Punjab

ਮੁੱਖ ਮੰਤਰੀ ਵੱਲੋਂ ਕੇਂਦਰੀਿਤ ਸੂਬਾਈ ਦਾਖਲਾ ਪੋਰਟਲ ਸਮੂਹ ਸਰਕਾਰੀ ਕਾਲਜਾਂ ਲਈ 31 ਅਗਸਤ ਤੱਕ ਵਧਾਇਆ

  • ਮੁੱਖ ਮੰਤਰੀ ਵੱਲੋਂ ਕੇਂਦਰੀਿਤ ਸੂਬਾਈ ਦਾਖਲਾ ਪੋਰਟਲ ਸਮੂਹ ਸਰਕਾਰੀ ਕਾਲਜਾਂ ਲਈ 31 ਅਗਸਤ ਤੱਕ ਵਧਾਇਆ
  • ਸੂਬਾ ਪੱਧਰੀ ਏਕੀਿਤ ਹੈਲਪਲਾਈਨ ਨੰਬਰ 1100 ਦੀ ਸ਼ੁਰੂਆਤ
  • ਦੋਵਾਂ ਪਹਿਲਕਦਮਿਆਂ ਨੂੰ ਲੋਕਪੱਖੀ ਕਰਾਰ ਦਿੰਦੇ ਹੋਏ ਪੰਜਾਬ ਨੂੰ ਡਿਜੀਟਲ ਤੌਰ ’ਤੇ ਹੋਰ ਸਮਰੱਥ ਬਣਾਉਣ ਵਾਲਾ ਐਲਾਨਿਆ
ਚੰਡੀਗੜ, 19 ਅਗਸਤ :
ਡਿਜੀਟਲ ਪੰਜਾਬ ਵੱਲ ਇਕ ਕਦਮ ਹੋਰ ਵਧਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਵਰਚੁਅਲ ਤੌਰ ’ਤੇ ਸੂਬਾ ਪੱਧਰੀ ਏਕੀਿਤ ਹੈਲਪਲਾਈਨ ਨੰਬਰ 1100 ਦੀ ਸ਼ੁਰੂਆਤ ਕੀਤੀ ਤਾਂ ਜੋ ਲੋਕਾਂ ਨੂੰ ਸਮੂਹ ਸੇਵਾਵਾਂ ਨਿਰਵਿਘਨ ਤਰੀਕੇ ਨਾਲ ਪ੍ਰਦਾਨ ਕਰਨ ਤੋਂ ਇਲਾਵਾ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਸੂਬਾਈ ਦਾਖਲਾ ਪੋਰਟਲ  https://admission.punjab.gov.in    ਵਿੱਚ ਵਾਧਾ ਕਰਦੇ ਹੋਏ ਇਸ ਨੂੰ 31 ਅਗਸਤ, 2021 ਤੱਕ ਵਧਾ ਦਿੱਤਾ ਤਾਂ ਜੋ ਸੂਬੇ ਦੇ ਵੱਖੋ-ਵੱਖ ਸਰਕਾਰੀ ਕਾਲਜਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਇਸ ਪੋਰਟਲ ’ਤੇ ਤਕਰੀਬਨ 42000 ਵਿਦਿਆਰਥੀ ਰਜਿਸਟਰ ਹੋ ਚੁੱਕੇ ਹਨ। ਇਸ ਸਾਂਝੇ ਦਾਖਲਾ ਪੋਰਟਲ ਨਾਲ ਦਾਖਲਾ ਪ੍ਰਕਿਰਿਆ 100 ਫੀਸਦੀ ਸੰਪਰਕ ਰਹਿਤ ਹੋਵੇਗੀ ਕਿਉਂਕਿ ਬਿਨੈਕਾਰਾਂ ਨੂੰ ਸਰੀਰਕ ਤੌਰ ’ਤੇ ਹਾਜ਼ਰ ਹੋਣ ਦੀ ਲੋੜ ਨਹੀਂ ਪਵੇਗੀ ਜਿਸ ਨਾਲ ਉਨਾਂ ਦਾ ਕਰੋਨਾ ਤੋਂ ਬਚਾਅ ਰਹੇਗਾ।
ਇਕ ਹੋਰ ਲੋਕ ਪੱਖੀ ਪਹਿਲ ਦੇ ਰੂਪ ਵਿੱਚ 1100 ਹੈਲਪਲਾਈਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਿਰਫ ਇੱਕ ਬਟਨ ਦਬਾਉਣ ਨਾਲ ਹੀ ਵੱਖੋ-ਵੱਖ ਸੇਵਾਵਾਂ ਦੇ ਲਾਭ ਹਾਸਲ ਹੋ ਸਕਣਗੇ। ਉਨਾਂ ਅੱਗੇ ਕਿਹਾ ਕਿ ਇਸ ਨਿਵੇਕਲੀ ਪਹਿਲ ਵਿੱਚ ਕਈ ਹੋਰ ਤਕਨੀਕੀ ਪੱਖ ਜਿਵੇਂ ਕਿ ਚੈਟ, ਈ-ਮੇਲ, ਵਟਸਐਪ ਅਤੇ ਐਸ.ਐਮ.ਐਸ. ਵੀ ਛੇਤੀ ਹੀ ਜੋੜੇ ਜਾਣਗੇ।
