Punjab

ਦਿੱਲੀ ਕਮੇਟੀ ਚੋਣ ਨਤੀਜਿਆਂ ’ਤੇ ਸੁਖਬੀਰ  ਬਾਦਲ ਦਾ ਅਹਿਮ ਬਿਆਨ :  ਖਾਲਸਾ ਪੰਥ ਦਾ ਸ਼੍ਰੋਮਣੀ ਅਕਾਲੀ ਦਲ ਪੰਥਿਕ ਹਸਤੀ ਦੇ ਹੱਕ ਵਿਚ ਜ਼ਬਰਦਸਤ ਰੈਫਰੰਡਮ

ਅਕਾਲੀ ਦਲ ਦੀ ਪੰਥਿਕ ਵਚਨਬੱਧਤਾ 8ਤੇ ਸਵਾਲ ਕਰਨ ਵਾਲਿਆਂ ਨੁੰ ਸਗਤਾਂ ਨੇ ਸਬਕ ਸਿਖਾਇਆ

ਸ਼੍ਰੋਮਣੀ ਅਕਾਲੀ ਦਲ ਦੇ ਪੰਥਿਕ ਆਦਰਸ਼ਾਂ, ਟੀਚਿਆਂ ਤੇ ਕਿਰਦਾਰ ਉੱਤੇ ਖਾਲਸਾ ਪੰਥ ਦੀ ਮੋਹਰ

ਮਨਜਿੰਦਰ ਸਿੰਘ ਸਿਰਸਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਕਰਨ ਦਾ ਕੀਤਾ ਐਲਾਨ

ਚੰਡੀਗੜ੍ਹ/25 ਅਗਸਤਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਅਕਾਲੀ ਦਲ ਦੀ ਇਤਿਹਾਸਕ ਜਿੱਤ ਨੁੰ ਖਾਲਸਾ ਪੰਥ ਵੱਲੋਂ ਅਕਾਲੀ ਦਲ ਦੀ ਪੰਥਿਕ ਹਸਤੀ ਤੇ ਧਮਰ ਪ੍ਰਤੀ ਵਚਨਬੱਧਤਾ ’ਤੇ ਜ਼ਬਰਦਸਤ ਰੈਫਰੰਡਮ ਕਰਾਰ ਦਿੱਤਾ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਸੰਗਤ ਨੇ ਕਾਂਗਰਸ ਦੀ ਹਮਾਇਤ ਪ੍ਰਾਪਤ ਤੇ ਸੁਖਦੇਵ ਸਿੰਘ ਢੀਂਡਸਾ ਸਮੇਤ ਭਾਜਪਾ ਵੱਲੋਂ ਸਪਾਂਸਰ ਕੀਤੇ ਗਰੁੱਪਾਂ ਤੇ ਸਰਨਾ ਧੜੇ ਨੂੰੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।  ਉਹਨਾਂ ਕਿਹਾ ਕਿ ਭਾਜਪਾ ਵਾਇਆ  ਢੀਂਡਸਾ ਤੇ  ਮਨਜੀਤ ਸਿੰਘ ਜੀ ਕੇ ਨੁੰ 46 ਵਿਚੋਂ ਸਿਰਫ 2 ਸੀਟਾਂ ਮਿਲੀਆਂ ਹਨ ਤੇ ਕਾਂਗਰਸ ਵਾਇਰ ਪਰਮਜੀਤ ਸਿੰਘ ਸਰਨਾ ਦੇ ਹਿੱਸੇ ਸਿਰਫ 14 ਸੀਟਾਂ ਆਈਆਂ ਹਨ। ਉਹਨਾਂ ਕਿਹਾ ਕਿ ਇਹ ਇਕ ਤੁਫਾਨ ਦੀ ਸ਼ੁਰੂਆਤ ਹੈ ਜੋ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਤੇ ਆਪ ਦੋਵਾਂ ਨੁੰ ਉਡਾ ਕੇ ਲੈ ਜਾਵੇਗਾ।
ਬਾਦਲ ਨੇ ਕਿਹਾ ਕਿ ਮੈਂ ਅਕਾਲ ਪੁਰਖ, ਮਹਾਨ ਸਿੱਖ ਗੁਰੂ ਸਾਹਿਬਾਨ ਤੇ  ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਦਾ ਕੋਟਾਨ ਕੋਟਿ ਧੰਨਵਾਦੀ ਹਾਂ ਜਿਹਨਾਂ ਨੇ ਮੈਨੁੰ ਆਸ਼ੀਰਵਾਦ ਦਿੱਤਾ।  ਉਹਨਾਂ ਕਿਹਾ ਕਿ ਮੈਂ ਦੁਨੀਆਂ ਭਰ ਦੀ ਸਿੱਖ ਸੰਗਤ ਦਾ ਵੀ ਧੰਨਵਾਦੀ ਹਾਂ ਜਿਸਨੇ ਆਸ਼ੀਰਵਾਦ ਦਿੱਤਾ ਤੇ ਸਾਨੂੰ ਉਹਨਾਂ ਤੋਂ ਨਿਰੰਤਰ ਹਮਾਇਤ ਮਿਲਣੀ ਜਾਰੀ ਹੈ। ਉਹਨਾਂ ਕਿਹਾ ਕਿ ਮੈਂ ਪੰਥਿਕ ਆਦਰਸ਼ਾਂ ਪ੍ਰਤੀ ਆਪਣੀ ਵਚਨਬੱਧਤਾ ਫਿਰ ਤੋਂ ਦੁਹਰਾਉਂਦਾ ਹਾਂ।
ਬਾਦਲ ਨੇ  ਮਨਜਿੰਦਰ ਸਿੰਘ ਸਿਰਸਾ ਦੀ ਅਗਵਾੲਹੀ ਹੇਠ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਸਮੁੱਚੀ ਟੀਮ ਨੂੰ ਸਿੱਖ ਸੰਗਤ ਤੇ ਵਿਸ਼ਵ ਭਰ ਵਿਚ ਵਸਦੇ ਖਾਲਸਾ ਪੰਥ ਦੀਆਂ ਆਸਾਂ ’ਤੇ ਖਰ੍ਹੇ ਉਤਰਣ ਦੀ ਵਧਾਈ ਵੀ ਦਿੱਤੀ ਤੇ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਇਹ ਅਕਾਲੀ ਦਲ ਵੱਲੋਂ ਪੰਥ ਦੀ ਕੀਤੀ ਜਾ ਹੀ ਸੇਵਾ ਤੇ ਇਸ ਪ੍ਰਤੀ ਵਚਨਬੱਧਤਾ ਨੁੰ ਪ੍ਰਵਾਨਗੀ ਮਿਲਣਾ ਹੀ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ  ਸਿਰਸਾ ਕੋਰੋਨਾ ਪੀੜਤਾਂ, ਕਿਸਾਨਾਂ ਤੇ ਅਫਗਾਨਿਸਤਾਨ ਤੋਂ ਸਿੱਖ ਸ਼ਰਣਾਰਥੀਆਂ ਸਮੇਤ ਸੰਗਤ ਲਈ ਡਟੇ, ਉਸਨੇ ਸਿੱਖਾਂ ਦੇ ਦਿਲ ਜਿੱਤ ਲਏ ਹਨ। ਉਹਨਾਂ ਇਹ ਵੀ ਐਲਾਨ ਕੀਤਾ ਕਿ  ਸਿਰਸਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਕਮੇਟੀ ਲਈ ਮੈਂਬਰ ਵਜੋਂ ਨਾਮਜ਼ਦ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਸੰਗਤਾਂ ਨੇ ਖਾਲਸਾ ਪੰਥ ਨੂੰ ਕੌਮ ਦੇ ਦੁਸ਼ਮਣਾਂ ਦੀ ਸ਼ਹਿ ’ਤੇ ਵੰਡਣ ਤੇ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚਣ ਵਾਲਿਆਂ ਨੁੰ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਤੋਂ ਪੁਲਿਸ ਅਫਸਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੀ ਮਦਦ ਵਾਸਤੇ ਤਾਇਨਾਤ ਕੀਤੇ ਸਨ। ਉਹਨਾਂ ਕਿਹਾ ਕਿ ਸਾਡੇ ਬੂਥ ਪੱਧਰ ਦੇ ਮੈਨੇਜਰਾਂ ਨੁੰ ਧਮਕਾਇਆ ਗਿਆ ਤੇ ਉਹਨਾਂ ’ਤੇ ਛਾਪੇ ਵੀ ਮਾਰੇ ਗਏ। ਉਹਨਾਂ ਦੱਸਿਆ ਕਿ ਅਕਾਲੀ ਦਲ ਦੇ ਹੱਕ ਵਿਚ ਭੁਗਤੀਆਂ ਵੱਡੀ ਗਿਣਤੀ ਵਿਚ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਜਿਸ ਕਾਰਨ 8 ਸੀਟਾਂ ਦਾ ਘਾਟਾ ਪਿਆ। ਉਹਨਾਂ ਕਿਹਾ ਕਿ ਅਕਾਲੀ ਦਲ ਦਿੱਲੀ ਨੂੰ ਪੰਜਾਬ ਸਰਕਾਰ ਤੋਂ ਮਦਦ ਮਿਲੀ ਤੇ ਜਾਗੋ ਪਾਰਟੀ ਦੀ ਮਦਦ ਭਾਜਪਾ ਨੇ ਕੀਤੀ ਤੇ ਇਸਦੇ ਕੌਂਸਲਰਾਂ ਤੇ ਬੂਥ ਪੱਧਰ ਦੇ ਆਗੂਆਂ ਨੇ ਸੁਖਦੇਵ ਸਿੰਘ ਢੀਂਡਸਾ ਤੇ ਮਨਜੀਤ ਸਿੰਘ ਜੀ ਕੇ ਦੀ ਮਦਦ ਵਾਸਤੇ ਮੀਟਿੰਗਾਂ ਵੀ ਕੀਤੀਆਂ।
ਇਸ ਮੌਕੇ  ਮਨਜਿੰਦਰ ਸਿੰਘ ਸਿਰਸਾ  ਨੇ ਮਨੁੱਖਤਾ ਤੇ ਸਿੱਖੀ ਦੇ ਪ੍ਰਚਾਰ ਲਈ ਕੀਤੀ ਗਈ ਸੇਵਾ ਦੇ ਹੱਕ ਵਿਚ ਫਤਵਾ ਦੇਣ ’ਤੇ ਸੰਗਤ ਦਾ ਧੰਨਵਾਦ ਕੀਤਾ। ਉਹਨਾਂ ਨੇ ਅਕਾਲੀ ਦਲ ਤੋਂ ਲਾਭ ਲੈ ਕੇ ਭੱਜ ਕੇ ਵੱਖਰੀਆਂ ਪਾਰਟੀਆਂ ਬਣਾ ਕੇ ਚੋਣਾਂ ਲੜਨ ਵਾਲੇ  ਵਾਲੇ ਮੌਕਾਪ੍ਰਸਤਾਂ ਨੁੰ ਸਬਕ ਸਿਖਾਉਣ ਲਈ ਵੀ ਸੰਗਤ ਦਾ ਧੰਨਵਾਦ ਕੀਤਾ ਜਿਹਨਾਂ ਦਾ ਮੁਕੰਮਲ ਸਫਾਇਆ ਹੋ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!