June 14, 2021

ਪੰਜਾਬ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਤੋਂ ਤੰਗ ਆਏ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜਾਹਰਾ 

ਪੰਜਾਬ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਤੋਂ ਤੰਗ ਆਏ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜਾਹਰਾ 

ਚੰਡੀਗੜ੍ਹ, 8 ਜੂਨ () : ਪੰਜਾਬ ਸਰਕਾਰ ਦੇ ਚੰਡੀਗੜ੍ਹ ਵਿਖੇ ਸਥਿਤ ਸਮੂਹ ਡਾਇਰੈਕਟੋਰੇਟ ਦੇ ਸਮੁੱਚੇ ਕਰਮਚਾਰੀਆਂ ਵੱਲੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋਂ ਦਿੱਤੇ ਗਏ ਐਕਸ਼ਨ ਅਨੁਸਾਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਜਿਵੇਂ ਕਿ ਛੇਵੇਂ ਪੇ-ਕਮਿਸ਼ਨ ਦੀ ਮਿਆਦ ਬਾਰ-ਬਾਰ ਵਧਾਉਣਾ, ਪਿਛਲੇ ਲੰਬੇ ਸਮੇਂ ਤੋਂ ਪੈਡਿੰਗ ਡੀ.ਏ. ਦੀਆਂ ਕਿਸ਼ਤਾਂ ਜਾਰੀ ਨਾ ਕਰਨਾ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ, ਕੰਚੇ ਮੁਲਾਜਮ ਪੱਕੇ ਨਾ ਕਰਨ ਅਤੇ ਇਸਤੋਂ ਇਲਾਵਾ ਹੋਰ ਕਈ ਅਹਿਮ ਅਤੇ ਹੱਕੀ ਮੰਗਾਂ ਨਾ ਮੰਨਣ ਦੇ ਵਿਰੁੱਧ ਸੈਕਟਰ-17 ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਪਰਦਰਸ਼ਨ ਦੌਰਾਨ ਕਿਰਤ ਵਿਭਾਗ ਪੰਜਾਬ, ਦਫਤਰ ਕਿਰਤ ਕਮਿਸ਼ਨਰ ਪੰਜਾਬ ਵੱਲੋਂ ਪੱਤਰ ਨੰ: ਲੇਖਾ/2021/875-5287 ਮਿਤੀ: 07-06-2021 ਸਾਰ 2016-17 ਦੌਰਾਨ ਭਰਤੀ ਹੋਏ ਗਰੁੱਪ ਸੀ ਦੇ ਕਰਮਚਾਰੀਆਂ ਨੂੰ ਕਿਰਤ ਵਿਭਾਗ ਵੱਲੋਂ ਜਾਰੀ ਮਿਨੀਮਮ ਵੇਜਿਜ ਅਨੁਸਾਰ ਗਰੁੱਪ-ਬੀ ਵਿੱਚ ਸਮਝਦੇ ਹੋਏ ਵਾਧੂ ਦਿੱਤੀ ਗਈ ਤਨਖਾਹ ਦੀ ਰਿਕਵਰੀ ਕਰਨ ਸਬੰਧੀ ਜਾਰੀ ਕੀਤੇ ਗਏ ਪੱਤਰ ਅਤੇ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਕਰਨ ਗਏ ਬੇਰੋਜਗਾਰਾਂ ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀ ਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਇਸ ਅਰਥੀ ਫੂਕ ਮੁਜਾਹਰੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵੱਡੀ ਗਿਣਤੀ ਵਿੱਚ ਮੁਲਾਜਮਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਸ੍ਰੀ ਮਨਦੀਪ ਸਿੰਘ ਸਿੱਧੂ, ਜਨਰਲ ਸਕੱਤਰ ਪੀਐਸਅੇਮਐਸਯੂ,ਪੰਜਾਬ, ਸ੍ਰੀ ਰੰਜੀਵ ਸ਼ਰਮਾਂ, ਸ੍ਰੀ ਸੈਮੂਅਲ ਮਸੀਹ, ਸ੍ਰੀ ਜਸਵਿੰਦਰ ਸਿੰਘ ਸੀਨੀਅਰ ਆਗੂ ਪੀਐਸਐਮਐਸਯੂ ਅਤੇ ਸਾਂਝਾ ਮੁਲਾਜਮ ਮੰਚ ਪੰਜਾਬ ਅਤੇ ਯੂ.ਟੀ. ਤੋਂ ਇਲਾਵਾ ਸ੍ਰੀ ਜਗਜੀਵਨ ਸਿੰਘ ਪ੍ਰਧਾਨ ਪੰਜਾਬ ਟਰਾਂਸਪੋਰਟ ਸਟਾਫ ਐਸੋਸੀਏਸ਼ਨ, ਸ੍ਰੀ ਜਜਿੰਦਰ ਸਿੰਘ ਪ੍ਰਧਾਨ ਕਲਾਸ-4 ਕਰਮਚਾਰੀ, ਸ੍ਰੀ ਅਮਰਜੀਤ ਸਿੰਘ, ਸ੍ਰੀਮਤੀ ਕਮਲਦੀਪ ਕੌਰ ਪ੍ਰਧਾਨ ਲੇਡੀਜ਼ ਵਿੰਗ, ਸ੍ਰੀ ਰੌਕਡ ਮਸੀਹ, ਸ੍ਰੀ ਸੰਦੀਪ ਬਰਾੜ, ਦਿਦਾਰ ਸਿੰਘ, ਪਰਵਿੰਦਰ ਸਿੰਘ ਸਰਾਂ, ਕੁਲਬੀਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਵੱਲੋਂ ਭਾਗ ਲਿਆ ਗਿਆ । ਇਸ ਮੁਜਾਹਰੇ ਦੌਰਾਨ ਸ੍ਰੀ ਮਨਦੀਪ ਸਿੱਧੂ, ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ ਪੰਜਾਬ ਵੱਲੋਂ ਮਿਤੀ: 06-06-2021 ਨੂੰ ਪੀ.ਐਸ.ਅੇਮ.ਅੇਸ.ਯੂ ਦੀ ਸਟੇਟ ਪੱਧਰ ਦੀ ਮੀਟਿੰਗ ਦੌਰਾਨ ਲਏ ਗਏ ਫੈਸਲਿਆ ਅਨੁਸਾਰ ਮਿਤੀ: 15-06-2021 ਤੋਂ ਸਮੂਹ ਵਿਭਾਗਾਂ ਦੇ ਕਰਮਚਾਰੀਆ ਨੂੰ ਗੇਟ ਰੈਲੀਆਂ ਕਰਕੇ ਪੰਜਾਬ ਸਰਕਾਰ ਵਿਰੁੱਧ ਮੁਜਾਹਰੇ ਕਰਨ ਅਤੇ ਇਸਤੋਂ ਬਾਅਦ ਮਿਤੀ: 23-06-2021 ਤੋਂ 27-06-2021 ਤੱਕ ਮੁਕੰਮਲ ਰੂਪ ਵਿੱਚ ਕੰਮ ਬੰਦ ਕਰਨ ਸਬੰਧੀ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਲਈ ਲਾਮਬੰਦ ਕੀਤਾ ਗਿਆ ।