ਮੁੱਖ ਮੰਤਰੀ ਨੇ ਵੱਖੋ-ਵੱਖ ਵਿਭਾਗਾਂ ਦੇ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਕਿ ਆਪੋ-ਆਪਣੇ ਵਿਭਾਗਾਂ ਦੇ ਕੰਮਕਾਜ ਦੀ ਹਫਤਾਵਾਰੀ ਸਮੀਖਿਆ ਨਿਯਮਿਤ ਤੌਰ ’ਤੇ ਕੀਤੀ ਜਾਵੇ। ਇਸ ਦੇ ਨਾਲ ਹੀ ਉਨਾਂ ਵੱਲੋਂ ਮੁੱਖ ਸਕੱਤਰ ਨੂੰ ਆਪਣੇ ਪੱਧਰ ’ਤੇ ਸਮੇਂ-ਸਮੇਂ ’ਤੇ ਲੋਕਪੱਖੀ ਸੇਵਾਵਾਂ ਪ੍ਰਦਾਨ ਕਰਨ ਦੇ ਕੰਮਕਾਜ ਸਬੰਧੀ ਇਨਾਂ ਵਿਭਾਗਾਂ ਦੀ ਸਮੀਖਿਆ ਕਰਨ ਲਈ ਵੀ ਕਿਹਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਮੂਹ ਸ਼ਿਕਾਇਤਾਂ ਦਾ ਨਿਪਟਾਰਾ ਤਸੱਲੀਬਖਸ਼ ਢੰਗ ਨਾਲ ਕੀਤਾ ਜਾਵੇ।
ਇਸ ਮੌਕੇ ਉਚੇਰੀ ਸਿੱਖਿਆ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਦਾਖਲਾ ਪੋਰਟਲ ਨਾਲ ਵਿਦਿਆਰਥੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ ਅਤੇ ਇਸ ਪੋਰਟਲ ਰਾਹੀਂ ਉਹ ਕਈ ਕਾਲਜਾਂ ਵਿੱਚ ਇਕੋ ਬਿਨੈ ਫਾਰਮ ਰਾਹੀਂ ਦਰਖਾਸਤ ਦੇ ਸਕਦੇ ਹਨ।
ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਵਿਸ਼ੇਸ਼ ਸਕੱਤਰ ਰਵੀ ਭਗਤ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1100 ਹੈਲਪਲਾਈਨ ਨੂੰ ਪੀ.ਜੀ.ਆਰ.ਐਸ. ਦੇ ਪੋਰਟਲ ਨਾਲ ਵੀ ਜੋੜਿਆ ਗਿਆ ਹੈ ਅਤੇ ਇਹ ਸਿਰਫ ਗੈਰ-ਹੰਗਾਮੀ ਸੇਵਾਵਾਂ ਲਈ ਹੋਵੇਗਾ। ਇਸ ਪੋਰਟਲ ਨੂੰ ਡਿਜੀਟਲ ਪੰਜਾਬ ਪਹਿਲਕਦਮੀ ਦੀ ਦਿਸ਼ਾ ਵਿੱਚ ਇਕ ਵੱਡੀ ਪੁਲਾਂਘ ਦੱਸਦੇ ਹੋਏ ਉਨਾਂ ਇਹ ਵੀ ਕਿਹਾ ਕਿ ਕਈ ਹੈਲਪਲਾਈਨਾਂ ਕਰਕੇ ਲੋਕ ਅਕਸਰ ਭੰਬਲਭੂਸੇ ਵਿੱਚ ਪੈ ਜਾਂਦੇ ਸਨ। ਪਰ, ਹੁਣ ਇਹ ਨਵੀਂ ਹੈਲਪਲਾਈਨ ਉਨਾਂ ਨੂੰ 1100 ਨੰਬਰ ਡਾਈਲ ਕਰਕੇ ਆਪਣੀਆਂ ਸ਼ਿਕਾਇਤਾਂ ਦਰਜ ਤੇ ਉਨਾਂ ਦੀ ਸਥਿਤੀ ਦਾ ਪਤਾ ਲਗਾਉਣ ਤੋਂ ਇਲਾਵਾ ਵੈਬ ਪੋਰਟਲ: connect.punjab.gov.in, ਸੇਵਾ ਕੇਂਦਰਾਂ, ਐਮ ਸੇਵਾ ਅਤੇ ਈ-ਸੇਵਾ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਵੀ ਆਪਣੀਆਂ ਸ਼ਿਕਾਇਤਾਂ ਰਜਿਸਟਰ ਕਰਵਾ ਕੇ ਉਨਾਂ ਦਾ ਪਤਾ ਕਰਵਾ ਸਕਦੇ ਹਨ। ਸਮੂਹ ਵਿਭਾਗਾਂ ਨੂੰ 247 ਸ਼ਿਕਾਇਤਾਂ ਦੀ ਸਥਿਤੀ ਦਾ ਪਤਾ ਲਾਉਣ ਲਈ ਇਕ ਦੂਜੇ ਨਾਲ ਆਨਲਾਈਨ ਵਿਧੀ ਨਾਲ ਜੋੜਿਆ ਗਿਆ ਹੈ।
