PUNJAB CM MOURNS SAD DEMISE OF FORMER MINISTER INDERJIT SINGH ZIRA
PUNJAB CM MOURNS SAD DEMISE OF FORMER MINISTER INDERJIT SINGH ZIRA
CHANDIGARH, MAY 12-
Punjab Chief Minister Captain Amarinder Singh on Wednesday condoled the sad demise of Senior Congress Leader and former Cabinet Minister Inderjit Singh Zira (63), who passed away at a private hospital in Mohali this morning after a prolonged illness due to Cancer. He is survived by his wife and two sons.
Sharing his heartfelt sympathies with Zira’s elder son Kulbir Singh Zira, the Congress sitting MLA from Zira Assembly Constituency, the Chief Minister said, “With the death of Inderjit Singh Zira, a void had been created within the party circles, which is difficult to be filled.”
In a condolence message, Captain Amarinder Singh described Inderjit Singh Zira as a fine human being with the qualities of head and heart beside a gentleman politician, who worked relentlessly for the welfare of all sections of the society especially the farmers and farm workers to safeguard their interests. His outstanding services towards the overall development of the Malwa region would ever be remembered by one and all, added Capt. Amarinder Singh.
Meanwhile, the Chief Minister also prayed to the Almighty to grant eternal peace to the departed soul and give strength to the bereaved family members, relatives and friends to bear this irreparable loss in this hour of grief.
ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ
ਚੰਡੀਗੜ੍ਹ, 12 ਮਈ
ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ. ਇੰਦਰਜੀਤ ਸਿੰਘ ਜ਼ੀਰਾ ਦੇ ਬੇਵਕਤੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਆਪਣੇ ਸ਼ੋਕ ਸੰਦੇਸ਼ ਵਿੱਚ ਰੰਧਾਵਾ ਨੇ ਕਿਹਾ ਕਿ ਜਿੱਥੇ ਇਹ ਸੂਬੇ, ਪਾਰਟੀ ਤੇ ਜ਼ੀਰਾ ਪਰਿਵਾਰ ਲਈ ਵੱਡਾ ਘਾਟਾ ਹੈ ਉਥੇ ਉਨ੍ਹਾਂ ਨੂੰ ਨਿੱਜੀ ਤੌਰ ਉਤੇ ਬਹੁਤ ਵੱਡਾ ਘਾਟਾ ਪਿਆ ਹੈ।