Punjab

ਬਦਲਾਅ : ਮੰਤਰੀ ਸਟਾਫ ਦੀ ਦਾਦਾਗਿਰੀ , ਬਾਹਰਲੇ ਵਿਭਾਗ ਦੇ ਕਰਮਚਾਰੀ ਦੀ ਸਕੱਤਰੇਤ ਵਿਚ NO Entry

ਮਹਿਲਾ ਪਰੇਸ਼ਾਨ , ਆਰਡਰ ਹੋਣ ਦੇ ਬਾਵਜੂਦ ਦਰ ਦਰ ਭਟਕ ਰਹੀ ਮਹਿਲਾ , ਬੋਲੀ ਸਟਾਫ ਦਾ ਰਵਈਆ ਗ਼ਲਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਰਾਣੇ ਸਿਸਟਮ ਨੂੰ ਬਦਲ ਕੇ ਪੰਜਾਬ ਅੰਦਰ ਬਦਲਾਅ ਲਿਆਉਣ ਲਈ ਵੱਡੇ ਐਲਾਨ ਕੀਤੇ ਜਾ ਰਹੇ ਹਨ ।  ਪਰ ਪੰਜਾਬ ਸਕੱਤਰੇਤ ਵਿਚ ਮੰਤਰੀ ਸਟਾਫ ਇਸ ਕਦਰ ਭਾਰੂ ਹੋ ਚੁਕਾ ਹੈ ਕਿ ਅਗਰ ਸਰਕਾਰ ਕਿਸੇ ਬਾਹਰੀ ਵਿਭਾਗ ਦੇ ਕਰਮਚਾਰੀ ਦੀ ਸਕੱਤਰੇਤ ਵਿਚ ਨਿਯੁਕਤੀ ਕਰਦੀ ਹੈ ਤਾਂ ਇਹ ਗੱਲ ਮੰਤਰੀ ਸਟਾਫ ਵਿਚ ਲੱਗੇ ਸਟਾਫ ਨੂੰ ਰਾਸ਼ ਨਹੀਂ ਆ ਰਹੀ ਹੈ ।  ਅਸਲ ਵਿਚ ਮੰਤਰੀਆਂ ਨਾਲ ਲੱਗਿਆ ਸਟਾਫ ਉਹ ਸਟਾਫ ਹੈ ਜੋ ਪਿਛਲੇ 15 -20 ਸਾਲ ਨੂੰ ਮੰਤਰੀਆਂ ਨਾਲ ਹੀ ਲੱਗਦਾ ਆ ਰਿਹਾ ਹੈ ,ਜਿਸ ਕਾਰਨ ਉਨ੍ਹਾਂ ਦਾ ਇਨਾ ਦਬਦਬਾ ਹੈ ਕਿ ਕੋਈ ਵੀ ਸਰਕਾਰ ਆਏ ਉਹ ਹੀ ਮੰਤਰੀਆਂ ਨਾਲ ਲੱਗ ਜਾਂਦੇ ਹਨ।  
ਚੰਡੀਗੜ੍ਹ ਵਿਚ ਜਦੋ ਵਿਜੇ ਦੇਵ ਪ੍ਰਸ਼ਾਸਕ ਦੇ ਸਲਾਹਕਾਰ ਬਣ ਕੇ ਆਏ ਸੀ ਤਾਂ ਉਨ੍ਹਾਂ ਨੇ ਪਹਿਲਾ ਅਸਟੇਟ ਆਫ਼ਿਸ ਦਾ ਪੁਰਾਣਾ ਸਾਰਾ ਸਟਾਫ ਬਦਲ ਦਿੱਤਾ ਸੀ ਅਤੇ ਅਸਟੇਟ ਆਫ਼ਿਸ ਵਿਚ ਪੂਰੀ ਤਰ੍ਹਾਂ ਸੁਧਾਰ ਆ ਗਿਆ ਸੀ ।  ਇਸ ਲਈ ਭਗਵੰਤ ਮਾਨ ਸਰਕਾਰ ਨੇ ਅਗਰ ਪੰਜਾਬ ਅੰਦਰ ਬਦਲਾਅ ਲੈ ਕੇ ਆਉਣਾ ਹੈ ਤਾਂ ਪਹਿਲਾ ਉਨ੍ਹਾਂ ਨੂੰ ਪੰਜਾਬ ਸਕੱਤਰੇਤ ਤੋਂ ਸ਼ੁਰੂਆਤ ਕਰਨੀ ਪਵੇਗੀ ।  15 – 20 ਸਾਲ ਤੋਂ ਮੰਤਰੀ ਨਾਲ ਲੱਗ ਰਹੇ ਸਟਾਫ ਦੀ ਜਗ੍ਹਾ ਨਵਾਂ ਸਟਾਫ ਲਗਾਉਣਾ ਪਵੇਗਾ ।  ਸੂਤਰਾਂ ਦਾ ਕਹਿਣਾ ਹੈ ਕਿ ਅਮਲ ਬਰਾਂਚ ਵਿਚ ਇਹਨਾਂ ਦੀ ਏਨੀ ਸੈਟਿੰਗ ਹੈ ਕਿ ਸਰਕਾਰ ਬਲਦੇ ਹੀ ਇਹਨਾਂ ਦੀ ਮਨਪਸੰਦ ਮੰਤਰੀ ਨਾਲ ਪੋਸਟਿੰਗ ਹੋ ਜਾਂਦੀ ਹੈ ।  ਜਦੋ ਤਕ ਇਹ ਸਿਸਟਮ ਨਹੀਂ ਬਦਲਦਾ ਹੈ,  ਕੋਈ ਸੁਧਾਰ ਨਹੀਂ ਹੋ  ਸਕਦਾ ।  ਮੰਤਰੀ ਸਟਾਫ ਕਿੰਨ ਭਾਰੂ ਹੋ ਚੁਕਾ ਹੈ । 

