ਦਾ ਸੰਕਟ ਚੱਲ ਰਿਹਾ ਹੈ । ਭਾਜਪਾ ਕੋਲ ਜਮੀਨ ਨਾਲ ਜੁੜੇ ਨੇਤਾ ਨਹੀਂ ਹਨ । ਭਾਜਪਾ ਦੇ ਮੌਜੂਦਾ ਢਾਂਚੇ ਵਿਚ ਸਿਰਫ ਬਿਆਨ ਜਾਰੀ ਕਰਨ ਵਾਲੇ ਨੇਤਾ ਹੈ ਜਿਨ੍ਹਾਂ ਵਿਚ ਜ਼ਿਆਦਾਤਰ ਨੇ ਕਦੇ ਐਮ ਸੀ ਦੀ ਚੋਣ ਨਹੀਂ ਲੜੀ ਹੈ । ਭਾਜਪਾ ਦੇ ਮੌਜੂਦਾ ਢਾਂਚੇ ਤੇ ਭਾਜਪਾ ਦੇ ਨੇਤਾ ਹੀ ਸਵਾਲ ਖੜੇ ਕਰ ਰਹੇ ਹਨ । ਅਕਾਲੀ ਦਲ ਤੇ ਸਿਰ ਤੇ ਸੱਤਾ ਵਿਚ ਆਉਂਣ ਵਾਲੀ ਭਾਜਪਾ 117 ਵਿਧਾਨ ਸਭਾ ਸੀਟਾਂ ਤੇ ਚੋਣ ਲੜਨਾ ਚਾਹੁੰਦੀ ਹੈ । ਪਰ ਹਾਲ ਉਸਦਾ ਵੀ ਬਸਪਾ ਵਾਲਾ ਹੈ । ਪਰ ਬਸਪਾ ਨੂੰ ਅਕਾਲੀ ਦਲ ਦਾ ਸਹਾਰਾ ਮਿਲ ਗਿਆ ਹੈ । ਬਸਪਾ ਪੰਜਾਬ ਅੰਦਰ 20 ਸੀਟਾਂ ਤੇ ਚੋਣ ਲੜੇਗੀ ।


ਅਕਾਲੀ ਦਲ ਤੇ ਬਸਪਾ ਨੇ ਜੋ ਸੀਟਾਂ ਨੂੰ ਲੈ ਕੇ ਫਾਰਮੂਲਾ ਤਿਆਰ ਕੀਤਾ ਹੈ, ਉਹ ਵੀ ਭਾਜਪਾ ਨੂੰ ਦੇਖ ਕੇ ਹੀ ਤਿਆਰ ਕੀਤਾ ਹੈ । ਇਸ ਫਾਰਮੂਲੇ ਤਹਿਤ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸ਼ਹਿਰ ਪਠਾਨਕੋਟ ਸੀਟ ਬਸਪਾ ਨੂੰ ਦੇ ਦਿੱਤੀ ਹੈ । ਪਠਾਨਕੋਟ ਇਕ ਹਿੰਦੂ ਸੀਟ ਹੈ । ਇਸ ਲਈ ਬਸਪਾ ਨੂੰ ਛੱਡ ਦਿੱਤੀ ਗਈ ਹੈ । ਇਸ ਤੋਂ ਇਲਾਵਾ ਭੋਆ ਤੇ ਸੁਜਾਨਪੁਰ ਸੀਟ ਵੀ ਬਸਪਾ ਨੂੰ ਛੱਡੀ ਗਈ ਹੈ । ਭੋਆ ਸੀਟ ਤੇ ਭਾਜਪਾ ਚੋਣ ਲੜਦੀ ਸੀ , ਇਹ ਸੀਟ ਰਿਜ਼ਰਵ ਸੀਟ ਹੈ । ਜਿਥੇ ਬਸਪਾ ਵਲੋਂ ਉਮੀਦਵਾਰ ਉਤਾਰਿਆ ਜਾਵੇਗਾ । ਪੰਜਾਬ ਅੰਦਰ ਬਸਪਾ ਦਾ ਅਧਾਰ ਕਾਫੀ ਖਤਮ ਹੋ ਗਿਆ ਸੀ ਪਰ ਅਕਾਲੀ ਦਲ ਨਾਲ ਜਾਣ ਨਾਲ ਬਸਪਾ ਦਾ ਗਿਰਾਫ ਉਪਰ ਜਾਵੇਗਾ । ਵੱਡਾ ਕਾਰਨ ਹੈ ਬਸਪਾ ਦੇ ਪੰਜਾਬ ਅੰਦਰ ਕਮਜ਼ੋਰ ਹੋਣ ਨਾਲ ਬਸਪਾ ਦਾ ਕਾਡਰ ਕਾਫੀ ਦੂਰ ਹੋ ਗਿਆ ਹੈ । ਬਸਪਾ ਦੇ ਕਾਡਰ ਨੂੰ ਲੱਗ ਗਿਆ ਸੀ । ਬਸਪਾ ਹੁਣ ਆਪਣਾ ਅਧਾਰ ਪੰਜਾਬ ਅੰਦਰ ਖੋ ਚੁਕੀ ਹੈ । ਇਸ ਦਾ ਕੈਡਰ ਖਿਸਕ ਕੇ ਕਾਂਗਰਸ ਤੇ ਆਪ ਵੱਲ ਚਲਾ ਗਿਆ ਸੀ ।
ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਸ ਗਠਜੋੜ ਨੇ ਬਸਪਾ ਅੰਦਰ ਨਵੀ ਰੂਹ ਫੂਕ ਦਿਤੀ ਹੈ । ਜਿਸ ਨਾਲ ਬਸਪਾ ਦਾ ਕੈਡਰ ਜੋ ਦੂਸਰੀਆਂ ਪਾਰਟੀਆਂ ਵਿਚ ਚਲਾ ਗਿਆ ਸੀ । ਉਹ ਵਾਪਸ ਆ ਸਕਦਾ ਹੈ । ਪੰਜਾਬ ਅੰਦਰ ਦਲਿਤ ਵੋਟ ਇਸ ਸਮੇ ਖੁਸ਼ ਨਹੀਂ ਹੈ । ਇਸ ਲਈ 2022 ਦੇ ਵਿਧਾਨ ਸਭਾ ਵਿਚ ਸਮੀਕਰਨ ਬਦਲ ਜਾਣਗੇ ।


ਅਕਾਲੀ ਦਲ ਦਾ ਵੋਟ ਬੈਂਕ ਹੁਣ ਬਸਪਾ ਨਾਲ ਜਾਵੇਗਾ ਤੇ ਪਾਰਟੀ ਹੋਰ ਮਜਬੂਤ ਹੋ ਜਾਵਗੀ । 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਨੂੰ ਪੰਜਾਬ ਅੰਦਰ 2 ਲੱਖ 34 ਹਜ਼ਾਰ 400 (1 .5 ਪ੍ਰਤੀਸ਼ਤ ) ਵੋਟ ਮਿਲੇ ਸਨ । 2017 ਵਿੱਚ ਬਸਪਾ ਦੇ ਜ਼ਿਆਦਾਤਰ ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਸੀ । ਅਕਾਲੀ ਦਲ ਨਾਲ ਜਾਣ ਨਾਲ ਬਸਪਾ ਦਾ ਗਾਰਫ ਹੁਣ ਉਪਰ ਜਾਵੇਗਾ ਤੇ ਵੋਟ ਪ੍ਰਤੀਸ਼ਤ ਵਿਚ ਕਾਫੀ ਇਜਾਫਾ ਹੋਵੇਗਾ । ਇਹ ਵੋਟ ਬੈਂਕ ਭਾਜਪਾ ਨੂੰ ਵੀ ਪਿੱਛੇ ਛੱਡ ਦਵੇਗਾ ਤੇ ਅਗਲੀਆਂ ਚੋਣਾਂ ਵਿਚ ਭਾਜਪਾ ਦਾ ਹਾਲ ਬਸਪਾ ਵਰਗਾ ਹੋ ਸਕਦਾ ਹੈ । ਇਸ ਦਾ ਵੋਟ ਬੈਂਕ ਥੱਲੇ ਚਲਾ ਜਾ ਸਕਦਾ ਹੈ ਅਤੇ ਬਸਪਾ ਦਾ ਗਾਰਫ ਉਪਰ ਜਾ ਸਕਦਾ ਹੈ । ਜਿੱਤ ਹਰ ਕਿਸ ਦੀ ਹੋਵੇਗੀ , ਇਹ ਤਾਂ ਵਿਧਾਨ ਸਭਾ ਚੋਣ ਤਹਿ ਕਰੇਗੀ । ਇਕ ਗੱਲ ਸਾਫ ਹੈ ਬਸਪਾ ਦਾ ਗਾਰਫ ਉਪਰ ਜਾਵੇਗਾ ।
