Punjab
ਸਾਂਝਾ ਮੁਲਾਜ਼ਮ ਮੰਚ ਵੱਲੋਂ ਪਟਿਆਲਾ ਰੈਲੀ ਲਈ ਕਾਫਲੇ ਤੂਫਾਨਾਂ ਵਾਂਗੂ ਪਟਿਆਲੇ ਲਈ ਵੱਧ ਰਹੇ ਹਨ -ਸੈਣੀ,ਡਾਕਟਰ ਪ੍ਰਿਅੰਕਾ,ਵਿਸਾਲਵੀਰ
ਅੱਜ ਪੰਜਾਬ ਅਤੇ ਯੂ ਟੀ ਸਾਂਝਾ ਮੁਲਾਜ਼ਮ ਮੰਚ ਵੱਲੋਂ ਪੇਅ ਕਮਿਸ਼ਨ ਦੇ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੀ ਅੰਨੀ ਤੇ ਬੋਲੀ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਪੰਜਾਬ ਦੇ ਵੱਖ ਵੱਖ ਸਹਿਰਾਂ ਕਸਬਿਅਂ ਵਿਚੋਂ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਕਾਫਲੇ ਤੂਫਾਨਾਂ ਵਾਂਗੂੰ ਗੁਸੇ ਵਿਚ ਭਰੇ ਪੀਤੇ ਡਾਕਟਰ ਪ੍ਰਿਅੰਕਾ ਠਾਕਰ ਗੁਰਨਾਮ ਸੈਣੀ ਵਿਸਾਲਵੀਰ ਵਾਸਦੇਵ ਖਜੂਰੀਆ ਰਣਬੀਰ ਸਿੰਘ ਸੂਰਜੇਵਾਲਾ ਰਜੇਸ਼ ਕੁਮਾਰ ਦੀ ਅਗਵਾਈ ਹੇਠ ਪਟਿਆਲਾ ਦੀ ਦਾਣਾ ਮੰਡੀ ਵਿਚ ਹੱਲਾ ਬੋਲ ਰੈਲੀ ਵਿਚ ਸਰਕਾਰ ਨਾਲ ਆਪਣੇ ਹੱਕਾਂ ਲਈ ਦੋ ਦੋ ਹੱਥ ਕਰਨ ਲਈ ਪਹੁੰਚ ਰਹੇ ਹਨ
ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦੱਸਿਆ ਕਿ ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ, ਜਸਵੀਰ ਸਿੰਘ ਮੰਡੇਰ,ਮੇਘ ਰਾਜ ਸਿੰਘ ਸਿੱਧੂ ਮਨਦੀਪ ਸਿੰਘ ਦੀ ਅਗਵਾਈ ਹੇਠ ਪਟਿਆਲਾ ਦੀ ਦਾਣਾ ਮੰਡੀ ਵਿਚ ਅੱਜ ਇਕ ਲੱਖ ਮੁਲਾਜ਼ਮ ਸਮੂਹਿਕ ਛੁਟੀ ਲੈ ਕੇ ਤੇ ਦਫ਼ਤਰਾਂ ਨੂੰ ਤਾਲੇ ਲਾ ਕੇ ਸਤਾ ਦੇ ਨਸੇ਼ ਵਿਚ ਹੰਕਾਰੀ ਸਰਕਾਰ ਨੂੰ ਉਸ ਦੀ ਔਕਾਤ ਦੱਸਣਗੇ