March 3, 2021

ਸੋਸਲ ਮੀਡਿਆ ਤੇ ਚੜਤ ਦੇ ਬਾਵਜੂਦ , ਜਮੀਨ ਤੇ ਆਪ ਹੋਈ ਢੇਰ  

ਸੋਸਲ ਮੀਡਿਆ ਤੇ ਚੜਤ ਦੇ ਬਾਵਜੂਦ , ਜਮੀਨ ਤੇ ਆਪ ਹੋਈ ਢੇਰ  

ਨਗਰ ਕੌਂਸਲਾਂ ਦੀਆਂ ਚੋਣਾਂ  ਨੇ ਇਕ ਗੱਲ ਸਾਫ ਕਰ ਦਿੱਤੀ ਹੈ ਕਿ ਸੋਸਲ ਮੀਡਿਆ ਤੇ ਪ੍ਰਚਾਰ  ਅਤੇ ਵੱਡੇ ਵੱਡੇ ਰੋਜਾਨਾ ਬਿਆਨ ਜਾਰੀ ਕਰਨ ਨਾਲ ਚੋਣਾਂ ਨਹੀਂ ਜਿਤਿਆ ਜਾ ਸਕਦੀਆਂ ਹਨ । ਇਸ ਲਈ ਜਮੀਨ ਨਾਲ ਜੁੜਨਾ ਪੈਂਦਾ ਹੈ ।  ਆਮ ਆਦਮੀ ਪਾਰਟੀ ਦੇ ਨੇਤਾ ਤੇ  ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ , ਆਪ ਦੇ ਪ੍ਰਧਾਨ ਭਗਵੰਤ ਸਿੰਘ ਮਾਨ, ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਆਪ ਦੇ ਉਹ ਲੀਡਰ ਹਨ , ਜੋ ਰੋਜਾਨਾ ਕੋਈ ਨਾ ਕੋਈ ਬਿਆਨ ਜਾਰੀ ਕਰਦੇ ਹਨ । ਕੋਈ ਦਿਨ ਅਜਿਹਾ ਨਹੀਂ ਗਿਆ ਜਦੋ ਇਹਨਾਂ ਨੇ ਬਿਆਨ ਨਾ ਜਾਰੀ ਕੀਤਾ ਹੋਵੇ ।

ਅਮਨ ਅਰੋੜਾ ਤਾਂ ਐਮ ਐਲ ਏ ਹੋਸਟਲ ਵਿਚ ਬੈਠਕ ਕੇ ਮੀਡਿਆ ਨੂੰ ਸੱਦ ਕੇ ਕੋਈ ਨਾ ਕੋਈ ਬਿਆਨ ਜਾਰੀ ਕਰਦੇ ਸਨ ਤੇ ਹਰ ਦਿਨ ਵਟ੍ਸਅੱਪ ਤੇ ਸੰਦੇਸ਼ ਪਾਉਂਦੇ ਸਨ ਕਿ ਮੈਂ ਐਮ ਐਲ ਏ ਹੋਸਟਲ ਵਿਚ ਦੁਪਹਿਰ 1 ਤੋਂ 2 ਵਜੇ ਤਕ ਮਿਲੇਗਾ । ਪਰ ਸੁਨਾਮ ਦੇ ਵਿਚ ਆਪ ਦਾ ਕੀ ਹਸ਼ਰ ਹੋਇਆ ਹੈ । ਸਭ ਜਾਣਦੇ ਹਨ ਇਸ ਤਰ੍ਹਾਂ ਭਗਵੰਤ ਮਾਨ ਦਾ ਸਂਗਰੂਰ ਵਿਚ ਕੀ ਹਾਲ ਹੋਇਆ ਜਨਤਾ ਦੇ ਦੇਖ ਹੀ ਲਿਆ ਹੈ ।