Punjab

ਮੁੱਖ ਸਕੱਤਰ ਵੱਲੋਂ ਸੂਬੇ ਵਿੱਚ ਬਿਜਲੀ ਸਪਲਾਈ ਅਤੇ ਮੰਗ ਦੇ ਪਾੜੇ ਨੂੰ ਪੂਰਨ ਦੇ ਆਦੇਸ਼ : ਏਟੀਸੀ, ਟੀਟੀਸੀ ਨੂੰ 1500 ਮੈਗਾਵਾਟ ਤੱਕ ਵਧਾਉਣ ਲਈ ਕਿਹਾ


ਖੇਤੀ, ਉਦਯੋਗ ਅਤੇ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਆਦੇਸ਼
ਚੰਡੀਗੜ੍ਹ, 20 ਜੁਲਾਈ:
ਬਿਜਲੀ ਦੀ ਜ਼ਿਆਦਾ ਮੰਗ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਸਪਲਾਈ ਅਤੇ ਮੰਗ ਦੇ ਪਾੜੇ ਨੂੰ ਪੂਰਨ ਦੇ ਉਦੇਸ਼ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂਂ ਉਪਲਬਧ ਟਰਾਂਸਫਰ ਸਮਰੱਥਾ (ਏ.ਟੀ.ਸੀ.) ਅਤੇ ਕੁੱਲ ਟਰਾਂਸਫਰ ਸਮਰੱਥਾ (ਟੀ.ਟੀ.ਸੀ.) ਨੂੰ ਘੱਟੋ ਘੱਟ 1,500 ਮੈਗਾਵਾਟ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਦੇ ਨਿਰੰਤਰ ਉਪਰਾਲਿਆਂ ਤਹਿਤ ਸੂਬੇ ਵਿੱਚ ਇਹ ਪਾੜਾ ਝੋਨੇ ਦੇ ਅਗਲੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਪੂਰ ਲਿਆ ਜਾਵੇਗਾ।

