Punjab
ਮਨਪ੍ਰੀਤ ਬਾਦਲ , ਕਾਂਗੜ ਤੋਂ ਬਾਅਦ ਸਾਬਕਾ ਮੰਤਰੀ ਰਜੀਆ ਸੁਲਤਾਨਾ ਨੂੰ PWD ਦੇ ਬਿਜਲੀ ਵਿੰਗ ਵਲੋਂ ਨੋਟਿਸ
ਪੰਜਾਬ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਨੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ , ਗੁਪ੍ਰੀਤ ਕਾਂਗੜ ਤੋਂ ਬਾਅਦ ਸਾਬਕਾ ਮੰਤਰੀ ਮੰਤਰੀ ਰਜ਼ੀਆ ਸੁਲਤਾਨਾ ਨੂੰ ਨੋਟਿਸ ਭੇਜਿਆ ਹੈ। ਬਿਜਲੀ ਵਿੰਗ ਵਲੋਂ ਹੁਣ ਰਜ਼ੀਆ ਸੁਲਤਾਨਾ ਤੇ ਸਰਕਾਰੀ ਕੋਠੀ ਤੋਂ ਸਮਾਨ ਗਾਇਬ ਹੋਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ।
ਰਜ਼ੀਆ ਸੁਲਤਾਨਾ ਨੂੰ 5 ਲੱਖ ਤੋਂ ਵੱਧ ਦਾ ਸਰਕਾਰੀ ਸਮਾਨ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ । ਜਿਸ ਵਿੱਚ ਫਰਿੱਜ, 3 LED ਟੀਵੀ ਤੇ 3 ਹੀਟਰ ਵਾਪਸ ਕਰਨ ਦੇ ਹੁਕਮ ਦਿੱਤੇ ਗਏ ਹਨ ।
ਬਿਜਲੀ ਵਿੰਗ ਨੇ ਸਮਾਨ ਵਾਪਸ ਨਾ ਕਰਨ ‘ਤੇ ਜੁਰਮਾਨਾ ਭਰਨ ਲਈ ਵੀ ਕਿਹਾ। ਹਾਲਾਂਕਿ ਰਜ਼ੀਆ ਸੁਲਤਾਨਾ ਦਾ ਕਹਿਣਾ ਹੈ ਕਿ, ਸਮਾਨ ਉਨ੍ਹਾਂ ਦੇ ਕੋਲ ਹੈ, ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਸਮਾਨ ਲਿਜਾਉਣ ਲਈ ਕਹਿ ਦਿੱਤਾ ਹੈ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਤੇ ਕਾਂਗੜ ਨੂੰ ਵੀ ਰਿਕਵਰੀ ਨੋਟਿਸ ਭੇਜਿਆ ਜਾ ਚੁੱਕਿਆ ਹੈ।