ਇਸ ਤੋਂ ਪਹਿਲਾ ਉਚੇਰੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ.ਕੇ. ਗੰਟਾ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ 2021-22 ਦੇ ਸੈਸ਼ਨ ਲਈ ਕੇਂਦਰੀਿਤ ਆਨਲਾਈਨ ਦਾਖਲਾ ਪ੍ਰਕਿਰਿਆ ਪੰਜਾਬ ਦੇ ਸਾਰੇ ਕਾਲਜਾਂ ਵਿੱਚ 2 ਅਗਸਤ, 2021 ਨੂੰ ਸ਼ੁਰੂ ਹੋ ਚੁੱਕੀ ਹੈ ਅਤੇ ਮੌਜੂਦਾ ਸਮੇਂ ਸੂਬੇ ਦੇ 59 ਸਰਕਾਰੀ ਕਾਲਜਾਂ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਇਹ ਪ੍ਰਕਿਰਿਆ ਜਾਰੀ ਹੈ। ਉਨਾਂ ਮੁੱਖ ਮੰਤਰੀ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਦਾਖਲਾ ਪੋਰਟਲ ਦੇ ਹੋਰ ਵੀ ਕਈ ਅਹਿਮ ਪਹਿਲੂ ਹਨ ਜਿਵੇਂ ਕਿ ਡਿਜੀ ਲਾਕਰ ਰਾਹੀਂ ਵਿੱਦਿਅਕ ਸਰਟੀਫਿਕੇਟਾਂ ਦੀ ਸੰਪਰਕ ਰਹਿਤ ਵੈਰੀਫਿਕੇਸ਼ਨ, ਜਾਤੀ ਸਰਟੀਫਿਕੇਟ (ਐਸ.ਸੀ./ਬੀ.ਸੀ.) ਦੀ ਸਵੈ-ਜਾਂਚ ਅਤੇ ਬਿਨੈਕਾਰ ਦੇ ਡੋਮੀਸਾਇਲ ਸਰਟੀਫਿਕੇਟ ਦੀ ਸਵੈ ਜਾਂਚ, ਪੋਰਟਲ ਦੁਆਰਾ ਕਰਨਾ ਅਤੇ ਸੂਬੇ ਦੀ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਕ ਫੀਸਾਂ ਨਿਰਧਾਰਤ ਕਰਨਾ, ਪੋਰਟਲ ਦੁਆਰਾ ਵਿਦਿਆਰਥੀ ਦਾ ਇਨਰੋਲਮੈਂਟ ਨੰਬਰ ਆਨਲਾਈਨ ਜਾਰੀ ਕਰਨਾ, ਅਦਾਇਗੀਆਂ ਆਨਲਾਈਨ ਅਤੇ ਆਫਲਾਈਨ ਦੋਵੇਂ ਢੰਗ ਨਾਲ ਕਰਨਾ ਤੇ ਲੋੜਵੰਦ ਵਿਦਿਆਰਥੀਆਂ ਲਈ ਕਿਸ਼ਤਾਂ ਵਿੱਚ ਅਦਾਇਗੀਆਂ ਦੀ ਤਜਵੀਜ਼।
ਇਸ ਮੌਕੇ ਬਠਿੰਡਾ ਤੋਂ ਗਰਵਿਤਾ ਸ਼ਰਮਾ, ਅੰਮਿ੍ਰਤਸਰ ਤੋਂ ਮੁਸਕਾਨ ਪੁਰੀ ਅਤੇ ਹੁਸ਼ਿਆਰਪੁਰ ਤੋਂ ਵਿਦਿਆਰਥਣ ਮਨਮੀਤ ਕੌਰ ਦੇ ਪਿਤਾ ਨੇ ਇਸ ਨਵੇਂ ਦਾਖਲਾ ਪੋਰਟਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦਾਖਲਾ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰ ਹਾਜ਼ਰ ਵਿਅਕਤੀਆਂ ਵਿੱਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ, ਮੁੱਖ ਸਕੱਤਰ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ (ਵਿਕਾਸ) ਅਨਿਰੁੱਧ ਤਿਵਾਰੀ ਤੇ ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਵੀ.ਕੇ. ਮੀਨਾ ਸ਼ਾਮਿਲ ਸਨ।

