Punjab

‘ਰੋਅਰ- ਪੰਜਾਬ ਦਾ ਸਭ ਤੋਂ ਵੱਡਾ ਆਈਡੀਆ ਹੰਟ’: ਹੁਣ ਉਭਰਦੇ ਉੱਦਮੀ 15 ਦਸੰਬਰ, 2021 ਤੱਕ ਜਮਾਂ ਕਰਾ ਸਕਦੇ ਹਨ ਬਿਜਨਸ ਆਈਡੀਆ

ਚੰਡੀਗੜ, 24 ਨਵੰਬਰ:
ਸੂਬੇ ਵਿੱਚ ਉਭਰਦੇ ਉੱਦਮੀਆਂ ਦੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ, ਪੰਜਾਬ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਲੱਖਣ ਜਨਤਕ-ਨਿੱਜੀ ਭਾਈਵਾਲੀ, ਇਨੋਵੇਸ਼ਨ ਮਿਸ਼ਨ ਪੰਜਾਬ ਨੇ ‘ਰੋਅਰ- ਪੰਜਾਬ ਦਾ ਸਭ ਤੋਂ ਵੱਡਾ ਆਈਡੀਆ ਹੰਟ’ ਲਈ ਅਰਜ਼ੀਆਂ ਜਮਾਂ ਕਰਾਉਣ ਦੀ ਆਖਰੀ ਮਿਤੀ 15 ਦਸੰਬਰ, 2021 ਤੱਕ ਵਧਾ ਦਿੱਤੀ ਹੈ। ਪਹਿਲਾਂ, ਰੋਅਰ ਲਈ ਬਿਜਨਸ ਆਈਡੀਆ ਜਮਾਂ ਕਰਨ ਦੀ ਅੰਤਿਮ ਮਿਤੀ 15 ਨਵੰਬਰ, 2021 ਸੀ।
ਸਟਾਰਟਅਪ ਪੰਜਾਬ ਸੈੱਲ, ਜੋ ਕਿ ਨਵੀਨਤਾ, ਉੱਦਮਤਾ ਅਤੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਵਿੱਚ ਸਟਾਰਟਅਪ ਈਕੋਸਿਸਟਮ ਨੂੰ ਵਿਕਸਤ ਕਰਨ ਲਈ ਨੋਡਲ ਏਜੰਸੀ ਹੈ, ਇਨੋਵੇਸ਼ਨ ਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ, ਜਿਸ ਦਾ ਉਦੇਸ਼ ਸੂਬੇ ਨੂੰ ਭਾਰਤ ਦੇ ਚੋਟੀ ਦੇ ਤਿੰਨ ਨਵੀਨਤਾ ਕੇਂਦਰਾਂ ਵਿੱਚ ਸ਼ਾਮਲ ਕਰਨ ਦੇ ਟੀਚੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਬਦਲਣਾ ਹੈ। ਆਈਡੀਆ ਹੰਟ ਭਾਗੀਦਾਰਾਂ ਲਈ ਸਫਲ ਸ਼ੁਰੂਆਤ ਅਤੇ ਉਦਯੋਗਿਕ ਆਗੂਆਂ ਨਾਲ ਗੱਲਬਾਤ ਕਰਨ ਅਤੇ ਗਲੋਬਲ ਮਾਹਰਾਂ ਤੋਂ ਸਲਾਹ ਲੈਣ ਦੇ ਮੌਕੇ ਵਜੋਂ ਕੰਮ ਕਰੇਗਾ।
ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਇਨੋਵੇਸ਼ਨ ਮਿਸ਼ਨ ਪੰਜਾਬ ਵੱਲੋਂ ਰੋਅਰ ਨੂੰ ਇੱਕ ਮਹੱਤਵਪੂਰਨ ਕਦਮ ਦੱਸਦਿਆਂ ਉਭਰਦੇ ਉੱਦਮੀਆਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ।
