Punjab

ਸੋਨਿਕਾ ਨੇ ਰੋਟਰੀ ਕਲੱਬ ਵੱਲੋਂ ਕਰਵਾਏ ਗਏ ਸ਼ਤਰੰਜ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

ਸੋਨਿਕਾ ਨੇ ਰੋਟਰੀ ਕਲੱਬ ਵੱਲੋਂ ਕਰਵਾਏ ਗਏ ਸ਼ਤਰੰਜ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

 

ਰਾਜਪੁਰਾ 17 ਅਪ੍ਰੈਲ ( )

 

ਸੋਨਿਕਾ ਮੰਨਤ ਚਾਨੀ ਪਤਨੀ ਨਵਦੀਪ ਸਿੰਘ ਚਾਨੀ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਨਾਨ ਟੀਚਿੰਗ ਕਰਮਚਾਰੀ ਹਨ, ਨੇ ਰੋਟਰੀ ਕਲੱਬ ਰਾਜਪੁਰਾ ਵੱਲੋਂ ਕਰਵਾਏ ਗਏ ਸਾਲ 2022 ਦੇ ਖੇਡ ਮੁਕਾਬਲਿਆਂ ਵਿੱਚ ਸ਼ਤਰੰਜ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਇਹਨਾਂ ਖੇਡ ਮੁਕਾਬਲਿਆਂ ਦਾ ਆਯੋਜਨ 14 ਤੋਂ 17 ਅਪ੍ਰੈਲ ਤੱਕ ਕੀਤਾ ਗਿਆ। ਇਨਾਮ ਵੰਡਣ ਦੀ ਰਸਮ ਰੋਟਰੀ ਦੇ ਪ੍ਰਧਾਨ ਜੋਗਿੰਦਰ ਬਾਂਸਲ, ਸਕੱਤਰ ਸੁਮਿਤ ਮਹਿਤਾ, ਪ੍ਰੋਜੈਕਟ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਅਤੇ ਹੋਰ ਰੋਟਰੀ ਮੈਂਬਰਾਂ ਨੇ ਨਿਭਾਈ। ਇਸ ਮੌਕੇ ਗੁਲਸ਼ਨ ਖੁਰਾਨਾ, ਨਵਦੀਪ ਸਿੰਘ ਚਾਨੀ, ਨਵਯੁੱਗ ਕਲੋਨੀ ਵੈਲਫੇਅਰ ਫੋਰਮ ਮੈਂਬਰਾਂ ਅਤੇ ਸਮੂਹ ਮੌਜੂਦ ਪਤਵੰਤੇ ਸੱਜਣਾਂ ਨੇ ਸੋਨਿਕਾ ਮੰਨਤ ਚਾਨੀ ਨੂੰ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ।

Related Articles

Leave a Reply

Your email address will not be published. Required fields are marked *

Back to top button
error: Sorry Content is protected !!