ਇਸ ਸਬੰਧੀ ਫੈਸਲਾ ਅੱਜ ਇਥੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ।
ਇਸ ਪਹਿਲਕਦਮੀ ਨਾਲ ਲੋਡ ਦੀ ਵੱਧ ਰਹੀ ਮੰਗ ਦੌਰਾਨ ਸੂਬੇ ਵਿੱਚ ਖੇਤੀਬਾੜੀ, ਉਦਯੋਗ ਅਤੇ ਘਰੇਲੂ ਖੇਤਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਿਚ ਸਹਾਇਤਾ ਮਿਲੇਗੀ।
ਪ੍ਰਬੰਧਕੀ ਸਕੱਤਰਾਂ ਨਾਲ ਮੌਜੂਦਾ ਬਿਜਲੀ ਸਪਲਾਈ ਅਤੇ ਮੰਗ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਸੂਬੇ ਵਿਚ ਮੌਜੂਦਾ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਸ਼ੁਰੂ ਕੀਤੇ ਉਪਰਾਲਿਆਂ ਦੇ ਹਿੱਸੇ ਵਜੋਂ ਬਿਜਲੀ ਵਿਭਾਗ ਨੂੰ ਏਟੀਸੀ ਅਤੇ ਟੀਟੀਸੀ ਸਮਰੱਥਾ ਨੂੰ ਪਹਿਲ ਦੇ ਅਧਾਰ ‘ਤੇ ਵਧਾਉਣ ਅਤੇ ਖੇਤੀਬਾੜੀ, ਉਦਯੋਗ ਤੇ ਘਰੇਲੂ ਖੇਤਰਾਂ ਲਈ ਨਿਰਵਿਘਨ ਬਿਜਲੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਵਿਕਾਸ ਪ੍ਰਾਜੈਕਟਾਂ ਲਈ ਫੰਡਾਂ ਦੀ ਕੋਈ ਘਾਟ ਨਾ ਆਉਣ ਦੇਣ ਸਬੰਧੀ ਮੁੱਖ ਮੰਤਰੀ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸ੍ਰੀਮਤੀ ਮਹਾਜਨ ਨੇ ਵਿੱਤ ਵਿਭਾਗ ਨੂੰ ਕਿਹਾ ਕਿ  ਪ੍ਰਾਜੈਕਟ ਲਾਗੂ ਕਰਨ ਵਾਲੇ ਵਿਭਾਗਾਂ ਨੂੰ ਜ਼ਰੂਰਤ ਅਨੁਸਾਰ ਫੰਡ ਜਾਰੀ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਉਹਨਾਂ ਉਮੀਦ ਜਤਾਈ ਕਿ ਕੁਆਲਿਟੀ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਾਜੈਕਟ ਨਿਰਧਾਰਤ ਮਾਪਦੰਡਾਂ ਅਨੁਸਾਰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤੇ ਜਾਣਗੇ।
ਇਸ ਦੌਰਾਨ ਮੁੱਖ ਸਕੱਤਰ ਨੇ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰਾ ਸਿੰਘ ਸਪੋਰਟਸ ਯੂਨੀਵਰਸਿਟੀ ਦੀ ਉਸਾਰੀ ਦਾ ਜਾਇਜ਼ਾ ਵੀ ਲਿਆ। ਇਸ ਦੇ ਨਾਲ ਹੀ ਉਹਨਾਂ ਨੇ ਹਲਵਾਰਾ ਹਵਾਈ ਅੱਡੇ ਦੇ ਸੰਚਾਲਨ, ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ ਅਤੇ ਮੁਹਾਲੀ ਵਿੱਚ ਮੈਡੀਕਲ ਕਾਲਜ ਸਥਾਪਤ ਕਰਨ; ਗੋਇੰਦਵਾਲ ਸਾਹਿਬ ਵਿਖੇ ਨਵੀਂ ਜੇਲ੍ਹ ਦਾ ਨਿਰਮਾਣ; ਫਾਜ਼ਿਲਕਾ ਵਿੱਚ 100 ਬੈੱਡਾਂ ਦੀ ਸਮਰੱਥਾ ਵਾਲੇ ਹਸਪਤਾਲ ਦੀ ਉਸਾਰੀ; ਅੰਮ੍ਰਿਤਸਰ ਵਿਚ ਸਟੇਟ ਕੈਂਸਰ ਸੈਂਟਰ; ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਐਰੋਟਰੋਪੋਲਿਸ ਹਾਊਸਿੰਗ ਪ੍ਰਾਜੈਕਟ; ਕਾਜੌਲੀ ਵਾਟਰ ਵਰਕਸ ਵਿੱਚ 20-ਐਮਜੀਡੀ ਵਾਟਰ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ; ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ‘ਤੇ ਚੱਲ ਰਹੇ ਕੰਮ; ਰਾਜਸਥਾਨ ਅਤੇ ਸਰਹਿੰਦ ਫੀਡਰ ਨਹਿਰਾਂ ਨੂੰ ਮੁੜ ਸਥਾਪਿਤ ਕਰਨ ਅਤੇ ਜਨਤਕ ਨਿਵੇਸ਼ ਪ੍ਰਬੰਧਨ ਕਮੇਟੀ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਭਾਗ ਵੱਲੋਂ ਚਲਾਏ ਜਾ ਰਹੇ ਹੋਰ ਵੱਡੇ ਪ੍ਰਾਜੈਕਟਾਂ ਦਾ ਜਾਇਜ਼ਾ ਵੀ ਲਿਆ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਏ.ਸੀ.ਐੱਸ. ਪਾਵਰ ਅਨੁਰਾਗ ਅਗਰਵਾਲ, ਪ੍ਰਮੁੱਖ ਸਕੱਤਰ ਸਰਵਜੀਤ ਸਿੰਘ (ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ), ਵਿਕਾਸ ਪ੍ਰਤਾਪ (ਲੋਕ ਨਿਰਮਾਣ), ਅਲੋਕ ਸ਼ੇਖਰ (ਮੈਡੀਕਲ ਸਿੱਖਿਆ ਅਤੇ ਖੋਜ), ਜਸਪ੍ਰੀਤ ਤਲਵਾੜ (ਜਲ ਸਪਲਾਈ ਅਤੇ ਸੈਨੀਟੇਸ਼ਨ), ਹੁਸਨ ਲਾਲ (ਸਿਹਤ ਅਤੇ ਪਰਿਵਾਰ ਭਲਾਈ), ਅਜੋਏ ਕੁਮਾਰ ਸਿਨਹਾ (ਸਥਾਨਕ ਸਰਕਾਰਾਂ) ਅਤੇ ਰਾਜ ਕਮਲ ਚੌਧਰੀ (ਖੇਡਾਂ ਅਤੇ ਯੁਵਕ ਸੇਵਾਵਾਂ) ਵੀ ਮੌਜੂਦ ਸਨ।

मुख्य सचिव द्वारा राज्य में बिजली आपूर्ति और माँग के अंतर को खत्म करने के आदेश:एटीसी, टीटीसी को 1500 मेगावाट तक बढ़ाने के लिए कहा
खेती, उद्योग और घरेलू उपभोक्ताओं को निर्विघ्न बिजली आपूर्ति देने के आदेश
चंडीगढ़, 20 जुलाईः
बिजली की ज़्यादा माँग वाले धान के सीजन दौरान आपूर्ति और माँग के अंतर को समाप्त करने के उद्देश्य से कैप्टन अमरिन्दर सिंह के नेतृत्व वाली पंजाब सरकार द्वारा उपलब्ध ट्रांसफर सामर्थ्य (ए.टी.सी.) और कुल ट्रांसफर सामर्थ्य (टी.टी.सी.) को कम से कम 1,500 मेगावाट तक बढ़ाने का फ़ैसला किया गया है। सरकार के निरंतर प्रयासों के अंतर्गत राज्य में यह अंतर धान के अगले सीजन से पहले पहले दूर कर लिया जायेगा।
इस संबंधी फ़ैसला आज यहाँ मुख्य सचिव श्रीमती विनी महाजन की अध्यक्षता में हुई एक उच्च स्तरीय मीटिंग में लिया गया।
इस पहलकदमी से लोड की बढ़ रही माँग के दौरान राज्य में कृषि, उद्योग और घरेलू क्षेत्रों को निर्विघ्न बिजली आपूर्ति यकीनी बनाने में सहायता मिलेगी।
प्रशासनिक सचिवों के साथ मौजूदा बिजली आपूर्ति और माँग की समीक्षा करते हुए मुख्य सचिव ने राज्य में मौजूदा प्रणाली को और बेहतर बनाने के लिए उठाए गए कादमों के हिस्से के तौर पर बिजली विभाग को एटीसी और टीटीसी सामर्थ्य को पहल के आधार पर बढ़ाने और कृषि, उद्योग और घरेलू क्षेत्रों के लिए निर्विघ्न बिजली यकीनी बनाने के निर्देश दिए।
विकास प्रोजेक्टों के लिए फंड की कोई कमी न आने देने संबंधी मुख्यमंत्री की वचनबद्धता को दोहराते हुए हुए श्रीमती महाजन ने वित्त विभाग को कहा कि प्रोजैक्ट लागू करने वाले विभागों को ज़रूरत के अनुसार फंड जारी करने को यकीनी बनाया जाये।
उन्होंने उम्मीद जताई कि क्वालिटी को यकीनी बनाने के लिए सभी प्रोजैक्ट निर्धारित मापदण्डों के अनुसार समयबद्ध ढंग से मुकम्मल किये जाएंगे।
इस दौरान मुख्य सचिव ने पटियाला में महाराजा भुपिन्द्रा सिंह स्पोर्टस यूनिवर्सिटी के निर्माण का जायज़ा भी लिया। इसके साथ ही उन्होंने हलवारा हवाई अड्डे के संचालन, होशियारपुर, कपूरथला, संगरूर और मोहाली में मैडीकल कॉलेज स्थापित करने; गोइन्दवाल साहिब में नयी जेल का निर्माण; फाजिल्का में 100 बैडों के सामर्थ्य वाले अस्पताल का निर्माण; अमृतसर में स्टेट कैंसर सैंटर; मोहाली के अंतरराष्ट्रीय हवाई अड्डे के नज़दीक ऐरोट्रोपोलिस हाउसिंग प्रोजैक्ट; काजौली वाटर वर्कस में 20-एमजीडी वाटर ट्रीटमेंट प्लांट का निर्माण; शाहपुरकंडी डैम प्रोजैक्ट पर चल रहे कार्य; राजस्थान और सरहिन्द फीडर नहरों को फिर से स्थापित करने और सार्वजनिक निवेश प्रबंधन समिति में राज्य के अलग-अलग हिस्सों में विभाग द्वारा चलाए जा रहे अन्य बड़े प्रोजेक्टों का जायज़ा भी लिया।
इस मीटिंग में दूसरों के अलावा ए.सी.एस. पावर अनुराग अग्रवाल, प्रमुख सचिव सरवजीत सिंह (आवास निर्माण और शहरी विकास), विकास प्रताप (लोक निर्माण), आलोक शेखर (चिकित्सा शिक्षा एवं अनुसंधान), जसप्रीत तलवार (जल आपूर्ति और सैनीटेशन), हुस्न लाल (स्वास्थ्य एवं परिवार कल्याण), अजोय कुमार सिन्हा (स्थानी निकाय) और राज कमल चौधरी (खेल और युवक सेवाएं) भी मौजूद थे।

