ਮੁਹਾਲੀ :- ਟੀ.ਡੀ.ਆਈ ਸੈਕਟਰ 110-111 ਦੀਆਂ ਰੈਜ਼ੀਡੈਂਸ ਵੈੱਲਫੇਅਰ ਸੁਸਾਇਟੀਆਂ ਦੇ ਬੈਨਰ ਥੱਲੇ ਇੱਥੋਂ ਦੇ ਨਿਵਾਸੀਆਂ ਵੱਲੋਂ ਪੂਰੀ ਰਾਤ ਬਿਜਲੀ ਨਾ ਆਉਣ ਤੇ ਟੀ .ਡੀ .ਆਈ ਦੇ ਸੇਲਜ਼ ਦਫ਼ਤਰ ਅੱਗੇ ਪੂਰੀ ਰਾਤ ਧਰਨਾ ਦਿੱਤਾ ਗਿਆ । ਬੀਤੇ ਦਿਨ ਸ਼ਾਮ 5 ਵਜੇ ਤੋਂ ਇਨ੍ਹਾਂ ਸੈਕਟਰਾਂ ਵਿੱਚ ਅੱਜ ਸਵੇਰੇ 5 ਵਜੇ ਤੱਕ ਦੋਵਾਂ ਸੈਕਟਰਾਂ ਦੀ ਬਿਜਲੀ ਪੂਰੀ ਰਾਤ ਪ੍ਰਭਾਵਿਤ ਰਹੀ ,ਜਿਸ ਦੇ ਰੋਸ ਵਜੋਂ ਟੀ.ਡੀ .ਆਈ ਬਿਲਡਰ ਰਵਿੰਦਰ ਤਨੇਜਾ ਖਿਲਾਫ ਵਸਨੀਕਾਂ ਵੱਲੋਂ ਪੁਰਜ਼ੋਰ ਨਾਅਰੇਬਾਜ਼ੀ ਕੀਤੀ ਗਈ । ਰਾਤ ਨੂੰ 9 ਵਜੇ ਤੱਕ ਜਦੋਂ ਬਿਜਲੀ ਦੀ ਸਪਲਾਈ ਨਾ ਚੱਲੀ ਅਤੇ ਟੀ ਡੀ ਆਈ ਦੇ ਮੁੱਖ ਪ ਪ੍ਰਬੰਧਕਾਂ ਵੱਲੋਂ ਵੀ ਆਨਾਕਾਨੀ ਕੀਤੀ ਗਈ ਤਾਂ ਟੀ.ਡੀ.ਆਈ ਦੇ ਮੁੱਖ ਪ੍ਰਬੰਧਕ ਰੋਹਿਤ ਗੋਗੀਆ ਦੇ ਨਿਵਾਸ ਸੈਕਟਰ 34 ਵੱਲ ਇੱਥੋਂ ਸੈਂਕਡ਼ੇ ਹੀ ਵਸਨੀਕਾਂ ਵੱਲੋਂ ਕੂਚ ਕੀਤਾ ਗਿਆ । ਲੋਕਾਂ ਵੱਲੋਂ ਘਰ ਪਹੁੰਚਣ ਤੇ ਗੋਗੀਆ ਲੋਕਾਂ ਦੇ ਨਾਲ ਇਨ੍ਹਾਂ ਸੈਕਟਰਾਂ ਵਿੱਚ ਆਇਆ ਤੇ ਪੂਰੀ ਰਾਤ ਲੋਕਾਂ ਦੇ ਨਾਲ ਹੀ ਧਰਨੇ ਵਾਲੇ ਸਥਾਨ ਬੈਠਾ ਰਿਹਾ । ਉਸ ਦੇ ਇਥੇ ਹਾਜ਼ਰ ਹੋਣ ਤੇ ਇਨ ਸੈਕਟਰਾਂ ਦੀ ਬਿਜਲੀ ਪੂਰੀ ਰਾਤ ਨਾਂ ਆਈ ।
ਜਿਸ ਕਰਕੇ ਇੱਥੋਂ ਦੇ ਵਸਨੀਕ ਪੂਰੀ ਰਾਤ ਸੇਲਜ਼ ਦਫ਼ਤਰ ਅੱਗੇ ਸਾਰੀ ਰਾਤ ਨਾਅਰੇਬਾਜ਼ੀ ਕਰਦੇ ਰਹੇ ।ਸਵੇਰੇ 5 ਵਜੇ ਬਿਜਲੀ ਦੀ ਸਪਲਾਈ ਚਾਲੂ ਹੋਣ ਤੇ ਧਰਨਾ ਚੁੱਕਿਆ ਗਿਆ ।ਧਰਨੇ ਸੰਬੋਧਨ ਕਰਦੇ ਹੋਏ ਰਾਜਵਿੰਦਰ ਸਿੰਘ ਪ੍ਰਧਾਨ ਸੈਕਟਰ 110,ਸਾਧੂ ਸਿੰਘ ਪ੍ਰਧਾਨ ਅਫੋਡੇਬਲ ਅਤੇ ਸੰਤ ਸਿੰਘ ਪ੍ਰਧਾਨ ਸੈਕਟਰ 111 ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਲੱਗ-ਭੱਗ ਦੋ ਮਹੀਨਿਆਂ ਤੋਂ ਇਨ੍ਹਾਂ ਸੈਕਟਰਾਂ ਦੀ ਬਿਜਲੀ ਪ੍ਰਭਾਵਿਤ ਹੋ ਰਹੀ ਹੈ । ਪਰ ਪਿਛਲੇ ਲੱਗ – ਭੱਗ 7 ਦਿਨਾਂ ਤੋਂ ਪੂਰੀ ਰਾਤ ਬਿਜਲੀ ਦੀ ਸਪਲਾਈ ਨਹੀਂ ਆਉਂਦੀ । ਇਸ ਕਰਕੇ ਰੈਜ਼ੀਡੈਂਸ ਵੈੱਲਫੇਅਰ ਸੁਸਾਇਟੀਆਂ ਵੱਲੋਂ ਪਹਿਲਾਂ ਵੀ ਪ੍ਰਬੰਧਕਾਂ ਖ਼ਿਲਾਫ਼ ਦੋ ਵਾਰੀ ਧਰਨਾ ਦਿੱਤਾ ਗਿਆ ਹੈ ਅਤੇ ਪਿਛਲੇ ਦਿਨੀਂ ਨਿਵਾਸੀਆਂ ਵੱਲੋਂ ਲਾਂਡਰਾਂ ਬਨੂੜ ਰੋਡ ਤੇ ਚੱਕਾ ਜਾਮ ਵੀ ਕੀਤਾ ਗਿਆ ਸੀ । ਪਰ ਪ੍ਰਬੰਧਕਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ । ਇਨ੍ਹਾਂ ਸੈਕਟਰਾਂ ਦੀ ਬਿਜਲੀ ਲਗਭਗ ਰੋਜਾਨਾ ਪ੍ਰਭਾਵਤ ਹੋ ਰਹੀ ਹੈ ਜਿਸ ਕਾਰਨ ਇਥੋਂ ਦੇ ਵਸਨੀਕਾਂ ਵਿੱਚ ਟੀ.ਡੀ.ਆਈ ਦੇ ਪ੍ਰਬੰਧਕਾਂ ਖਿਲਾਫ਼ ਭਾਰੀ ਰੋਸ ਹੈ । ਰੈਜ਼ੀਡੈਂਸ ਵੈਲਫੇਅਰ ਸੁਸਾਇਟੀਆਂ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਮੁਹਾਲੀ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਹ ਨਿੱਜੀ ਦਖਲ ਦੇ ਕੇ ਬਿਜਲੀ ਦੀ ਸਪਲਾਈ ਨਿਰੰਤਰ ਕਰਵਾਉਣ । ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਸੈਕਟਰਾਂ ਦੇ ਕੁਝ ਮਰੀਜ਼ ਵੈਂਟੀਲੇਟਰ ਤੇ ਹਨ ਇਸ ਲਈ ਲੰਮਾ ਸਮਾਂ ਬਿਜਲੀ ਨਾ ਆਉਣ ਤੇ ਉਨ੍ਹਾਂ ਨੂੰ ਮਜਬੂਰੀ ਬੱਸ ਹਸਪਤਾਲਾਂ ਵਿੱਚ ਜਾਣਾ ਪੈ ਰਿਹਾ ਹੈ । ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਬਿਜਲੀ ਦੀ ਸਪਲਾਈ ਠੀਕ ਨਾ ਕੀਤੀ ਗਈ ਤਾਂ ਗਮਾਡਾ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਕਿਉਂਕਿ ਗਮਾਡਾ ਵੀ ਸ਼ਿਕਾਇਤਾਂ ਆਉਣ ਦੇ ਬਾਵਜੂਦ ਵੀ ਬਿਲਡਰ ਖ਼ਿਲਾਫ਼ ਕਾਰਵਾਈ ਨਹੀਂ ਕਰ ਰਿਹਾ ਸਗੋਂ ਗਮਾਡਾ ਵੱਲੋਂ ਇਨ੍ਹਾਂ ਵੱਲੋਂ ਕੱਟੇ ਗਏ ਨਵੇਂ ਪਲਾਟਾਂ ਦੇ ਨਕਸ਼ੇ ਬਿਨਾਂ ਸੜਕਾਂ ,ਬਿਨਾਂ ਸੀਵਰੇਜ ਅਤੇ ਬਿਨਾਂ ਬਿਜਲੀ ਤੋਂ ਪਾਸ ਕੀਤੇ ਜਾ ਰਹੇ ਹਨ ਅਤੇ ਪਲਾਟ ਧਾਰਕਾਂ ਨੂੰ ਜਰਨੇਟਰ ਨਾਲ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ । ਇਸ ਮੌਕੇ ਜਸਵਿੰਦਰ ਸਿੰਘ ਗਿੱਲ ,ਮੈਡਮ ਹਿਰਦੇਪਾਲ ,ਭਜਨ ਸਿੰਘ ਜਸਬੀਰ ਸਿੰਘ ਗੜਾਂਗ , ਸੰਜੇ ਵੀਰ ਜੀ ਰਾਜੀਵ ਸਹਿਦੇਵ, ਪ੍ਰੇਮ ਸਿੰਘ ,ਸੰਦੀਪ ਸ਼ਰਮਾ ਮਹੇਸ਼ ,ਤਨੂ ਅਗਰਵਾਲ ,ਆਗੂ ਵੀ ਮੌਜੂਦ ਸਨ ।