ਰਾਹੁਲ ਗਾਂਧੀ ਨੇ ਵਿਧਾਇਕਾਂ ਨੂੰ ਫੋਨ ਕਰਕੇ ਲਈ ਫੀਡ ਬੈਕ,ਗੁਰਕੀਰਤ ਕੋਟਲੀ ਵਲੋਂ ਅਗਲੀਆਂ ਚੋਣਾਂ ਕੈਪਟਨ ਦੀ ਅਗਵਾਈ ਚ ਲੜਨ ਦੀ ਵਕਾਲਤ
ਆਲ ਇੰਡੀਆ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਾਂਗਰਸ ਅੰਦਰ ਚੱਲ ਰਹੇ ਕਲੇਸ਼ ਨੂੰ ਲੈ ਕਾਂਗਰਸ ਵਿਧਾਇਕਾਂ ਨਾਲ ਫੋਨ ਤੇ ਗੱਲ ਕੀਤੀ ਹੈ । ਉਨ੍ਹਾਂ ਤੋਂ ਫੀਡ ਬੈਕ ਲਈ ਹੈ । ਇਸ ਦਾ ਖੁਲਾਸ਼ਾ ਕਾਂਗਰਸ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕੀਤਾ ਹੈ । ਗੁਰਕੀਰਤ ਸਿੰਘ ਨੇ ਕਿਹਾ ਰਾਹੁਲ ਗਾਂਧੀ ਵਲੋਂ ਉਨ੍ਹਾਂ ਨੂੰ ਫੋਨ ਕੀਤਾ ਗਿਆ ਅਤੇ ਉਨ੍ਹਾਂ ਦਾ ਪੱਖ ਪੁੱਛਿਆ ਹੈ ਉਨ੍ਹਾਂ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਹੈ । ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਇਕ ਦੋ ਮੁਦਿਆਂ ਦਾ ਹੱਲ ਨਿਕਲਣਾ ਚਾਹੀਦਾ ਹੈ । ਬੇਅਦਬੀ ਦਾ ਮਾਮਲਾ ਕਾਫੀ ਵੱਡਾ ਮਸਲਾ ਹੈ ਇਸ ਤੇ ਇਨਸਾਫ ਮਿਲਣਾ ਚਾਹੀਦਾ ਹੈ । ਬੇਅਦਬੀ ਦੇ ਮਾਮਲੇ ਵਿੱਚ ਲੋਕਾਂ ਵਿੱਚ ਧਾਰਨਾ ਬਣੀ ਹੋਈ ਹੈ । ਇਹ ਮਾਮਲਾ ਲਟਕ ਗਿਆ ਹੈ । ਇਸ ਨੂੰ ਦੂਰ ਕਰਨਾ ਚਾਹੀਦਾ ਹੈ । ਸਾਢੇ 4 ਸਾਲ ਬੀਤ ਗਏ ,ਹਾਲੇ ਅਸੀਂ ਕਿਸੇ ਨਤੀਜੇ ਨਹੀਂ ਨਿਕਲੇ ਹਾਂ । ਇਸ ਲਈ ਇਸ ਮਸਲੇ ਦਾ ਹੱਲ ਨਿਕਲਣਾ ਚਾਹੀਦਾ ਹੈ । ਰਾਹੁਲ ਗਾਂਧੀ ਨੇ ਭਰੋਸ਼ਾ ਦਿੱਤਾ ਹੈ , ਉਹ ਇਸ ਮਾਮਲੇ ਵਿੱਚ ਦਖਲ ਦੇਣਗੇ । ਇਕ ਦੋ ਮਾਮਲੇ ਉਠਾਏ ਹਨ ਜਿਨ੍ਹਾਂ ਦਾ ਹੱਲ ਨਿਕਲਣਾ ਚਾਹੀਦਾ ਹੈ । ਗੁਰਕੀਰਤ ਕੋਟਲੀ ਨੇ ਕਿਹਾ ਕਿ ਚੋਣ ਸਾਲ ਵਿੱਚ ਜਾ ਰਹੇ ਹਾਂ ਅਤੇ ਪਾਰਟੀ ਅੰਦਰ ਵੱਖਰੇ ਵੱਖਰੇ ਬਿਆਨ ਆ ਰਹੇ ਹਨ ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ ।
ਗੁਰਕੀਰਤ ਕੋਟਲੀ ਨੇ ਕਿਹਾ ਕਿ ਉਨ੍ਹਾਂ ਨੇ ਅਗਲੀਆਂ ਚੋਣਾਂ ਕੈਪਟਨ ਦੀ ਅਗਵਾਈ ਚ ਲੜਨ ਦੀ ਵਕਾਲਤ ਕੀਤੀ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਅਜੇ ਇੰਤਜ਼ਾਰ ਕਰਨਾ ਚਾਹੀਦਾ ਹੈ। ਕੋਟਲੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਨੂੰ ਲੀਡ ਕਰਨਗੇ । ਇਸ ਸਮੇ ਪਾਰਟੀ ਵਿੱਚ ਤਬਦੀਲੀ ਦਾ ਗ਼ਲਤ ਅਸਰ ਜਾਏਗਾ । ਕੋਟਲੀ ਨੇ ਕਿਹਾ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੀਡ ਕਰਨ ।