*ਸਿੱਧੂ ਮੂਸੇਵਾਲ ਕਤਲ ਮਾਮਲੇ ਵਿੱਚ ਪੁਲਿਸ ਵਲੋਂ ਗਵਾਂਢੀ ਦੇਸ ਵਿਚ ਛਾਪੇਮਾਰੀ ਸ਼ੁਰੂ*
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਗਵਾਂਢੀ ਰਾਜ ਵਿਚ ਕਾਤਲਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਦਿੱਲੀ ਪੁਲਿਸ ਵਲੋਂ ਗੈਂਗਸਟਰ ਲੌਰੈਂਸ ਬਿਸ਼ਨੋਈ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਮੂਸੇਵਾਲਾ ਦੀ ਹੱਤਿਆ ਦੀ ਸਾਜਿਸ ਤਿਹਾੜ ਜੇਲ ਵਿਚ ਰਚੀ ਗਈ ਸੀ । ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇਪਾਲ ਪਹੁੰਚ ਚੁੱਕੀ ਹੈ ।
ਪੁਲਿਸ ਨੂੰ ਸ਼ੱਕ ਹੈ ਕਿ ਕਤਲੇਆਮ ਤੋਂ ਬਾਅਦ ਸਾਰੇ ਸ਼ੂਟਰ ਨੇਪਾਲ ਭੱਜ ਗਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਸ਼ੂਟਰ ਨੇਪਾਲ ਵਿੱਚ ਲੁਕੇ ਹੋ ਸਕਦੇ ਹਨ। ਦਿੱਲੀ ਪੁਲਿਸ ਨੂੰ ਆਸ਼ੰਕਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ੂਟਰ ਨੇਪਾਲ ਵਿਚ ਛੁਪੇ ਹੋ ਸਕਦੇ ਹਨ । ਇਹ ਗੱਲ ਹੁਣ ਕਿਸੇ ਤੋਂ ਛੁਪੀ ਹੋਈ ਨਹੀਂ ਰਹੀ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਲਈ ਕਾਤਲਾਂ ਵਲੋਂ ਏਐਨ 95 ਅਤੇ ਏਕੇ 47 ਵਰਗੇ ਅਤਿ ਆਧੁਨਿਕ ਹਥਿਆਰਾਂ ਦਾ ਇਸਤੇਮਾਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੀ ਇੱਕ ਟੀਮ ਅੱਜ ਨੇਪਾਲ ਗਈ ਹੈ।ਸਿੱਧੂ ਮੂਸੇਵਾਲ ਦੀ ਹੱਤਿਆ ਤੋਂ ਬਾਅਦ ਕਈ ਵੀਡੀਓ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਵੀ ਪੁਲਿਸ ਖੰਗਾਲ ਰਹੀ ਹੈ ।