ਉਹਨਾਂ ਕਿਹਾ, “ਪੰਜਾਬ ਆਪਣੀ ਉੱਦਮੀ ਭਾਵਨਾ ਲਈ ਜਾਣਿਆ ਜਾਂਦਾ ਹੈ ਅਤੇ ਮੈਨੂੰ ਯਕੀਨ ਹੈ ਕਿ ਸੂਬੇ ਭਰ ਦੇ ਉੱਦਮੀ ਵੱਡੀ ਗਿਣਤੀ ਵਿੱਚ ਆਈਡੀਆ ਹੰਟ ਲਈ ਅਰਜੀਆਂ ਦੇ ਕੇ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣਗੇ” ਉਹਨਾਂ ਨੇ ਸਟਾਰਟਅੱਪਸ ਅਤੇ ਉਭਰਦੇ ਉੱਦਮੀਆਂ ਨੂੰ ਉਨਾਂ ਦੇ ਉੱਦਮੀ ਸਫਰ ਵਿੱਚ ਹਰ ਕਦਮ ‘ਤੇ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ ਓਪਨ-ਐਂਡ ਸਟਾਰਟਅਪ ਮੁਕਾਬਲੇ ਵਿੱਚ ਰੋਅਰ ਦੇ ਜੇਤੂਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ ਜਿਹਨਾਂ ਵਿੱਚ ਸ਼ੁਰੂਆਤੀ ਪੜਾਅ ਦੇ ਸਟਾਰਟਅਪ ਵਰਗ ਵਿੱਚ ਚੋਟੀ ਦੇ ਤਿੰਨ ਜੇਤੂਆਂ ਨੂੰ 2-2 ਲੱਖ ਰੁਪਏ ਦੇ ਨਕਦ ਇਨਾਮ, ਆਈਡੀਅਲ ਪੜਾਅ ਦੇ ਚੋਟੀ ਦੇ ਤਿੰਨ ਜੇਤੂਆਂ ਨੂੰ 1-1 ਲੱਖ ਰੁਪਏ ਦੇ ਨਕਦ ਇਨਾਮ ਅਤੇ ਸਭ ਤੋਂ ਵਧੀਆ ਔਰਤਾਂ ਦੀ ਅਗਵਾਈ ਵਾਲੇ ਅਤੇ ਸਮਾਜਿਕ ਪ੍ਰਭਾਵ ਵਾਲੇ ਵਿਚਾਰਾਂ ਲਈ 1-1 ਲੱਖ ਰੁਪਏ ਦੇ ਨਕਦ ਇਨਾਮ ਸ਼ਾਮਲ ਹਨ।
ਜਦੋਂ ਕਿ ਸਾਰੇ ਜੇਤੂਆਂ ਨੂੰ ਨਵੇਂ ਦਫਤਰ ਵਿੱਚ ਤਿੰਨ ਮਹੀਨਿਆਂ ਲਈ ਸਹਿ-ਕਾਰਜਾਂ ਕਰਨ ਲਈ ਮੁਫਤ ਥਾਂ ਪ੍ਰਦਾਨ ਕੀਤੀ ਜਾਵੇਗੀ ਅਤੇ ਇੱਕ ਪ੍ਰਮੁੱਖ ਪ੍ਰੋਤਸਾਹਨ ਵਜੋਂ ਕਾਲਕਟ ਭਵਨ ਵਿੱਚ ਐਕਸੀਲੇਟਰ ਇਹਨਾਂ ਲਈ ਮਦਦਗਾਰ ਸਾਬਤ ਹੋਵੇਗਾ। ਇਸ ਤੋਂ ਇਲਾਵਾ ਐਕਸਲੇਟਰ ਪ੍ਰੋਗਰਾਮ ਲਈ ਸਭ ਤੋਂ ਵਧੀਆ ਸ਼ੁਰੂਆਤੀ-ਪੜਾਅ ਵਾਲੇ ਸਟਾਰਟਅਪਾਂ ਨੂੰ ਅੰਤਿਮ ਸਕ੍ਰੀਨਿੰਗ ਗੇੜ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਨਵੇਂ ਉਦਯੋਗ ਲਗਾਉਣ ਸਬੰਧੀ ਸਭ ਤੋਂ ਵਧੀਆ ਵਿਚਾਰ  ਪ੍ਰੀ-ਐਕਸਲੇਟਰ ਪ੍ਰੋਗਰਾਮ ਲਈ ਸਿੱਧੇ ਤੌਰ ‘ਤੇ ਵੀ ਸ਼ਾਮਲ ਹੋ ਸਕਦੇ ਹਨ। ਐਕਸਲੇਟਰ ਅਤੇ ਪ੍ਰੀ-ਐਕਸਲੇਟਰ ਪ੍ਰੋਗਰਾਮ ਕ੍ਰਮਵਾਰ ਸ਼ੁਰੂਆਤੀ ਪੜਾਅ ਵਾਲੇ ਅਤੇ ਆਈਡੀਆ-ਸਟੇਜ ਦੇ ਉੱਦਮੀਆਂ ਦਾ ਸਹਿਯੋਗ ਕਰਨ ਲਈ ਮੰਚ ਵਜੋਂ ਕੰਮ ਕਰਨਗੇ।
