Punjab
ਪੰਜਾਬ ਇਕ ਗੰਭੀਰ ਆਰਥਿਕ ਸੰਕਟ ਦੇ ਸ਼ਿਕੰਜੇ ਵਿੱਚ , ਪੰਜਾਬ ਭਾਰਤ ਦਾ ਸਭ ਤੋਂ ਕਰਜ਼ਦਾਰ ਸੂਬਾ : ਰਾਜਪਾਲ
ਪੰਜਾਬ ਇਕ ਗੰਭੀਰ ਆਰਥਿਕ ਸੰਕਟ ਦੇ ਸ਼ਿਕੰਜੇ ਵਿੱਚ , ਪੰਜਾਬ ਭਾਰਤ ਦਾ ਸਭ ਤੋਂ ਕਰਜ਼ਦਾਰ ਸੂਬਾ : ਰਾਜਪਾਲ
ਪੰਜਾਬ ਦੇ ਰਾਜਪਾਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਰਾਜ ਦੀ ਵਿੱਤੀ ਹਾਲਤ ਮੁੱਖ ਤੌਰ ਤੇ ਪ੍ਰਾਪਤੀਆਂ ਅਤੇ ਖਰਚਿਆ ਵਿੱਚ ਮੇਲ ਨਾ ਹੋਣ ਕਾਰਨ ਦਬਾਅ ਹੇਠ ਰਹੀ ਹੈ। ਕਈ ਸਾਲਾਂ ਤੋਂ ਵੱਡੇ ਵਿੱਤੀ ਘਾਟੇ ਦੇ ਬਣੇ ਰਹਿਣ ਕਾਰਨ ਕਰਜ਼ੇ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ,ਜੋ ਹੁਣ 3.5 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।ਭਾਰਤ ਸਰਕਾਰ ਦੇ ਨਿਯਮ ਅਨੁਸਾਰ ਰਾਜ ਨੂੰ ਕਰਜ਼ੇ ਦੇ ਬੋਝ ਵਾਲੇ ਰਾਜ ਵਜੋਂ ਸ੍ਰੇਣੀਬੱਧ ਕੀਤਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਰਾਜ ਦੀ ਵਿੱਤੀ ਰਿਪੋਰਟ 2021-22 ਦੇ ਅਨੁਸਾਰ, ਪੰਜਾਬ ਦਾ ਕਰਜ਼ਾ ਜੀ ਐਸ ਡੀ ਪੀ ਅਨੁਪਾਤ 42.5% ਹੈ ਜੋ ਜੰਮੂ ਕਸ਼ਮੀਰ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਤੋਂ ਬਾਅਦ ਸਭ ਤੋਂ ਵੱਧ ਹੈ ਇਹ ਸਪੱਸਟ ਤੋਰ ਤੇ ਪੰਜਾਬ ਨੂੰ ਭਾਰਤ ਦਾ ਸਭ ਤੋਂ ਵੱਡਾ ਕਰਜ਼ਦਾਰ ਸੂਬਾ ਬਣਾਉਂਦਾ ਹੈ।