January 19, 2021

2832 ਆਈ.ਟੀ ਮਾਹਿਰਾਂ ਵਿਚੋ ਤਿੰਨ ਹੋਏ ਪਾਸ, ਪੰਜਾਬ ਸਰਕਾਰ 322 ਅਸਾਮੀਆਂ ਲਈ ਦੋਬਾਰਾ ਲਏਗੀ ਪ੍ਰੀਖਿਆ

2832 ਆਈ.ਟੀ ਮਾਹਿਰਾਂ ਵਿਚੋ ਤਿੰਨ ਹੋਏ  ਪਾਸ, ਪੰਜਾਬ ਸਰਕਾਰ 322 ਅਸਾਮੀਆਂ ਲਈ ਦੋਬਾਰਾ ਲਏਗੀ ਪ੍ਰੀਖਿਆ

ਆਈ.ਟੀ. ਕਾਡਰ ਦੇ 322 ਤਕਨੀਕੀ ਮਾਹਿਰਾਂ ਦੀ 27 ਦਸੰਬਰ ਨੂੰ ਮੁਹਾਲੀ ਵਿਖੇ ਹੋਵੇਗੀ ਪ੍ਰੀਖਿਆ

ਪ੍ਰਸ਼ਾਂਤ ਸ਼ਰਮਾ

ਹਰ ਇਕ ਦੀ ਇੱਛਾ ਹੁੰਦੀ ਹੈ ਕਿ ਉਸਨੂੰ ਸਰਕਾਰੀ ਨੌਕਰੀ ਮਿਲ ਜਾਵੇ ਪਰ ਕੀ ਬਾਰ ਸਰਕਾਰ ਮੌਕਾ ਦਿੰਦੀ ਹੈ ਪਰ ਉਮੀਦਵਾਰ ਟੈਸਟ ਹੀ ਪਾਸ ਨਹੀਂ ਕਰ ਪਾਉਂਦੇ । ਪੰਜਾਬ ਅੰਦਰ ਇਕ ਪਾਸੇ ਸਰਕਾਰੀ ਨੌਕਰੀਆਂ ਦੀ ਮੰਗ ਕੀਤੀ ਜਾ ਰਹੀ ਹੈ । ਦੂਜੇ ਪਾਸੇ ਹਾਲਤ ਇਹ ਹਨ ਕਿ ਪੰਜਾਬ ਸਰਕਾਰ ਨੇ ਆਈ ਟੀ ਮਾਹਰ ਰੱਖਣੇ ਹਨ ਅਤੇ ਸਰਕਾਰ ਨੂੰ ਯੋਗ ਆਈ ਟੀ ਮਾਹਿਰ ਨਹੀਂ ਮਿਲ ਰਹੇ ਹਨ । ਸਰਕਾਰ ਵਲੋਂ ਇਹਨਾਂ 322 ਅਸਾਮੀਆਂ ਲਈ ਪਹਿਲਾ ਵੀ ਪ੍ਰੀਖਿਆ ਲਈ ਜਾ ਚੁਕੀ ਹੈ ਲੇਕਿਨ ਇਸ ਜਦੋ ਨਤੀਜਾ ਆਇਆ ਤਾਂ ਸਾਰੇ ਹੈਰਾਨ ਹਨ ਕਿ ਸਰਕਾਰ ਵਲੋਂ ਇਨ੍ਹਾਂ ਅਸਾਮੀਆਂ 2832 ਉਮੀਦਵਾਰਾਂ ਨੂੰ ਸ਼ੋਰਟ ਲਿਸਟ ਕੀਤਾ ਗਿਆ ਸੀ । ਜਦੋ ਉਨ੍ਹਾਂ ਦੀ ਲਿਖਤ ਪ੍ਰੀਖਿਆ ਲਈ ਗਈ ਤਾਂ ਸਿਰਫ 3 ਉਮੀਦਵਾਰ ਹੀ ਪਾਸ ਹੋਏ । ਜਿਸ ਕਾਰਨ ਪੰਜਾਬ ਸਰਕਾਰ ਨੂੰ ਹੁਣ ਫ਼ਿਰ ਦੋਬਾਰਾ ਪ੍ਰੀਖਿਆ ਲੈਣੀ ਪੈ ਰਹੀ ਹੈ । ਇਸ ਲਈ ਸਰਕਾਰ ਹੁਣ ਫ਼ਿਰ ਦੋਬਾਰਾ ਸੀਨੀਅਰ ਸਿਸਟਮ ਮੈਨੇਜਰ, ਸਿਸਟਮ ਮੈਨੇਜਰ, ਐਸਿਸਟੈਂਟ ਮੈਨੇਜਰ ਅਤੇ ਟੈਕਨੀਕਲ ਐਸਿਸਟੈਂਟ ਸਮੇਤ ਆਈ.ਟੀ. ਕਾਡਰ ਦੀਆਂ 322 ਅਸਾਮੀਆਂ ਲਈ ਪ੍ਰੀਖਿਆ 27 ਦਸੰਬਰ, 2020 ਨੂੰ ਮੁਹਾਲੀ ਵਿਖੇ ਲੈਣ ਜਾ ਰਹੀ ਹੈ ।