PUNJAB CM EXTENDS CENTRALIZED STATE ADMISSION PORTAL TILL AUGUST 31 FOR ALL GOVERNMENT COLLEGES

 

· ALSO UNVEILS UNIFIED STATE HELPLINE NUMBER ‘1100’

 

· TERMS BOTH INITIATIVES AS PEOPLE FRIENDLY TO MAKE PUNJAB MORE DIGITALLY EMPOWERED

 

Chandigarh, August 19:

 

In another step towards digital Punjab, Chief Minister Captain Amarinder Singh on Thursday virtually launched ‘Unified State Helpline Number ‘1100’ to provide citizen centric services and redressing grievances besides extending the ‘State Admission Portal’ (https://admission.punjab.gov.in) till August 31, 2021 to enable the students desirous of getting admissions in various government colleges across the State in hassle free manner.

In his address, the Chief Minister said that nearly 42,000 students have already enrolled on the portal. With this common admission portal, 100% admissions would be contactless as applicants need not to be present themselves physically, which would keep them at bay from the risk of Corona.

Terming another people friendly initiative of 1100 Helpline, the Chief Minister said it would help the people in making their life much easier in several ways by just clicking a button to avail numerous benefits of these services. He said this newly launched ‘Unified State Helpline Number ‘1100 would be soon supported by features like chat, email, WhatsApp and SMS.

The Chief Minister also directed the Administrative Secretaries of various departments to regularly conduct a weekly review of the functioning of their departments and also asked the Chief Secretary to monitor the functioning of these departments at her level from time to time for ensuring prompt delivery of the citizen services. Captain Amarinder also emphasized the need to analyze the resolution of grievances both qualitatively as well as quantitatively.

Speaking on the occasion Higher Education Minister Tript Rajinder Singh Bajwa said that a long pending demand of students has been met with the launch of State Admission Portal to enable them to apply through single application from multiple colleges.

Making a presentation, Special Secretary Governance Reforms and Public Grievances Ravi Bhagat said that ‘1100’ Helpline has also been linked with PGRS portal and would facilitate Non-Emergency Services only, as a major step forward in the Digital Punjab Initiative. He also mentioned that earlier multiple existing helplines often confused the citizens and now the new helpline would allow them to register and track the status of their grievances through dialing 1100, Web Portal: connect.punjab.gov.in, Sewa Kendras, m-sewa and e-Sewa mobile application. All the departments are connected online Real time tracking of the complaints 24X7 service.

Earlier, the Principal Secretary Higher Education RK Ganta apprised the Chief Minister that centralized online admission process for the session 2021-22 was initiated in all the Government colleges in Punjab on August 2, 2021. The process is currently serving 59 government colleges of the state for admission in Undergraduate and Post Graduate courses. He also briefed Chief Minister about some salient features of the admission portal viz. contactless verification of the education certificates though DigiLocker with no manual verification, auto verification of Caste certificate (SC/BC) and Domicile certificate of the applicant by the portal, structured and defined fee structure as per State University norms, online generation of Student enrolment number by the portal, online and offline mode of payments and provision for payment in parts for needy students.

On the occasion, Garvita Sharma from Bathinda, Muskan Puri from Amritsar besides the father of student Manmeet Kaur from Hoshiarpur shared their inputs about the new admission portal and thanked the Chief Minister for this unique initiative to make admission process much easier and simple.

Prominent among others who attended the meeting included Forest Minister Sadhu Singh Dharamsot, Industries and Commerce Minister Sunder Sham Arora, Chief Secretary Vini Mahajan, ACS Development Anirudh Tewari and Secretary Higher Education V.K. Meena.

 

Related Articles

Leave a Reply

Your email address will not be published. Required fields are marked *

Back to top button
error: Sorry Content is protected !!