ਪੰਜਾਬ ਅੰਦਰ ਇਸ ਸਮੇ ਸਾਰੀਆਂ ਪਾਰਟੀਆਂ ਦਲਿਤ ਵੋਟ ਤੇ ਕੇਂਦਰਿਤ ਕਰ ਰਹੀਆਂ ਹਨ । ਇਸ ਲਈ ਅਕਾਲੀ ਦਲ ਨੇ ਵੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਵੱਡਾ ਖੇਡ ਖੇਲਿਆ ਹੈ । ਅਕਾਲੀ ਦਲ ਦੇ ਨਾਲ ਹੁਣ ਬਸਪਾ ਵੀ ਮਜਬੂਤ ਹੋਵਗੀ , ਇਸ ਦਾ ਨੁਕਸਾਨ ਪੰਜਾਬ ਅੰਦਰ ਕਾਂਗਰਸ ਨੂੰ ਝੱਲਣਾ ਪਾ ਸਕਦਾ ਹੈ । 2017 ਦੀਆਂ ਚੋਣਾਂ ਵਿਚ ਕਈ ਦੁਆਬੇ  ਦੀਆਂ ਸੀਟਾਂ ਦੇ ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰਾਂ ਵਿਚ ਜਿੱਤ ਦਾ ਕਾਫੀ ਅੰਤਰ ਕਾਫੀ ਘੱਟ ਰਿਹਾ ਹੈ । ਇਸ ਲਈ ਇਹ ਸੀਟਾਂ ਤੇ ਅਕਾਲੀ ਤੇ ਬਸਪਾ ਗਠਜੋੜ ਬਾਜੀ ਮਾਰ ਸਕਦਾ ਹੈ । ਪੰਜਾਬ ਅੰਦਰ ਦੁਆਵਾਂ ਦਾ ਵੋਟ ਬੈਂਕ ਨਿਰਧਾਰਿਤ ਕਰਦਾ ਹੈ ਕਿ ਪੰਜਾਬ ਵਿਚ ਕਿਸ ਪਾਰਟੀ ਦੀ ਸਰਕਾਰ ਬਣੇਗੀ ।
ਬਸਪਾ ਨੂੰ 20 ਸੀਟਾਂ ਤੇ ਮਜਬੂਤ ਉਮੀਦਵਾਰ ਉਤਾਰਨੇ ਪੈਣਗੇ । ਸਵਾਲ ਇਹ ਹੈ ਕਿ ਕੀ ਬਸਪਾ ਕੋਲ ਮਜਬੂਤ ਉਮੀਦਵਾਰ ਹਨ ? ਜੋ ਕਾਂਗਰਸ ਤੇ ਆਪ ਦੇ ਉਮੀਦਵਾਰਾਂ ਨੂੰ ਟੱਕਰ ਦੇ ਸਕਣ । ਸਭ ਤੋਂ ਵੱਡੀ ਗੱਲ ਜੋ ਲੀਡਰ ਆਮ ਜਨਤਾ ਨਾਲ ਜੁੜੇ ਹੋਣ ? ਬਸਪਾ ਦਾ ਅਕਾਲੀ ਦਲ ਨਾਲ ਜਾਣ ਨਾਲ ਵੋਟ ਬੈਂਕ ਤਾਂ ਜਰੂਰ ਵਧੇਗਾ ਪਰ ਬਸਪਾ 20 ਵਿੱਚੋ ਕਿੰਨਿਆਂ ਸੀਟਾਂ ਜਿੱਤਦੀ ਹੈ । ਇਹ ਵੱਡਾ ਸਵਾਲ ਹੈ । ਬਸਪਾ ਜਿੱਤੇ ਨਾ ਜਿੱਤੇ ਪਰ ਇਸ ਦਾ ਫਾਇਦਾ ਅਕਾਲੀ ਦਲ ਨੂੰ ਕਈ ਸੀਟਾਂ ਤੇ ਜਰੂਰ ਹੋਣਾ ਹੈ । ਇਹ ਸੀਟਾਂ ਕਾਂਗਰਸ ਲਈ ਮੁਸ਼ਕਲ ਪੈਦਾ ਕਰਨਗੀਆਂ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!