 ਇਸ ਦੀ ਖੁਲਾਸਾ ਇਸ ਗੱਲ ਤੋਂ ਹੁੰਦਾ ਹੈ ਕਿ ਪੀ ਐਸ ਪੀ ਸੀ ਐਲ ਵਲੋਂ ਇਕ ਮਹਿਲਾ ਕਰਮਚਾਰੀ ਦੀ ਨਿਯੁਕਤੀ ਬਿਜਲੀ ਮੰਤਰੀ ਹਰਭਜਨ ਸਿੰਘ ਦੇ ਸਟਾਫ ਵਿਚ ਕਰ ਦਿੱਤੀ ਹੈ ।  ਪਰ ਇਸ ਮਹਿਲਾ ਨੂੰ ਪੀ ਐਸ ਪੀ ਸੀ ਐਲ ਨੇ ਫਾਰਗ ਕਰ ਦਿਤਾ ਹੈ ।  ਪਰ ਮੰਤਰੀ ਸਟਾਫ ਇਸ ਮਹਿਲਾ ਨੂੰ ਜੋਇਨ ਨਹੀਂ ਕਰਵਾ ਰਿਹਾ ਹੈ  ।  ਮਹਿਲਾ 2 ਦਿਨ ਤੋਂ ਧੱਕੇ ਖਾ ਰਹੀ ਹੈ ।   ਮੰਤਰੀ ਸਟਾਫ ਨੂੰ ਜਦੋ ਪਤਾ ਚਲਾ ਕਿ ਮਹਿਲਾ ਦੀ ਪੋਸਟਿੰਗ ਹੋ ਰਹੀ ਹੈ ਤਾਂ ,ਮੰਤਰੀ ਸਟਾਫ ਨੇ ਅਮਲ ਬਰਾਂਚ ਨੂੰ ਲਿਖ ਦਿੱਤਾ ਕਿ ਸਾਨੂੰ ਸੀਨੀਅਰ ਸਹਾਇਕ ਅਤੇ ਕਲਰਕ ਦਿੱਤੇ ਜਾਣ , ਜਿਸ ਤੋਂ ਸਾਫ ਹੈ ਕਿ ਮੰਤਰੀ ਨਾਲ ਲੱਗਿਆ ਸਟਾਫ ਇਹ ਨਹੀਂ ਚਾਹੁੰਦਾ ਕਿ ਪੀ ਐਸ ਪੀ ਸੀ ਐਲ ਦਾ ਕਰਮਚਾਰੀ ਸਕੱਤਰੇਤ ਵਿਚ ਜੋਇਨ ਕਰੇ ।  ਪਿਛਲੇ ਦੋ ਦਿਨ ਤੋਂ ਪ੍ਰੇਸ਼ਾਨ ਮਹਿਲਾ ਕਰਮਚਾਰੀ ਨੇ updatepunjab ਨੂੰ ਦੱਸਿਆ ਕਿ ਮਹਿਲਾ ਹੋਣ ਦੇ ਬਾਵਜੂਦ ਸਟਾਫ ਦਾ ਰਵਈਆ ਠੀਕ ਨਹੀਂ ਹੈ ।   ਜਦੋ ਕਿ ਮਹਿਲਾ ਹੋਣ ਦੇ ਨਾਤੇ ਉਨ੍ਹਾਂ ਨੂੰ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ  ।  ਜਦੋ ਮੰਤਰੀ ਸਟਾਫ ਨਾਲ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਮੰਤਰੀ ਹਰਭਜਨ ਸਿੰਘ ਹੀ ਜੋਇਨ ਕਾਰਵਾਉਂਗੇ ।  ਉਹ ਮੰਗਲਵਾਰ ਨੂੰ ਦਫਤਰ ਆਉਣਗੇ ।   ਉਸ ਮਹਿਲਾ ਨੇ ਕਿਹਾ ਹੈ ਉਸਦੇ ਵਿਭਾਗ ਨੇ ਉਸਨੂੰ ਫਾਰਗ ਕਰ ਦਿੱਤਾ ਹੈ ਪਰ ਮੰਤਰੀ ਸਟਾਫ ਨੇ ਤੁਰੰਤ ਸਕੱਤਰੇਤ ਦੀ ਅਮਲ ਬ੍ਰਾਂਚ ਨੂੰ ਜ਼ੋਰ ਪਾਇਆ ਜਾ ਰਿਹਾ ਹੈ ਕਿ ਜਲਦੀ ਸਕੱਤਰੇਤ ਵਿੱਚੋ ਕਰਮਚਾਰੀ ਦੀ ਪੋਸਟਿੰਗ ਕੀਤੀ ਜਾਵੇ ।  ਜਦੋ ਮੰਤਰੀ ਹਰਭਜਨ ਸਿੰਘ ਨਾਲ ਫੋਨ ਤੇ ਸੰਪਰਕ ਨਹੀਂ ਹੋ ਸਕਿਆ ਹੈ ਉਹ ਦਿੱਲੀ ਵਿਖੇ ਮੀਟਿੰਗ ਵਿਚ ਗਏ ਹੋਏ ਹਨ । 

Related Articles

Leave a Reply

Your email address will not be published. Required fields are marked *

Back to top button
error: Sorry Content is protected !!