Punjab
ਕੁਲਦੀਪ ਸਿੰਘ ਰਾਮਪੁਰਾ ਨੂੰ ਸਹਾਇਕ ਤਕਨੀਕੀ ਮੈਨੇਜਰ ਯੂਨੀਅਨ ਪੰਜਾਬ ਦਾ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
ਪੰਜਾਬ ਆਤਮਾ ਸੰਯੁਕਤ ਐਕਸ਼ਨ ਕਮੇਟੀ ਸਹਾਇਕ ਤਕਨੀਕੀ ਮੈਨੇਜਰ ਕੇਡਰਜ ਵਲੋਂ ਸਰਬਸੰਮਤੀ ਨਾਲ ਪੰਜਾਬ ਚੋ ਵੱਖ ਵੱਖ ਅਹੁਦਿਆਂ ਦੀ ਚੋਣ
ਚੰਡੀਗੜ੍ਹ , 5 ਜੁਲਾਈ
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਜ਼ਿਲਿਆਂ ਵਿਚ ਪਰਸਾਰ ਤੇ ਟ੍ਰੇਨਿੰਗ ਵਿੰਗ ਦੇ ਤੌਰ ਤੇ ਕੰਮ ਕਰ ਰਹੇ ਆਤਮਾ ਸਟਾਫ਼ ਜਿਸ ਵਿਚ ਬਲਾਕ ਤੱਕਨੀਕੀ ਮੈਨੇਂਜਰ ਤੇ ਸਹਾਇਕ ਤੱਕਨੀਕੀ ਮੈਨੇਂਜਰ ਵੱਲੋਂ ਆਪਣੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਪਹਿਲੀ ਵਾਰ ਬਲਾਕ ਤਕਨੀਕੀ ਮੈਨੇਜਰ ਨਾਲ ਰਲ ਕੇ ਸਾਂਝੀ ਐਕਸ਼ਨ ਕਮੇਟੀ ਹੋਂਦ ਵਿਚ ਲਿਆਂਦੀ ਗਈ ਹੈ।
ਦੋਨਾਂ ਕੇਂਡਰਜ ਦੀ 10 ਤੋਂ 15 ਮੈਂਬਰਜ਼ ਦੀ ਚੋਣ ਨਾਲ਼ ਇੱਕ ਜੋਇੰਟ ਸਾਂਝੀ ਐਕਸ਼ਨ ਕਮੇਟੀ ਬਣਾਈ ਗਈ ਹੈ , ਜਿਸ ਦੇ ਸਾਂਝੇ ਫੈਸਲਿਆਂ ਨਾਲ ਨਾਲ ਦੋਨਾਂ ਕੇਂਡਰਜ ਦੀ ਬਹਿਤਰੀ ਲਈ ਕੰਮ ਕੀਤਾ ਜਾਵੇਗਾ ਸਰਕਾਰ ਤੇ ਵਿਭਾਗ ਦੇ ਅਧਿਕਾਰੀਆਂ ਅੱਗੇ ਆਪਣੀਆਂ ਮੰਗਾਂ ਨੂੰ ਰਲ਼ ਮਿਲ਼ ਕੇ ਪੂਰਾਂ ਕਰਵਾਇਆ ਜਾਵੇਗਾ ਤੇ ਕੋਈ ਵੀ ਪੰਜਾਬ ਪੱਧਰੀ ਪ੍ਰੌਗਰਾਮ ਏਨਾਂ ਦੋਨਾਂ ਦੀ ਆਪਸੀ ਸਹਿਮਤੀ ਨਾਲ ਹੀ ਨੇਪਰੇ ਚੜ੍ਹਾਇਆ ਜਾਵੇਗਾ ।
ਇਸ ਮੌਕੇ ਤੇ ਪੰਜਾਬ ਦੇ ਵੱਖ ਵੱਖ ਜਿਲਿਆ ਚੋ ਆਏ ਸਹਾਇਕ ਤਕਨੀਕੀ ਮੈਨੇਜਰ ਵਲੋ ਸ. ਕੁਲਦੀਪ ਸਿੰਘ ਰਾਮਪੁਰਾ ਜਿਲਾ ਤਰਨਤਾਰਨ ਨੂੰ ਸਹਾਇਕ ਤਕਨੀਕੀ ਮੈਨੇਜਰ ਯੂਨੀਅਨ ਦਾ ਸਰਬਸੰਮਤੀ ਨਾਲ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ।