POWER SUPPLY, DEMAND GAP TO BE BRIDGED IN STATE: CS

 

Asks to enhance ATC, TTC by 1,500-MW, orders seamless power supply to agri, industry, domestic consumers

CHANDIGARH, JULY 20

In a proactive action aimed at bridging the widening gap between supply and demand of power during the peak season, the Captain Amarinder Singh-led Punjab Government, as part of its continuous endeavour, has taken up the initiative to enhance the available transfer capability (ATC) and total transfer capability (TTC) by at least 1,500-MW before the onset of next paddy season in the agrarian state.

A decision to this effect was taken at a high-level meeting, chaired by the Chief Secretary, Ms Vini Mahajan, here on Tuesday.

This will help the state to ensure seamless power supply to the agriculture, industry, and domestic sectors even during the peak load time.

Reviewing the current power supply and demand status with the administrative secretaries, the Chief Secretary issued strict instructions to the Power department to enhance the ATC and TTC capacity on priority and ensure seamless power supply to agriculture, industry and domestic sectors as part of the continuous process to further improve the present system in the state.

Reiterating the commitment of the Chief Minister that there will be no dearth of funds for the development projects, Ms Mahajan asked the Finance department to ensure the release of funds as per the requirements of the implementing departments.

She desired that all the projects should be completed within the stipulated time frame as per the approved specifications to ensure quality.

Meanwhile, the Chief Secretary also reviewed the construction of Maharaja Bhupindra Singh Sports University in Patiala; operationalisation of Halwara airport; setting up of medical colleges in Hoshiarpur, Kapurthala, Sangrur and Mohali; construction of new jail in Goindwal Sahib; construction of 100-bed hospital in Fazilka; state cancer center in Amritsar; Aerotropolis housing project near international airport in Mohali; construction of 20-MGD water treatment plant in Kajauli water works; ongoing work on Shahpurkandi dam project; relining of Rajasthan and Sirhind feeder canals; and other major projects being executed by the departments in different parts of the state in the Public Investment Management Committee.

ACS Power Anurag Agarwal, Principal Secretaries Sarvjit Singh (Housing & Urban Development), Vikas Pratap (Public Works), Alok Shekhar (Medical Education and Research), Jaspreet Talwar  (Water Supply and Sanitation), Hussan Lal (Health and Family Welfare), Ajoy Kumar Sinha (Local Government) and Raj Kamal Chaudhary (Sports and Youth Services) attended the meeting.

Related Articles

Leave a Reply

Your email address will not be published. Required fields are marked *

Back to top button
error: Sorry Content is protected !!