ਇਨੋਵੇਸ਼ਨ ਮਿਸ਼ਨ ਪੰਜਾਬ ਦੇ ਚੇਅਰਪਰਸਨ ਪ੍ਰਮੋਦ ਭਸੀਨ ਨੇ ਕਿਹਾ ੳਦਯੋਗ ਲਗਾਉਣ ਦੇ ਚਾਹਵਾਨ ਅਤੇ ਪੰਜਾਬ ਦੀ ਆਰਥਿਕਤਾ ਨੂੰ ਆਕਾਰ ਦੇਣ ਵਾਲੇ ਉੱਦਮੀਆਂ  ਨੂੰ ਨਵੀਨਤਾਕਾਰੀ ਪਹੁੰਚ ਨਾਲ ਅੱਗੇ ਆਉਣ ਲਈ ਉਤਸ਼ਾਹਿਤ ਕਰਨ ਲਈ  ‘ਰੋਅਰ’ ਪਹਿਲਾ ਕਦਮ ਹੈ । ਅਸੀਂ ਪੰਜਾਬ ਨੂੰ ਭਾਰਤ ਦੇ ਸਟਾਰਟਅੱਪ ਪਾਵਰਹਾਊਸ ਅਤੇ ਦੇਸ਼ ਦੇ ਸਟਾਰਟਅੱਪ ਲੈਂਡਸਕੇਪ ਵਿੱਚ ਇੱਕ ਰੋਲ ਮਾਡਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਨਾਲ ਉੱਦਮੀਆਂ ਨੂੰ ਸਸ਼ਕਤੀਕਰਨ ਅਤੇ ਉਨਾਂ ਦੀਆਂ ਇੱਛਾਵਾਂ ਨੂੰ ਸਾਕਾਰ ਕਰਨ ਵਿੱਚ ਮਦਦ ਕੀਤੀ ਜਾਵੇਗੀ।
ਇਨੋਵੇਸ਼ਨ ਮਿਸ਼ਨ ਪੰਜਾਬ ਅਤੇ ਸਟਾਰਟਅਪ ਪੰਜਾਬ ਵਿਦਿਆਰਥੀਆਂ, ਘਰੇਲੂ ਉਦਯੋਗਪਤੀਆਂ, ਔਰਤਾਂ, ਨੌਜਵਾਨ ਪੇਸ਼ੇਵਰਾਂ ਦੀ ਅਗਵਾਈ ਵਾਲੇ ਆਈਡੀਆ-ਸਟੇਜ ਅਤੇ ਸ਼ੁਰੂਆਤੀ-ਪੜਾਅ ਦੋਵਾਂ ਸਟਾਰਟਅੱਪਾਂ ਨੂੰ ਸੱਦਾ ਦੇ ਰਹੇ ਹਨ। ਇਹ ਮਿਸ਼ਨ ਉਦਮਸ਼ੀਲਤਾ ਲਈ ਜਨੂੰਨ ਰੱਖਣ ਵਾਲੇ ਸਾਰੇ ਲੋਕਾਂ ਨੂੰ, ਉਮਰ ਅਤੇ ਯੋਗਤਾ ਦੀ ਪਰਵਾਹ ਕੀਤੇ ਬਿਨਾਂ, ਅੱਗੇ ਆਉਣ ਅਤੇ ਇਸ ਉਦਯੋਗ ਲਗਾਉਣ ਲਈ ਅਪਲਾਈ ਕਰਨ ਲਈ ਪ੍ਰੇਰਦਾ ਹੈ। ਇਹ ਈਵੈਂਟ ਵਿਚਾਰਾਂ ਅਤੇ ਪ੍ਰੀ-ਲਾਂਚ ਉਤਪਾਦਾਂ ਜਾਂ ਸੇਵਾਵਾਂ ਨੂੰ ਪ੍ਰਮਾਣਿਤ ਕਰਨ ਵਿੱਚ ਮਦਦ ਕਰਨ ਲਈ ਇੱਕ ਮੰਚ ਵਜੋਂ ਕੰਮ ਕਰੇਗਾ। ਉਦਯੋਗ ਲਗਾਉਣ ਦੇ ਚਾਹਵਾਨ ਬਿਨੈਕਾਰ ਜਿਨਾਂ ਨੇ ਆਪਣੇ ਸੁਰੂਆਤੀ ਵਿਚਾਰਾਂ ਦੀ ਧਾਰਨਾ ਬਣਾਈ ਹੈ ਜਾਂ ਉਹਨਾਂ ਨੂੰ ਅਮਲੀ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਹਨ, ਉਹ ਆਪਣੀਆਂ ਐਂਟਰੀਆਂ ਨੂੰ https://www.impunjab.org/event/roar/ ‘ਤੇ ਰਜਿਸਟਰ ਕਰ ਸਕਦੇ ਹਨ ਅਤੇ ਹੋਰ ਜਾਣਕਾਰੀ ਲਈ  contact@impunjab.org ‘ਤੇ ਸੰਪਰਕ ਕਰ ਸਕਦੇ ਹਨ। .
ਅਰਜ਼ੀਆਂ ਦੀ ਸ਼ੁਰੂਆਤੀ ਸਕ੍ਰੀਨਿੰਗ ਤੋਂ ਬਾਅਦ, ਸ਼ਾਰਟਲਿਸਟ ਕੀਤੇ ਵਿਚਾਰ ਵਰਚੁਅਲ ਆਈਡੀਆ ਵੈਲੀਡੇਸ਼ਲ ਅਤੇ ਪਿੱਚ ਵਰਕਸ਼ਾਪਾਂ ਰਾਹੀਂ ਵੱਖ-ਵੱਖ ਜਿਊਰੀ ਦੇ ਨਾਲ ਬੈਚਾਂ ਸਾਹਮਣੇ ਪੇਸ਼ ਹੋਣਗੇ,  ਜਿੱਥੇ ਚੋਟੀ ਦੇ 25 ਵਿਚਾਰਾਂ ਨੂੰ ਇੱਕ ਹਫਤੇ ਦੀ ਸਖਤ ਸਿਖਲਾਈ ਅਤੇ ਵਿਚਾਰਾਂ ਨੂੰ ਹੋਰ ਨਿਖਾਰਨ ਅਤੇ ਵਧੀਆ ਬਣਾਉਣ ਲਈ ਸਲਾਹ ਦੇਣ ਲਈ ਚੁਣਿਆ ਜਾਵੇਗਾ। ਇਹਨਾਂ ਵਿੱਚੋਂ, ਚੋਟੀ ਦੀਆਂ 10 ਟੀਮਾਂ ਇੱਕ ਮਾਹਰ ਜਿਊਰੀ ਨੂੰ ਆਪਣੇ ਵਿਚਾਰ ਪੇਸ਼ ਕਰਨਗੀਆਂ, ਜਿਸ ਵਿੱਚ ਉੱਘੇ ਨਿਵੇਸ਼ਕ, ਉੱਦਮੀਆਂ, ਕਾਰੋਬਾਰੀ ਨੇਤਾਵਾਂ ਅਤੇ ਸੀਨੀਅਰ ਸਰਕਾਰੀ ਅਧਿਕਾਰੀ ਸ਼ਾਮਲ ਹੋਣਗੇ। ਸ਼ੁੁਰੂਆਤੀ ਪੜਾਅ ਦੇ ਸਟਾਰਟਅੱਪ ਦੀ ਵੀ ਸੁਰੂਆਤੀ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਸਭ ਤੋਂ ਵੱਧ ਵਧੀਆ ਸਟਾਰਟਅੱਪ ਵਿੱਚੋਂ ਸਿਖਰਲੇ ਤਿੰਨ ਸਥਾਨਾਂ ਵਾਸਤੇ ਚੋਣੇ ਜਾਣ ਲਈ ਇੱਕ ਅਤਿ-ਮਾਹਰ ਜਿਊਰੀ ਨੂੰ ਪੇਸ਼ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਮਿਸ਼ਨ ਨੇ ਇਸ ਪਹਿਲਕਦਮੀ ਦੇ ਹਿੱਸੇ ਵਜੋਂ ਸੂਬੇ ਭਰ ਦੀਆਂ ਕਈ ਮਸ਼ਹੂਰ ਸੰਸਥਾਵਾਂ ਨਾਲ ਵੀ ਭਾਈਵਾਲੀ ਕੀਤੀ ਹੈ, ਜਿਸ ਵਿੱਚ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ , ਇੰਡੀਅਨ ਸਕੂਲ ਆਫ ਬਿਜ਼ਨਸ , ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ , ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਅਤੇ ਸੈਂਟਰ ਫਾਰ ਇਨੋਵੇਸ਼ਨ ਐਂਡ ਬਿਜਨਸ ਡਿਜਾਈਨ ਸ਼ਾਮਲ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!