ਉਨ੍ਹਾਂ ਸ. ਜ਼ੀਰਾ ਨੂੰ ਜ਼ਮੀਨ ਨਾਲ ਜੁੜਿਆ ਅਤੇ ਕਿਸਾਨਾਂ ਤੇ ਕਿਸਾਨੀ ਹੱਕਾਂ ਲਈ ਮੋਹਰੀ ਹੋ ਕੇ ਲੜਨ ਵਾਲਾ ਧੜੱਲੇਦਾਰ ਆਗੂ ਦੱਸਦਿਆਂ ਕਿਹਾ ਕਿ ਉਹ ਆਪਣੀ ਗੱਲ ਬੇਬਾਕੀ ਨਾਲ ਕਰਨ ਲਈ ਜਾਣੇ ਜਾਂਦੇ ਸਨ ਜਿਨ੍ਹਾਂ ਰਾਜਨੀਤੀ ਕਰਦਿਆਂ ਆਪਣੇ ਅਸੂਲਾਂ ਨਾਲ ਕਿਤੇ ਸਮਝੌਤਾ ਨਹੀਂ ਕੀਤਾ।ਉਨ੍ਹਾਂ ਦੇ ਬੇਵਕਤੇ ਤੁਰ ਜਾਣ ਨਾਲ ਰਾਜਨੀਤੀ ਖੇਤਰ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਜੋ ਛੇਤੀ ਪੂਰਿਆਂ ਨਹੀਂ ਜਾਣਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅੱਜ ਇਕ ਸੁਹਿਰਦ ਆਗੂ ਗੁਆ ਲਿਆ।
ਰੰਧਾਵਾ ਨੇ ਕਿਹਾ ਕਿ ਪੰਜਾਬ ਅਤੇ ਕਾਂਗਰਸ ਪਾਰਟੀ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਵਿੱਛੜੇ ਹੋਏ ਆਗੂ ਦੇ ਸਪੁੱਤਰ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਮੇਤ ਸਮੁੱਚੇ ਪਰਿਵਾਰ, ਉਨ੍ਹਾਂ ਦੇ ਸਾਕ-ਸਨੇਹੀਆਂ, ਮਿੱਤਰਾਂ ਤੇ ਸਮਰਥਕਾਂ ਨਾਲ ਵੀ ਦੁੱਖ ਸਾਂਝਾ ਕੀਤਾ।
ਰੰਧਾਵਾ ਨੇ ਵਾਹਿਗੁਰੂ ਅੱਗੇ ਵਿੱਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤ
ਪੇਂਡੂ ਵਿਕਾਸ ਮੰਤਰੀ ਤ੍ਰਿਪਤ ਬਾਜਵਾ ਵਲੋਂ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਅਕਾਲ ਚਲਾਣੇ ਉੱਤੇ ਦੁੱਖ ਦਾ ਪ੍ਰਗਾਟਾਵਾ
ਚੰਡੀਗੜ੍ਹ, 12 ਮਈ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉੱਘੇ ਕਾਂਗਰਸੀ ਆਗੂ ਅਤੇ ਸੂਬੇ ਦੇ ਰਹਿ ਚੁੱਕੇ ਰਾਜ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਬੇਵਕਤੀ ਅਕਾਲ ਚਲਾਣੇ ਉੱਤੇ ਡੂੰਘੇ ਅਫ਼ਸੋਸ ਅਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ਼੍ਰੀ ਜ਼ੀਰਾ ਦੇ ਸਦੀਵੀ ਵਿਛੋੜੇ ਨਾਲ ਪੰਜਾਬ ਨੇ ਲੋਕ ਹਿੱਤਾਂ ਨੂੰ ਪ੍ਰਣਾਇਆ ਹੋਇਆ ਧੜਲੇਦਾਰ ਆਗੂ ਅਤੇ ਇੱਕ ਨੇਕ ਦਿਲ ਇਨਸਾਨ ਗੁਆ ਲਿਆ ਹੈ।
ਸ਼੍ਰੀ ਬਾਜਵਾ ਨੇ ਕਿਹਾ ਕਿ ਸਰਦਾਰ ਇੰਦਰਜੀਤ ਸਿੰਘ ਜ਼ੀਰਾ ਦ੍ਰਿੜ ਇਰਾਦੇ, ਬੇਮਿਸਾਲ ਜ਼ੁਰੱਅਤ ਅਤੇ ਕਮਾਲ ਦੀ ਇੱਛਾ ਸ਼ਕਤੀ ਵਾਲੇ ਉਹ ਆਗੂ ਸਨ ਜਿਨ੍ਹਾਂ ਨੇ ਸਾਰੀ ਉਮਰ ਲੋਕਾਂ ਦੀ ਨੇਕ ਨੀਤੀ ਨਾਲ ਸੇਵਾ ਕੀਤੀ।ਉਹਨਾਂ ਕਿਹਾ ਕਿ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਜੇਲ੍ਹ ਮੰਤਰੀ ਵਜੋਂ ਸ਼੍ਰੀ ਜ਼ੀਰਾ ਵਲੋਂ ਆਪਣੀ ਬਹੁਤ ਥੋੜ੍ਹੀ ਮਿਆਦ ਵਿਚ ਕੀਤੇ ਗਏ ਅਸਰਦਾਰ ਕੰਮ ਅਜੇ ਵੀ ਲੋਕਾਂ ਦੇ ਚੇਤਿਆਂ ਵਿਚ ਵਸੇ ਹੋਏ ਹਨ।
ਪੰਚਾਇਤ ਮੰਤਰੀ ਨੇ ਸ਼੍ਰੀ ਜ਼ੀਰਾ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਰਹੂਮ ਇੰਦਰਜੀਤ ਸਿੰਘ ਦੇ ਸਦਾ ਲਈ ਤੁਰ ਜਾਣ ਨਾਲ ਉਹਨਾਂ ਨੂੰ ਵੀ ਨਿੱਜੀ ਘਾਟਾ ਪਿਆ ਹੈ ਅਤੇ ਉਹ ਇੱਕ ਬਹੁਤ ਹੀ ਸੁਹਿਰਦ ਦੋਸਤ ਤੋਂ ਵਾਂਝੇ ਹੋ ਗਏ ਹਨ।ਉਹਨਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਸ਼੍ਰੀ ਜ਼ੀਰਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਉਹਨਾਂ ਦੇ ਪਰਿਵਾਰ. ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।