September 20, 2021

ਮੁੱਖ ਮੰਤਰੀ ਅਤੁਲ ਨੰਦਾ ਨੂੰ ਏ ਜੀ ਵਜੋਂ ਬਰਖ਼ਾਸਤ ਕਰਨ ਅਤੇ ਕਿਸੇ ਯੋਗ ਵਿਅਕਤੀ ਨੂੰ ਅਹੁਦੇ ’ਤੇ ਲਾਉਣ : ਅਕਾਲੀ ਦਲ

ਮੁੱਖ ਮੰਤਰੀ ਅਤੁਲ ਨੰਦਾ ਨੂੰ ਏ ਜੀ ਵਜੋਂ ਬਰਖ਼ਾਸਤ ਕਰਨ ਅਤੇ ਕਿਸੇ ਯੋਗ ਵਿਅਕਤੀ ਨੂੰ ਅਹੁਦੇ ’ਤੇ ਲਾਉਣ : ਅਕਾਲੀ ਦਲ

ਕਿਹਾਕਿ ਨੰਦਾ, ਜਿਸਦੀ ਬਾਰ ਐਸੋਸੀਏਸ਼ਨ ਨੇ ਮੈਂਬਰਸ਼ਿਪ ਖਾਰਜ ਕਰ ਦਿੱਤੀ, ਨੇ ਕਈ ਅਹਿਮ ਕੇਸਾਂ ’ਚ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੀਤਾ

ਚੰਡੀਗੜ੍ਹ, 1 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਅਤੁਲ ਨੰਦਾ ਨੂੰ ਬਤੌਰ ਐਡਵੋਕੇਟ ਜਨਰਲ ਤੁਰੰਤ ਖਾਰਜ ਕਰਨ ਅਤੇ ਕਿਸੇ ਯੋਗ ਵਿਅਕਤੀ ਵਕੀਲ ਨੁੰ ਇਸ ਅਹੁਦੇ ’ਤੇ ਨਿਯੁਕਤ ਕਰਨ ਕਿਉਂਕਿ ਨੰਦਾ ਨੂੰ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਮੈਂਬਰ ਵਜੋਂ ਬਰਖ਼ਾਸਤ ਕਰ ਦਿੱਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਬਾਰ ਐਸੋਸੀਏਸ਼ਨ ਨੇ ਨੰਦਾ ’ਤੇ ਐਸੋਸੀਏਸ਼ਨ ਨੂੰ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ ਜਿਸ ਮਗਰੋਂ ਐਸੋਸੀਏਸ਼ਨ ਨੂੰ ਉਹਨਾਂ ਦੀ ਮੈਂਬਰਸ਼ਿਪ ਖ਼ਤਮ ਕਰਨ ਵਾਲਾ ਵੱਡਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਨੰਦਾ ਨੇ ਬਾਰ ਐਸੋਸੀਏਸ਼ਨ ਦਾ ਹੀ ਭਰੋਸਾ ਗੁਆ ਲਿਆ ਹੈ ਤਾਂ ਉਹਨਾਂ ਨੂੰ ਬਤੌਰ ਐਡਵੋਕੇਟ ਜਨਰਲ ਤੁਰੰਤ ਖਾਰਜ ਕੀਤਾ ਜਾਣਾ ਚਾਹੀਦਾ ਹੈ।

 ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਨੁੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਕਿ  ਅਤੁਲ ਨੰਦਾ ਇਕ ਬੇਹੱਦ ਅਯੋਗ ਵਕੀਲ ਹਨ ਜਿਸਨੇ ਕਈ ਅਹਿਮ ਕੇਸਾਂ ਵਿ ਸੁਬੇ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਜਿਸ ਕਾਰਨ ਸੂਬੇ ਨੂੰ ਕਈ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।

