ਪੰਜਾਬ ਸਿਖਿਆ ਵਿਭਾਗ ਵਲੋ ਕਿਤਾਬਾਂ ਤੇ ਡਰੈੱਸ ਨੂੰ ਲੈ ਕੇ ਨੋਟੀਫਿਕੇਸ਼ਨ ਜ਼ਾਰੀ, ਫੀਸਾਂ ਨੂੰ ਲੈ ਕੇ ਗੋਲ ਮੋਲ ਨਿਰਦੇਸ਼
ਪੰਜਾਬ ਸਿਖਿਆ ਵਿਭਾਗ ਵਲੋਂ ਕਿਤਾਬਾਂ ਅਤੇ ਡਰੈੱਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ ਇਸ ਨੋਟੀਫਿਕੇਸ਼ਨ ਵਿੱਚ ਫੀਸਾਂ ਨੂੰ ਲੈ ਕੇ ਗੋਲ ਮੋਲ ਨਿਰਦੇਸ਼ ਦਿੱਤੇ ਗਏ ਹਨ । ਸਿਰਫ ਇਹ ਹੀ ਕਿਹਾ ਹੈ ਵੱਖ ਵੱਖ ਫੈਸਲਿਆਂ ਵਿੱਚ ਅਦਾਲਤਾਂ ਕਿਹਾ ਚੁਕੀਆਂ ਹਨ ਕਿ ਨਿੱਜੀ ਸਕੂਲ ਆਪਣੀ ਮਨਮਰਜੀ ਨਾਲ ਫੀਸਾਂ ਨਹੀਂ ਵਧਾ ਸਕਦੇ ਹਨ । ਇਸ ਆਦੇਸ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਐਲਾਨ ਦਾ ਜਿਕਰ ਨਹੀਂ ਕੀਤਾ ਗਿਆ ਹੈ । 30 ਮਾਰਚ 2022 ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਹਿੱਤ ਵਿਚ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਸੂਬੇ ਵਿਚ ਪ੍ਰਾਈਵੇਟ ਸਕੂਲ ਵਿਦਿਅਕ ਸੈਸ਼ਨ 2022-23 ਦੇ ਮੌਜੂਦਾ ਸਮੈਸਟਰ ਦੌਰਾਨ ਫੀਸ ਵਿਚ ਕੋਈ ਵਾਧਾ ਨਹੀਂ ਕਰ ਸਕਣਗੇ ਅਤੇ ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਵੀਡੀਓ ਸੰਦੇਸ਼ ਰਾਹੀਂ ਇਹ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਇਸ ਵਿਦਿਅਕ ਸੈਸ਼ਨ ਦੇ ਮੌਜੂਦਾ ਸਮੈਸਟਰ ਦੌਰਾਨ ਫੀਸ ਵਿਚ ਇਕ ਰੁਪਏ ਦਾ ਵਾਧਾ ਨਹੀਂ ਕਰ ਸਕਣਗੇ। ਜਦੋ ਕਿ ਜ਼ਿਆਦਾਤਰ ਸਕੂਲ ਪਹਿਲਾ ਹੀ ਫੀਸ ਵਧਾ ਚੁਕੇ ਚੁੱਕੇ ਹਨ ਨੋਟੀਫਿਕੇਸ਼ਨ ਵਿੱਚ ਕੀਤੇ ਵੀ 1 ਸਾਲ ਦਾ ਜਿਕਰ ਨਹੀਂ ਕੀਤਾ ਗਿਆ ਹੈ ਵੱਖ ਵੱਖ ਅਦਾਲਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਏ ਹੈ ਕਿ ਸਕੂਲ ਆਪਣੀ ਮਨਮਰਜੀ ਨਾਲ ਫੀਸ ਨਹੀਂ ਵਧਾ ਸਕਦੇ ਹਨ। ਇਹਨਾਂ ਆਦੇਸ਼ਾ ਵਿੱਚ ਸਕੂਲ ਵਲੋਂ ਬੈਲੰਸ ਸੀਟ ਆਪਣੀ ਵੈਬਸਾਈਟ ਤੇ ਪਾਉਣ ਲਈ ਵੀ ਨਹੀਂ ਕਿਹਾ ਗਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਚੰਡੀਗੜ੍ਹ ਦੇ ਨਿੱਜੀ ਸਕੂਲਾਂ ਨੂੰ ਆਪਣੀ ਵੈਬਸਾਈਟ ਤੇ ਬੈਲੰਸ ਸੀਟ ਪਾਉਂਣਾ ਜਰੂਰੀ ਕੀਤਾ ਹੋਇਆ ਹੈ ਜਿਸ ਤੋਂ ਪਤਾ ਚਲਾ ਸਕਦਾ ਹੈ ਕਿ ਸਕੂਲਾਂ ਲਾਭ ਵਿੱਚ ਚੱਲ ਰਿਹਾ ਹੈ ਜਾਂ ਘਾਟੇ ਵਿੱਚ ਚੱਲ ਰਿਹਾ ਹੈ