ਪੰਜਾਬ ਪ੍ਰਧਾਨ ਕੁਲਦੀਪ ਸਿੰਘ ਰਾਮਪੁਰਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਾਰੇ ਏ. ਟੀ. ਐਮ. ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਨ੍ਹਾਂ ਨੇ ਮੈਨੂੰ ਏਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ
ਉਸ ਤੇ ਤਨ ਮਨ ਧਨ ਨਾਲ ਕੰਮ ਕਰਾਗਾ ਅਤੇ ਕਿਰਸਾਨੀ ਹਿੱਤਾਂ ਨੂੰ ਮੁੱਖ ਰੱਖਦਿਆਂ ਐਸੋਸੀਏਸ਼ਨ ਦੀ ਬਹਿਤਰੀ ਲਈ ਸਭ ਦੀ ਸਹਿਮਤੀ ਨਾਲ ਸਾਂਝੀ ਐਕਸ਼ਨ ਕਮੇਟੀ ਵਿੱਚ ਜੋ ਵੀ ਭਵਿੱਖ ਵਿੱਚ ਮੁਸ਼ਕਲਾਂ ਆਉਣਗੀਆਂ ਉਹਨਾ ਦਾ ਡਟ ਕੇ ਸਾਹਮਣਾ ਕੀਤਾ ਜਾਵੇਗਾ
ਇਸ ਮੋਕੇ ਤੇ ਸ.ਮਨਜੀਤ ਸਿੰਘ ਡੋਡ ਜਿਲਾ ਫਿਰੋਜ਼ਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗਗਨਦੀਪ ਸਿੰਘ ਚੀਮਾਂ ਨੂੰ ਮੀਤ ਪ੍ਰਧਾਨ, ਕਮਲਪ੍ਰੀਤ ਸਿੰਘ ਸੰਧੂ ਜਿਲਾ ਮਾਨਸਾ ਨੂੰ ਪ੍ਰੈਸ ਸਕੱਤਰ, ਹਰਿੰਦਰ ਸਿੰਘ ਕਲੇਰ ਜਿਲਾ ਅੰਮ੍ਰਿਤਸਰ ਨੂੰ ਜਨਰਲ ਸੈਕਟਰੀ, ਵਰਿੰਦਰਪਾਲ ਸਿੰਘ ਜਿਲਾ ਫਿਰੋਜ਼ਪੁਰ ਨੂੰ ਖਜਾਨਚੀ, ਸਤਨਾਮ ਸਿੰਘ ਮਾਨ ਜਿਲਾ ਬਰਨਾਲਾ ਨੂੰ ਮੁੱਖ ਸਲਾਹਕਾਰ ਵਜੋਂ ਸਭ ਦੀ ਸਹਿਮਤੀ ਨਾਲ ਚੁਣਿਆ ਗਿਆ।
ਇਸ ਮੋਕੇ ਤੇ ਸਮੂਹ ਬਲਾਕ ਤਕਨੀਕੀ ਮੈਨੇਜਰ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਤੇ ਰਾਜਬੀਰ ਸਿੰਘ ਫਤਿਹਗੜ੍ਹ ਸਾਹਿਬ, ਜਗਪ੍ਰੀਤ ਸਿੰਘ ਮੁਕਤਸਰ, ਮੋਹਿਤ ਕੁਮਾਰ,ਲਵਜੋਤ ਸਿੰਘ ਹੁਸ਼ਿਆਰਪੁਰ, ਕੁਲਜਿੰਦਰ ਕੁਮਾਰ ਨਵਾਂ ਸਹਿਰ ,ਮਨੀਸ਼ ਕੁਮਾਰ ,ਇੰਦਰਜੀਤ ਸਿੰਘ ਫਿਰੋਜ਼ਪੁਰ, ਦਲਜੀਤ ਸਿੰਘ ਪਟਿਆਲਾ, ਗੁਰਮੀਤ ਸਿੰਘ ਮਾਨਸਾ,ਦਿਲਸ਼ਾਦ, ਗਗਨਦੀਪ ਸਿੰਘ ਮੋਂਗਾ, ਗੁਰਲੀਨ ਸਿੰਘ ਜਲੰਧਰ, ਪਰਮਿੰਦਰ ਸਿੰਘ ਲੁਧਿਆਣਾ, ਪਵਨਦੀਪ ਸਿੰਘ, ਮਨਜਿੰਦਰ ਸਿੰਘ, ਹਰਜੋਤ ਸਿੰਘ ਕਪੂਰਥਲਾ, ਤਨਵੀਰ ਸਿੰਘ ਅਮ੍ਰਿਤਸਰ, ਮਨਜੋਤ ਸਿੰਘ, ਗੁਰਦਾਸਪੁਰ, ਪ੍ਰਭਜੋਤ ਸਿੰਘ, ਅਮਨਦੀਪ ਸਿੰਘ, ਮਨਦੀਪ ਸਿੰਘ ਪਠਾਨਕੋਟ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ।