January 21, 2022

ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਵੱਲੋਂ ਕੀਤੀ ਜਾਣ ਵਾਲੀ ਜੂਝਾਰ ਰੈਲੀ ਮੁਲਤਵੀ, ਹੁਣ 21 ਜਨਵਰੀ ਨੂੰ ਬਰਨਾਲਾ ਵਿਖੇ ਹੋਵੇਗੀ

ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਵੱਲੋਂ ਕੀਤੀ ਜਾਣ ਵਾਲੀ ਜੂਝਾਰ ਰੈਲੀ ਮੁਲਤਵੀ, ਹੁਣ 21 ਜਨਵਰੀ ਨੂੰ ਬਰਨਾਲਾ ਵਿਖੇ ਹੋਵੇਗੀ
ਚੰਡੀਗੜ੍ਹ 09 ਜਨਵਰੀ (…..)
 ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਵੱਲੋਂ 10 ਜਨਵਰੀ ਨੂੰ ਦਾਣਾ ਮੰਡੀ, ਬਰਨਾਲਾ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ‘ਜੂਝਾਰ ਰੈਲੀ’ ਮੌਸਮ ਦੇ ਮੱਦੇਨਜ਼ਰ ਹੁਣ 21 ਜਨਵਰੀ ਨੂੰ ਬਰਨਾਲਾ ਵਿਖੇ ਹੋਵੇਗੀ। ਬੀਕੇਯੂ-(ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਸਮੁੱਚੀਆਂ ਤਿਆਰੀਆਂ ਅਤੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਸ਼ ਕਾਰਨ ਸਮੁੱਚੀ ਹਾਲਤ ਦਾ ਜਾਇਜਾ ਲਿਆ ਗਿਆ ਅਤੇ ਫੈਸਲਾ ਲਿਆ ਗਿਆ।
ਜਥੇਬੰਦੀ ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਭਾਵੇਂ ਕਿ ਸਮੁੱਚੇ ਪੰਜਾਬੀ ਵਿੱਚ ਭਾਕਿਯੂ-ਏਕਤਾ(ਡਕੌਂਦਾ) ਦੇ ਕਾਫ਼ਲਿਆਂ ਨੇ ਬਰਨਾਲਾ ਪਹੁੰਚਣ ਲਈ ਤਿਆਰੀਆਂ ਕਰ ਲਈਆਂ ਸਨ, ਪਰ 10 ਜਨਵਰੀ ਨੂੰ ਵੀ ਮੀਂਹ ਪੈਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ। ਕਈ ਜਿਲ੍ਹਿਆਂ ਅੰਦਰ ਬਾਰਸ਼ ਕਾਫੀ ਜਿਆਦਾ ਹੋਈ ਹੈ। ਇਸ ਲਈ ਸਮੁੱਚੀ ਹਾਲਾਤ ਨੂੰ ਧਿਆਨ ਵਿੱਚ 10 ਜਨਵਰੀ ਵਾਲੀ ‘ਜੂਝਾਰ ਰੈਲੀ ‘ ਹੁਣ 21 ਜਨਵਰੀ ਨੂੰ ਦਾਣਾ ਮੰਡੀ, ਬਰਨਾਲਾ ਵਿਖੇ ਹੀ ਹੋਵੇਗੀ।