August 5, 2021

ਵੈਟਨਰੀ ਇੰਸਪੈਕਟਰਜ ਵੱਲੋਂ ਪੇਅ ਕਮਿਸ਼ਨ ਵੱਲੋਂ ਮੰਗੀਆਂ ਆਪਸ਼ਨਾਂ ਦੇਣ ਤੋਂ ਕੋਰਾ ਇਨਕਾਰ: ਸੱਚਰ,ਮਹਾਜਨ

ਵੈਟਨਰੀ ਇੰਸਪੈਕਟਰਜ ਵੱਲੋਂ ਪੇਅ ਕਮਿਸ਼ਨ ਵੱਲੋਂ ਮੰਗੀਆਂ ਆਪਸ਼ਨਾਂ ਦੇਣ ਤੋਂ ਕੋਰਾ ਇਨਕਾਰ: ਸੱਚਰ,ਮਹਾਜਨ
  ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਕਾਰਜਕਾਰਣੀ ਦੀ ਵਿਸੇਸ਼ ਮੀਟਿੰਗ ਸੂਬਾ ਪਰਧਾਨ ਭੁਪਿੰਦਰ ਸਿੰਘ ਸੱਚਰ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਦੌਰਾਨ ਪਹੁੰਚੇ   ਸੂਬਾ ਕਮੇਟੀ ਮੈਂਬਰਾਂ ਅਤੇ ਜਿਲਾ ਪਰਧਾਨ ਨੂੰ ਸੰਬੋਧਨ ਕਰਦਿਆਂ ਸੂਬਾ ਪਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਜਨਰਲ ਸਕੱਤਰ ਜਸਵਿੰਦਰ ਬੜੀ ਨੇ ਪੰਜਾਬ ਦੇ ਪੇਅ ਕਮਿਸ਼ਨ ਵੱਲੋਂ ਮੁਲਾਜਮ ਵਰਗ ਲਈ ਕੀਤੀਆਂ ਸਿਫਾਰਸਾਂ ਨੂੰ ਮੁਲਾਜਮ ਵਿਰੋਧੀ ਕਰਾਰ ਦਿੱਤਾ। ਉਨਾਂ ਕਿਹਾ ਕੇ ਸਰਕਾਰ ਮੁਲਾਜਮਾਂ ਨੂੰ ਉਨਾਂ ਦੀਆਂ ਬਣਦੇ ਵਿੱਤੀ ਲਾਭ ਦੇਣ ਦੀ ਬਜਾਏ ਬੇਹੱਦ ਮਾਮੂਲੀ ਰਿਆਇਤਾਂ ਦੇ ਕੇ ਮੁਲਾਜਮਾਂ ਨੂੰ ਤਨਖਾਹਾਂ  ਘਟਾਉਣ ਜਾ ਰਹੀ ਹੈ। ਮੁਲਾਜਮਾਂ ਨੂੰ ਮਿਲਦੇ ਪੇਂਡੂ ਭੱਤੇ ਅਤੇ ਹਾਊਸ ਰੈਂਟ ਵਰਗੇ ਭੱਤਿਆਂ ਦੀ ਕਟੌਤੀ ਘੋਰ ਮੁਲਾਜਮ ਵਿਰੋਧੀ ਹੈ। ਜਿਸ ਨੂੰ ਪੰਜਾਬ ਦੇ ਮੁਲਾਜਮ ਕਦੇ ਪਰਵਾਨ ਨਹੀ ਕਰਨਗੇ।
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ  ਸਰਕਾਰ ਵੱਲੋਂ  ਤਨਖਾਹ ਦੇ ਵਾਧੇ ਸਬੰਧੀ ਮੰਗੀ ਆਪਸ਼ਨ ਭਰ ਕੇ ਨਹੀ ਦੇਣਗੇ। ਉਹ ਇਸ ਆਪਸ਼ਨਲ ਵਾਧੇ ਨੂੰ ਤਿੰਨ ਪਰਸੈਂਟ ਦੇ ਗੁਣਾਂਕ  ਨਾਲ ਵਧਾਉਣ ਦੀ ਮੰਗ ਕਰਦੇ ਹਨ ਅਤੇ ਮਹਿੰਗਾਈ ਭੱਤਿਆਂ ਕਿਸਤਾਂ ਬਾਰੇ  ਸਰਕਾਰ ਵੱਲੋਂ ਧਾਰੀ ਸਾਜਿਸ਼ਧਾਰੀ ਚੁੱਪ ਦੇ ਖਿਲਾਫ ਸਾਂਝੇ ਮੁਲਾਜਮ ਮੰਚ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਦਿੱਤੇ   ਹਰ ਪਰੋਗਰਾਮ ਵਿਚ ਸਾਮਿਲ ਹੋਣਗੇ।
ਇਸ ਮੌਕੇ ਸੂਬਾ  ਵਿੱਤ ਸਕੱਤਰ ਰਾਜੀਵ ਮਲਹੋਤਰਾ,ਸੂਬਾ ਪਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ,ਸਤਨਾਮ ਸਿੰਘ ਫਤਹਿਗੜ ਸਾਹਿਬ,ਜਗਸੀਰ ਸਿੰਘ ਖਿਆਲਾ,ਗੁਰਪਰੀਤ ਸਿੰਘ ਸੰਗਰੂਰ,ਜਰਨੈਲ ਸਿੰਘ ਸੰਘਾ,ਮਨਮਹੇਸ਼ ਸਰਮਾਂ,ਅਜਾਇਬ ਸਿੰਘ ਨਵਾਂ ਸਹਿਰ,ਜਸਪਰੀਤ ਮੋਗਾ,ਸੁਰਜੀਤ ਸਿੰਘ ਲੋਧੀਵਾਲ,ਸੰਦੀਪ ਚੌਧਰੀ,ਰਾਜ ਕੁਮਾਰ ਫਿਰੋਜਪੁਰ,ਗੁਰਮੀਤ ਸਿੰਘ ਮਹਿਤਾ,ਮਨਦੀਪ ਸਿੰਘ ਗਿੱਲ, ਹਰਪਰੀਤ ਸਿੰਘ ਸੰਧੂ,ਦਲਜੀਤ ਸਿੰਘ ਰਾਜਾਤਾਲ,ਬਰਿਜ ਲਾਲ ਪੂਹਲਾ,ਮੋਹਣ ਲਾਲ ਸਮੇਤ ਵੱਡੀ ਗਿਣਤੀ ਵਿਚ ਆਗੂ ਸਾਮਿਲ ਸਨ ।