Punjab
ਪੰਜਾਬ ਵਿਚ ਪੈਟਰੋਲ , ਡੀਜ਼ਲ ਅਤੇ ਅਚਲ ਸੰਪਤੀ ਖਰੀਦਣੀ ਹੋਈ ਮਹਿੰਗੀ , ਸਰਕਾਰ ਨੇ ਲਾਇਆ ਟੈਕਸ
ਪੰਜਾਬ ਸਰਕਾਰ ਨੇ ਬਜਟ ਪੇਸ਼ ਕਰਨ ਤੋਂ ਬਾਅਦ ਪੰਜਾਬ ਦੀ ਜਨਤਾ ਤੇ ਟੈਕਸ ਦਾ ਭਾਰ ਪਾ ਦਿੱਤਾ ਹੈ । ਇਸ ਨੂੰ ਲੈ ਕੇ ਵਿੱਤ ਵਿਭਾਗ ਨੇ ਪੱਤਰ ਜਾਰੀ ਕਰ ਦਿਤਾ ਗਿਆ ਹੈ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਸਪੈਸ਼ਲ ਬੁਨਿਆਦੀ ਢਾਂਚਾ ਫੀਸ ਲਗਾ ਦਿਤਾ ਹੈ ।
ਜਿਸ ਦੇ ਤਹਿਤ ਪ੍ਰਤੀ ਲੀਟਰ ਪੈਟਰੋਲ ਤੇ 25 ਪੈਸੇ, ਪ੍ਰਤੀ ਲੀਟਰ ਡੀਜ਼ਲ ਤੇ 25 ਪੈਸੇ ਅਤੇ ਅਚਲ ਪ੍ਰੋਪਰਟੀ ਖਰੀਦ ਕਰਨ ਤੇ ਪ੍ਰੋਪਰਟੀ ਦੀ ਖਰੀਦ ਕੀਮਤ ਦੇ ਹਰ 100 ਰੁਪਏ ਤੇ 25 ਪੈਸੇ ਫੀਸ ਲਗਾ ਦਿਤੀ ਗਈ ਹੈ । ਇਸ ਨਾਲ ਪੰਜਾਬ ਅੰਦਰ ਪੈਟਰੋਲ ਤੇ ਡੀਜ਼ਲ ਮਹਿੰਗਾ ਹੋ ਗਿਆ ਹੈ । ਇਹ ਪੱਤਰ 5 ਅਪ੍ਰੈਲ ਨੂੰ ਜਾਰੀ ਕਰ ਦਿਤਾ ਗਿਆ ਹੈ । ਜਿਸ ਵਿਚ ਕਿਹਾ ਗਿਆ ਹੈ ਕਿ ਇਸ ਪੱਤਰ ਦੇ ਜਾਰੀ ਹੋਣ ਨਾਲ ਇਹ ਫੀਸ ਲਾਗੂ ਹੋ ਗਈ ਹੈ।