ਉਹਨਾਂ ਕਿਹਾ ਕਿ ਪੰਜਾਬ ਨੇ ਏ ਜੀ ਦਫਤਰ ਤੇ ਪ੍ਰਾਈਵੇਟ ਖਿਡਾਰੀਆਂ ਦਰਮਿਆਨ ਹੋਏ ਸਮਝੌਤੇ ਦੇ ਕਾਰਨ ਪੀ ਐਸ ਪੀ ਸੀ ਐਲ ਕੋਲ ਵਾਸ਼ਿੰਗ ਕੇਸ ਵਿਚ 4300 ਕਰੋੜ ਰੁਪਏ ਦਾ ਕੇਸ  ਹਾਰਿਆ ਤੇ ਪੀ ਐਸ ਪੀ ਸੀ ਐਲ ਦੇ ਪ੍ਰਾਈਵੇਟ ਖਿਡਾਰੀਆਂ ਨਾਲ ਚਲਦੇ ਹੋਰ ਸਾਰੇ ਕੇਸ ਵੀ ਹਾਰੇ।  ਉਹਨਾਂ ਕਿਹਾ ਕਿ  ਨੰਦਾ ਦੀ ਅਗਵਾਈ ਹੇਠ ਸੂਬੇ ਨੇ ਕਈ ਅਹਿਮ ਕੇਸ ਹਾਰੇ ਤੇ ਐਸ ਵਾਈ ਐਸ ਨਹਿਰ ਮਾਮਲੇ ਸਮੇਤ ਕਈਅਹਿਮ ਕੇਸਾਂ ਵਿਚ ਸੂਬੇ ਦਾ ਪੱਖ ਕਮਜ਼ੋਰ ਹੋਇਆ ਕਿਉਂਕਿ ਨੰਦਾ ਦੀ ਅਗਵਾਈ ਹੇਠ ਏ ਜੀ ਦਫਤਰ ਵੱਲੋਂ ਚੰਗੀ ਤਰ੍ਹਾਂ ਪੈਰਵਈ ਨਹੀਂ ਕੀਤੀ ਗਈ।

 ਢਿੱਲੋਂ ਨੇ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਜਦੋਂ ਮੁੱਖ ਮੰਤਰੀ ਇਹ ਸਮਝਣ ਕਿ ਅਤੁਲ ਨੰਦਾ ਨੇ ਸੂਬੇ ਦਾ ਕੀ ਨੁਕਸਾਨ ਕਰਵਾਇਆ ਹੈ। ਉਹਨਾਂ ਕਿਹਾ ਕਿ ਨੰਦਾ ਸਿਰਫ ਇਸ ਕਰ ਕੇ ਇਸ ਮੁਕਾਮ ’ਤੇ ਪਹੁੰਚੇ ਕਿਉਂਕਿ ਉਹਨਾਂ ਦੀ ਮੁੱਖ ਮੰਤਰੀ ਨਾਲ ਨੇੜਤਾ ਹੈ ਜਿਸ ਕਾਰਨ ਉਹਨਾਂ ਨੂੰ ਇਸ ਅਹਿਮ ਤੇ ਸੰਵੇਦਨਸ਼ੀਲ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹਾਲਾਂਕਿ ਉਹ ਬਹੁਤ ਜੂਨੀਅਰ ਵਕੀਲ ਸਨ ਤੇ ਉਹਨਾਂ ਦੀਕੋਈ ਖਾਸ ਪ੍ਰਾਪਤੀ ਵੀ ਨਹੀਂ ਹੈ।

ਅਕਾਲੀ ਆਗੂ ਨੇ ਹਾਈ ਕੋਰਟ ਬਾਰ ਐਸੋਸੀਏਸ਼ਨ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਸਨੇ ਐਡਵੋਕੇਟ ਜਨਰਲ ਦੇ ਖਿਲਾਫ ਸਿਧਾਂਤਕ ਸਟੈਂਡ ਲਿਆ ਹੈ।  ਉਹਨਾਂ ਕਿਹਾ ਕਿ ਭਾਵੇਂ ਇਹ ਦੇਰੀ ਨਾਲ ਚੁੱਕਿਆ ਗਿਆ ਕਦਮ ਹੈ ਕਿਉਂਕਿ  ਨੰਦਾ ਦੀ ਬਦੌਲਤ ਪੰਜਾਬ ਨੁੰ ਵੱਡੇ ਘਾਟੇ ਝੱਲਣੇ ਪਏ ਤੇ ਏ  ਜੀ ਦਫਤਰ ਦਾ ਵੀ ਸਤਿਕਾਰ ਘਟਿਆ ਹੈ ਪਰ ਉਹ ਮਹਿਸੂਸ ਕਰਦੇ ਹਨ ਕਿ ਦੇਰ ਆਏ ਦਰੁਸਤ ਆਏ। ਉਹਨਾਂ ਕਿਹਾ ਕਿ ਹੁਣ ਮੁੱਖਮ ੰਤਰੀ ਨੂੰ ਬਾਰ ਐਸੋਸੀਏਸ਼ਨ ਤੋਂ ਸਬਕ ਸਿੱਖਦਿਆਂ ਨੰਦਾ ਨੁੰ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ।