Punjab
ਰਾਮਗੜ੍ਹੀਆ ਸਭਾ ਵੱਲੋਂ ਬਲਬੀਰ ਸਿੰਘ ਖਾਲਸਾ ਨੂੰ ਆਮ ਇਜਲਾਸ ਵਿੱਚ ਸੌਂਪੀ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ
ਸੈਂਕੜੇ ਰਾਮਗੜ੍ਹੀਆ ਪਰਿਵਾਰਾਂ ਨੇ ਵਧ ਚੜ੍ਹ ਕੇ ਆਮ ਇਜਲਾਸ ਵਿੱਚ ਕੀਤੀ ਸ਼ਮੂਲੀਅਤ
ਸਮੂਹ ਰਾਮਗੜ੍ਹੀਆ ਭਾਈਚਾਰੇ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਸਮਾਜਿਕ ਅਤੇ ਧਾਰਮਿਕ ਕਾਰਜ ਕੀਤੇ ਜਾਣਗੇ – ਬਲਬੀਰ ਸਿੰਘ ਖਾਲਸਾ
ਰਾਜਪੁਰਾ 21 ਦਸੰਬਰ ( )
ਰਾਮਗੜ੍ਹੀਆ ਸਭਾ (ਰਜਿ) ਰਾਜਪੁਰਾ ਵੱਲੋਂ ਗੁਰੂਦੁਆਰਾ ਰਾਮਗੜ੍ਹੀਆ ਸਭਾ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਯਾਦਗਾਰੀ ਹਾਲ ਵਿਖੇ ਸਾਲ 2021 ਦਾ ਆਮ ਇਜਲਾਸ ਸਭਾ ਦੇ ਸੀਨੀਅਰ ਮੈਂਬਰਾਂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ ਸਰਵਸੰਮਤੀ ਨਾਲ ਖਾਲਸਾਈ ਜੈਕਾਰਿਆਂ ਇਲਾਕੇ ਦੇ ਸੁਹਿਰਦ ਰਾਮਗੜ੍ਹੀਆ ਪਰਿਵਾਰ ਅਤੇ ਸੀਨੀਅਰ ਮੈਂਬਰ ਬਲਬੀਰ ਸਿੰਘ ਖਾਲਸਾ ਨੂੰ ਦੋ ਸਾਲ ਲਈ ਰਾਮਗੜ੍ਹੀਆ ਸਭਾ ਦਾ ਨਵਾਂ ਪ੍ਰਧਾਨ ਐਲਾਨਿਆ ਗਿਆ। ਆਮ ਇਜਲਾਸ ਉਪਰੰਤ ਬਲਬੀਰ ਸਿੰਘ ਖਾਲਸਾ ਨੂੰ ਸਮੂਹ ਸੀਨੀਅਰ ਰਾਮਗੜ੍ਹੀਆ ਮੈਂਬਰਾਂ ਨੇ ਦਫਤਰ ਵਿੱਚ ਪ੍ਰਧਾਨ ਦੇ ਆਹੁਦੇ ਤੇ ਨਿਵਾਜਿਆ।
ਆਮ ਇਜਲਾਸ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਨਵੇਂ ਪ੍ਰਧਾਨ ਦੀ ਸੇਵਾ ਲਈ ਬਲਬੀਰ ਸਿੰਘ ਖਾਲਸਾ ਦਾ ਨਾਮ ਰੱਖਿਆ ਜਿਸ ਦੀ ਤਾਈਦ ਰਾਮਗੜ੍ਹੀਆ ਸਭਾ ਦੇ ਬਾਬਾ ਬੋਹੜ ਜਥੇਦਾਰ ਧਿਆਨ ਸਿੰਘ ਸੈਦਖੇੜੀ ਅਤੇ ਸੀਨੀਅਰ ਮੈਂਬਰ ਹਰਬੰਸ ਸਿੰਘ ਸ਼ਿੰਗਾਰੀ ਨੇ ਤਾਈਦ ਕੀਤੀ ਅਤੇ ਰਾਮਗੜ੍ਹੀਆ ਸਭਾ ਦੇ ਬਜ਼ੁਰਗ ਹਰਭਜਨ ਸਿੰਘ ਮਿਓਂ ਵੱਲੋਂ ਹਾਜਰ ਸੈਂਕੜੇ ਪਰਿਵਾਰਾਂ ਨੇ ਖਾਲਸਾਈ ਜੈਕਾਰੇ ਨਾਲ ਸਹਿਮਤੀ ਪ੍ਰਗਟਾਈ।
ਇਸ ਮੌਕੇ ਬਲਬੀਰ ਸਿੰਘ ਖਾਲਸਾ ਨੇ ਸਮੂਹ ਰਾਮਗੜ੍ਹੀਆ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਮੂਹ ਰਾਮਗੜ੍ਹੀਆ ਪਰਿਵਾਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸਭਾ ਦੇ ਵੱਲੋਂ ਕੀਤੇ ਜਾਣ ਵਾਲੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਦੀ ਲੜੀ ਨੂੰ ਵਾਹਿਗੁਰੂ ਦੇ ਓਟ ਆਸਰੇ ਨਾਲ ਅੱਗੇ ਜਾਰੀ ਰੱਖਣਗੇ। ਬਲਬੀਰ ਸਿੰਘ ਖਾਲਸਾ ਨੇ ਰਾਜਪੁਰਾ ਪ੍ਰਸ਼ਾਸਨ ਦਾ ਵੀ ਧੰਨਵਾਦ ਪ੍ਰਗਟ ਕੀਤਾ ਜਿਸ ਨੇ ਪੂਰੇ ਆਮ ਇਜਲਾਸ ਅਤੇ ਰਾਮਗੜ੍ਹੀਆ ਸਭਾ ਦੇ ਨਵੇਂ ਪ੍ਰਧਾਨ ਦੀ ਚੋਣ ਤੱਕ ਆਪਣੀ ਡਿਊਟੀ ਬਾਖੂਬੀ ਨਿਭਾਈ।
ਇਸ ਮੌਕੇ ਸਮੂਹ ਹਾਜਰ ਰਾਮਗੜ੍ਹੀਆ ਪਰਿਵਾਰਾਂ ਨੇ ਨਵੇਂ ਪ੍ਰਧਾਨ ਨੂੰ ਨਵੀਂ ਕਾਰਜਕਾਰਨੀ ਮੈਂਬਰ ਨਿਯੁਕਤ ਕਰਨ ਦੇ ਅਧਿਕਾਰ ਵੀ ਦਿੱਤੇ। ਬਲਬੀਰ ਸਿੰਘ ਖਾਲਸਾ ਨਾ ਪਰਮਜੀਤ ਸਿੰਘ ਸਰਪੰਚ ਸੈਦਖੇੜੀ ਨੂੰ ਰਾਮਗੜ੍ਹੀਆ ਸਭਾ ਦਾ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਸਲੈਚ ਨੂੰ ਜਨਰਲ ਸਕੱਤਰ ਅਤੇ ਗੁਰਦੀਪ ਸਿੰਘ ਮੁੰਡੇ ਨੂੰ ਖਜਾਨਚੀ ਬਨਾਉਣ ਦੀ ਪ੍ਰਵਾਨਗੀ ਮੌਕੇ ਤੇ ਹੀ ਹਾਜ਼ਰ ਸੈਂਕੜੇ ਰਾਮਗੜ੍ਹੀਆ ਪਰਿਵਾਰਾਂ ਤੋਂ ਲਈ ਜਿਸ ਨੂੰ ਵੀ ਸੰਗਤ ਨੇ ਖਾਲਸਾਈ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ।
ਇਸ ਮੌਕੇ ਅਮਨਦੀਪ ਸਿੰਘ ਨਾਗੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਰਾਜਪੁਰਾ, ਵਿੰਗ ਕਮਾਂਡਰ ਕਿਰਪਾਲ ਸਿੰਘ, ਬਲਬੀਰ ਸਿੰਘ ਸੱਗੂ, ਬਲਵਿੰਦਰ ਸਿੰਘ ਨਾਗੀ, ਤਜਿੰਦਰ ਸਿੰਘ ਸੱਗੂ, ਸੁਖਦੇਵ ਸਿੰਘ ਜੇਈ, ਸੁਖਦੇਵ ਸਿੰਘ ਭਾਰੀ, ਪ੍ਰੀਤਮ ਸਿੰਘ ਧੀਮਾਨ, ਅਮਰਜੀਤ ਸਿੰਘ ਲਿੰਕਨ, ਅਮਰਜੀਤ ਸਿੰਘ ਸ਼ਿੰਗਾਰੀ ਦੇ ਨਾਲ-ਨਾਲ ਰਾਮਗੜ੍ਹੀਆ ਪਰਿਵਾਰਾਂ ਦੇ ਸੈਂਕੜੇ ਬਜ਼ੁਰਗ ਅਤੇ ਨੌਜਵਾਨ ਹਾਜ਼ਰ ਸਨ ।