ਪਹਿਲਾ 12 ਸਤੰਬਰ ਨੂੰ ਲਿਆ ਸੀ ਲਿਖਤੀ ਟੈਸਟ
ਇਸ ਤੋਂ ਪਹਿਲਾ ਇਸ ਭਰਤੀ ਲਈ 2 ਫਰਵਰੀ 2020 ਅਤੇ 31 ਜੁਲਾਈ 2020 ਤਕ ਅਰਜੀਆਂ ਮੰਗੀਆਂ ਗਈਆਂ ਸਨ । ਪੰਜਾਬ ਸਰਕਾਰ ਨੇ 12 ਸਤੰਬਰ, 2020 ਇਹਨਾਂ 322 ਅਸਾਮੀਆਂ ਲਈ ਪ੍ਰੀਖਿਆ ਲਈ ਸੀ । ਇਹਨਾਂ ਅਸਾਮੀਆਂ ਲਈ 2832 ਉਮੀਦਵਾਰਾਂ ਨੂੰ ਸ਼ੋਰਟ ਲਿਸਟ ਕੀਤਾ ਗਿਆ ਸੀ , ਜਦੋ ਇਹਨਾਂ ਦਾ ਲਿਖਤੀ ਟੈਸਟ ਲਿਆ ਗਿਆ ਸੀ । ਉਸ ਵਿਚੋ ਸਿਰਫ 3 ਉਮੀਦਵਾਰ ਹੀ ਪਾਸ ਹੋਏ ਸਨ ਜਿਸ ਕਾਰਨ ਸਰਕਾਰ ਹੁਣ ਸਰਕਾਰ ਦੁਬਾਰਾ ਲਿਖਿਤ ਪ੍ਰੀਖਿਆ ਲੈਣ ਜਾ ਰਹੀ ਹੈ ।
ਸੂਬਾ ਸਰਕਾਰ ਵੱਲੋਂ ਇਹ ਭਰਤੀ ਕੌਮੀ ਈ-ਗਵਰਨੈਂਸ ਪ੍ਰੋਗਰਾਮ ਦੇ ਤਹਿਤ ਡਿਜੀਟਲ ਇੰਡੀਆ ਵਰਗੇ ਵੱਖ-ਵੱਖ ਪ੍ਰੋਜੈਕਟਾਂ ਨੂੰ ਚਲਾਉਣ ਲਈ ਸੂਬਾ ਪੱਧਰੀ ਆਈ.ਟੀ. ਕਾਡਰ ਸਿਰਜਣ ਦੇ ਉਪਰਾਲਿਆਂ ਦੀ ਲੜੀ ਦਾ ਹਿੱਸਾ ਹੈ ਤਾਂ ਕਿ ਸੂਬੇ ਨੂੰ ਡਿਜੀਟਲ ਤੌਰ ‘ਤੇ ਸਸ਼ਕਤੀਕਰਨ ਸਮਾਜ ਵਿੱਚ ਤਬਦੀਲ ਕੀਤਾ ਜਾ ਸਕੇ।
ਇਹ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਕੀ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਦੇ ਵਧੀਕ ਮੁੱਖ ਸਕੱਤਰ ਅਨੁਰਿਧ ਤਿਵਾੜੀ ਨੇ ਦੱਸਿਆ ਕਿ ਆਈ.ਟੀ. ਕਾਡਰ ਦੀ ਭਰਤੀ ਪ੍ਰਕ੍ਰਿਆ ਸਤੰਬਰ, 2020 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਸੂਬੇ ਦੇ ਆਈ.ਟੀ. ਕਾਡਰ ਲਈ ਚਾਹਵਾਨ ਅਤੇ ਤਜਰਬੇਕਾਰ ਟੈਕਨੋਕਰੇਟਾਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਜਿਨ੍ਹਾਂ ਦੀਆਂ ਸੇਵਾਵਾਂ ਠੇਕੇ ਦੇ ਆਧਾਰ ‘ਤੇ ਲਈਆਂ ਜਾਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਆਈ.ਟੀ. ਪੇਸ਼ੇਵਾਰ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਾਇਨਾਤ ਕੀਤੇ ਜਾਣਗੇ ਤਾਂ ਕਿ ਸੂਬਾ ਸਰਕਾਰ ਵੱਲੋਂ ਵਿਕਸਤ ਕੀਤੇ ਜਾ ਰਹੇ ਸਾਂਝੇ ਪਲੇਟਫਾਰਮ ਉਤੇ ਇਕ-ਦੂਜੇ ਵਿਭਾਗ ਦੀ ਸੂਚਨਾ ਸੁਚਾਰੂ ਰੂਪ ਵਿੱਚ ਸਾਂਝੀ ਕਰਨ ‘ਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਸ੍ਰੀ ਤਿਵਾੜੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਕਾਡਰ ਐਮਸੇਵਾ, ਡਿਜੀਲੌਕਰ, ਸੇਵਾ ਕੇਂਦਰਾਂ ਅਤੇ ਜੀ.ਈ.ਐਮ/ਈ-ਪ੍ਰੋਕਿਊਰਮੈਂਟ ਵਰਗੀਆਂ ਵੱਖ-ਵੱਖ ਵਿਭਾਗੀ ਸੇਵਾਵਾਂ ਨੂੰ ਇਕਸੂਤਰ ਵਿੱਚ ਪ੍ਰੋਣ ਲਈ ਵਿਭਾਗਾਂ ਦੀ ਮਦਦ ਕਰੇਗਾ।