Updatepunjab Desk :
ਦੇਸ਼ ਅੰਦਰ ਵੱਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਕਾਰਨ ਜਿਥੇ ਪੰਜਾਬ ਦੇ ਖ਼ਾਜ਼ਨੇ ਨੂੰ ਭਾਗ ਲੱਗੇ ਹਨ । ਓਥੇ ਪੰਜਾਬ ਦੇ ਸ਼ਰਾਬੀ ਵੀ ਖਜਾਨੇ ਵਿਚ ਆਪਣਾ ਯੋਗਦਾਨ ਪਾਉਂਣ ਤੋਂ ਪਿੱਛੇ ਨਹੀਂ ਹੱਟੇ ਹਨ । ਜਿਸ ਕਾਰਨ ਪੰਜਾਬ ਸਰਕਾਰ ਦੇ ਅੰਤਿਮ ਸਾਲ ਵਿੱਚ ਸਰਕਾਰ ਦੀ ਆਮਦਨ ਵਿੱਚ ਇਜ਼ਾਫਾ ਦੇਖਣ ਨੂੰ ਮਿਲਿਆ ਹੈ । ਜਿਥੇ ਦੇਸ਼ ਅੰਦਰ ਪੈਟਰੋਲ ਦੀਆਂ ਵਧੀਆ ਕੀਮਤਾਂ ਦਾ ਵਿਰੋਧੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ ਪਰ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਪੰਜਾਬ ਸਰਕਾਰ ਲਈ ਵਰਦਾਨ ਬਣ ਰਹੀਆਂ ਹਨ । ਪਿਛਲੇ ਸਾਲ ਕੋਰੋਨਾ ਦੇ ਕਾਰਨ ਸ਼ਰਾਬੀਆਂ ਨੂੰ ਘਰ ਬੈਠਣਾ ਪਿਆ ਸੀ ,ਲੇਕਿਨ ਸ਼ਰਾਬੀਆਂ ਨੇ ਇਸ ਸਾਲ ਉਸ ਦੀ ਕਸਰ ਕੱਢ ਦਿਤੀ ਹੈ ।ਜਿਸ ਕਾਰਨ ਸਰਕਾਰ ਦੀ ਆਮਦਨ ਵਿੱਚ ਪਿਛਲੇ ਸਾਲ ਨਾਲੋਂ ਵਾਧਾ ਹੋਇਆ ਹੈ । (updatepunjab)
ਦੇਸ਼ ਅੰਦਰ ਪੈਟਰੋਲ ਦੀਆਂ ਵਧੀਆ ਕੀਮਤਾਂ ਕਾਰਨ ਇਸ ਸਾਲ ਜੂਨ 2021 ਤੱਕ ਸਰਕਾਰ ਨੂੰ ਪੈਟਰੋਲ ਤੋਂ ਹੋਣ ਵਾਲੀ ਆਮਦਨ ਵਿੱਚ 20 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ । ਜਦੋ ਕਿ ਸ਼ਰਾਬ ਤੋਂ 15 ਫ਼ੀਸਦੀ ਆਮਦਨ ਵਧੀ ਹੈ । ਪੰਜਾਬ ਸਰਕਾਰ ਨੂੰ ਜੂਨ ਮਹੀਨੇ ਤੱਕ ਪੈਟਰੋਲ ਤੋਂ 1875 ਕਰੋੜ ਦੀ ਆਮਦਨ ਹੋਈ ਹੈ । ਜਦਕਿ ਸ਼ਰਾਬ ਤੋਂ 1408 ਕਰੋੜ ਦੀ ਆਮਦਨ ਹੋਈ ਹੈ ।ਕੁਲ ਮਿਲਾ ਕੇ ਸਰਕਾਰ ਸਿਰਫ ਪੈਟਰੋਲ ਅਤੇ ਸ਼ਰਾਬ ਤੋਂ 3283 ਕਰੋੜ ਦੀ ਆਮਦਨ ਹੋਈ ਹੈ ।
ਇਸ ਤੋਂ ਇਲਵਾ ਪੰਜਾਬ ਸਰਕਾਰ ਨੇ ਕੇਂਦਰੀ ਟੈਕਸ ਦੇ ਹਿੱਸੇ ਦੇ ਰੂਪ ਵਿੱਚ 2123 ਕਰੋੜ ਰੁਪਏ ਦੀ ਆਮਦਨ ਹੋਈ ਹੈ ,ਜੋ ਕਿ ਪਿਛਲੇ ਸਾਲ ਤੋਂ 3 ਫ਼ੀਸਦੀ ਜ਼ਿਆਦਾ ਹੈ ।ਸਰਕਾਰ ਨੂੰ ਨਾਨ ਟੈਕਸ ਰੈਵੇਨਿਊ ਤੋਂ 758 ਕਰੋੜ ਦੀ ਆਮਦਨ ਹੋਈ ਹੈ ਜੋ ਪਿਛਲੇ ਸਾਲ ਨਾਲੋਂ 5 ਫ਼ੀਸਦੀ ਜ਼ਿਆਦਾ ਹੈ ।
(updatepunjab )
Back to top button
error: Sorry Content is protected !!